ਸੇਲਜ਼ਮੈਨ ਨੇ ਸ਼ਰਾਬ ਦੇਣੋਂ ਕੀਤਾ ਮਨ੍ਹਾ, ਨੌਜਵਾਨਾਂ ਨੇ ਪੈਟਰੋਲ ਪਾ ਕੇ ਫੂਕ'ਤਾ ਠੇਕਾ
Monday, Sep 16, 2024 - 08:13 PM (IST)
ਨੈਸ਼ਨਲ ਡੈਸਕ : ਰਾਜਸਥਾਨ ਦੇ ਬਹਿਰੋੜ ਦੇ ਸ਼ੇਖਪੁਰ ਇਲਾਕੇ 'ਚ ਸ਼ਰਾਬ ਨਾ ਮਿਲਣ ਕਾਰਨ ਦੋ ਨੌਜਵਾਨਾਂ ਨੇ ਦੇਰ ਰਾਤ ਇਕ ਸ਼ਰਾਬ ਦੀ ਦੁਕਾਨ ਨੂੰ ਅੱਗ ਲਗਾ ਦਿੱਤੀ। ਇਹ ਘਟਨਾ ਦੁਕਾਨ 'ਤੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਇਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।
ਘਟਨਾ ਦਾ ਪੂਰਾ ਵੇਰਵਾ
ਸ਼ਰਾਬ ਦੀ ਦੁਕਾਨ ਦੇ ਸੇਲਜ਼ਮੈਨ ਸ਼ਿਵਰਾਮ ਮੁਤਾਬਕ, ਰਾਤ 11 ਵਜੇ ਦੋ ਨੌਜਵਾਨ ਸ਼ਰਾਬ ਲੈਣ ਲਈ ਦੁਕਾਨ 'ਤੇ ਆਏ ਸਨ। ਦੁਕਾਨ ਬੰਦ ਹੋਣ ਕਾਰਨ ਉਸ ਨੇ ਸ਼ਰਾਬ ਦੇਣ ਤੋਂ ਇਨਕਾਰ ਕਰ ਦਿੱਤਾ। ਗੁੱਸੇ 'ਚ ਆ ਕੇ ਨੌਜਵਾਨ ਉਥੋਂ ਚਲੇ ਗਏ ਪਰ ਰਾਤ ਕਰੀਬ 2.30 ਵਜੇ ਵਾਪਸ ਪਰਤੇ। ਇਸ ਵਾਰ ਉਹ ਪੈਟਰੋਲ ਦੀ ਬੋਤਲ ਲੈ ਕੇ ਆਏ ਸਨ। ਜਦੋਂ ਸ਼ਿਵਰਾਮ ਨੇ ਦੁਬਾਰਾ ਸ਼ਰਾਬ ਦੇਣ ਤੋਂ ਇਨਕਾਰ ਕੀਤਾ ਤਾਂ ਦੋਵਾਂ ਨੌਜਵਾਨਾਂ ਨੇ ਦੁਕਾਨ ਦੇ ਅੰਦਰ ਅਤੇ ਬਾਹਰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ।
ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਠੇਕੇਦਾਰ ਕੰਵਰ ਸਿੰਘ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕੀਤੀ, ਜਿਹੜੇ ਪਿੰਡ ਸ਼ੇਰਪੁਰ ਦੇ ਰਹਿਣ ਵਾਲੇ ਨਿਕਲੇ। ਪੁਲਸ ਨੇ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਕੋਟਪੁਤਲੀ ਬਹਿਰੋੜ ਦੀ ਐੱਸਪੀ ਵੰਦਿਤਾ ਰਾਣਾ ਨੇ ਦੱਸਿਆ ਕਿ ਐੱਫਆਈਆਰ ਦਰਜ ਕਰ ਲਈ ਗਈ ਹੈ ਅਤੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8