1 ਨਵੰਬਰ ਤੋਂ ਬਦਲ ਜਾਣਗੇ LPG ਸਿਲੰਡਰ ਦੀ ਹੋਮ ਡਿਲਿਵਰੀ ਦੇ ਨਿਯਮ

Tuesday, Oct 27, 2020 - 10:56 AM (IST)

1 ਨਵੰਬਰ ਤੋਂ ਬਦਲ ਜਾਣਗੇ LPG ਸਿਲੰਡਰ ਦੀ ਹੋਮ ਡਿਲਿਵਰੀ ਦੇ ਨਿਯਮ

ਨਵੀਂ ਦਿੱਲੀ: ਅਗਲੇ ਮਹੀਨੇ ਭਾਵ 1 ਨਵੰਬਰ ਤੋਂ ਐੱਲ.ਪੀ.ਜੀ. ਸਿਲੰਡਰ ਦੀ ਡਿਲਿਵਰੀ ਦੇ ਲਈ ਵੱਡਾ ਫੇਰਬਦਲ ਦੇਖਣ ਨੂੰ ਮਿਲਣ ਵਾਲਾ ਹੈ। ਤੇਲ ਕੰਪਨੀਆਂ ਹੁਣ ਸਿਲੰਡਰ ਦੀ ਚੋਰੀ ਰੋਕ ਕੇ ਸਹੀ ਗਾਹਕਾਂ ਦੀ ਪਛਾਣ ਕਰਨ ਲਈ ਇਕ ਨਵਾਂ ਸਿਸਟਮ ਬਣਾ ਰਹੀ ਹੈ। ਇਸ 'ਚ ਹੋਮ ਡਿਲਿਵਰੀ ਲਈ ਕੰਪਨੀਆਂ Delivery Authentication Code (DAC) ਲਾਗੂ ਕਰ ਰਹੀਆਂ ਹਨ। ਇਸ 'ਚ ਸਿਲੰਡਰ ਦੀ ਬੁਕਿੰਗ ਓ.ਪੀ.ਟੀ. ਦੇ ਰਾਹੀਂ ਹੋਵੇਗੀ। ਇਸ ਸਿਸਟਮ 'ਚ ਹੁਣ ਸਿਰਫ ਬੁਕਿੰਗ ਕਰਵਾਉਣ ਨਾਲ ਕੰਮ ਨਹੀਂ ਚੱਲੇਗਾ ਭਾਵ ਹੁਣ ਡਿਲਿਵਰੀ ਮੈਨ ਘਰ ਪਹੁੰਚੇਗਾ ਤਾਂ ਹੀ ਸਿਲੰਡਰ ਤੁਹਾਨੂੰ ਮਿਲੇਗਾ। 

PunjabKesari
ਇਸ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਡਿਲਿਵਰੀ ਆਥੇਂਟਿਕੇਸ਼ਨ ਕੋਡ (ਡੀ.ਏ.ਸੀ.) ਰਾਜਸਥਾਨ ਦੇ ਜੈਪੁਰ 'ਚ ਪਹਿਲਾਂ ਤੋਂ ਹੀ ਚੱਲ ਰਿਹਾ ਹੈ। ਇਸ ਨੂੰ ਸ਼ੁਰੂਆਤੀ ਦੌਰ 'ਚ ਦੇਸ਼ ਦੇ 100 ਸਮਾਰਟ ਸ਼ਹਿਰਾਂ 'ਚ ਲਾਗੂ ਕੀਤਾ ਜਾਵੇਗਾ। ਜਿਨ੍ਹਾਂ ਗਾਹਕਾਂ ਨੂੰ ਐੱਲ.ਪੀ.ਜੀ. ਸਿਲੰਡਰ ਦੀ ਹੋਮ ਡਿਲਿਵਰੀ ਕੀਤੀ ਜਾਵੇਗੀ, ਉਨ੍ਹਾਂ ਦੇ ਰਜਿਸਟਰਡ ਮੋਬਾਇਲ ਨੰਬਰ 'ਚ ਇਕ ਕੋਡ ਭੇਜਿਆ ਜਾਵੇਗਾ। ਜਦੋਂ ਸਿਲੰਡਰ ਡਿਲਿਵਰੀ ਦੇ ਲਈ ਘਰ 'ਚ ਜਾਵੇਗਾ, ਤਦ ਇਹ ਓ.ਟੀ.ਪੀ. ਤੁਹਾਨੂੰ ਡਿਲਿਵਰੀ ਬੁਆਏ ਦੇ ਨਾਲ ਸ਼ੇਅਰ ਕਰਨਾ ਹੋਵੇਗਾ। ਇਕ ਵਾਰ ਇਸ ਕੋਡ ਦਾ ਸਿਸਟਮ ਨਾਲ ਮਿਲਾਨ ਕਰਨ ਦੇ ਬਾਅਦ ਹੀ ਗਾਹਕ ਨੂੰ ਸਿਲੰਡਰ ਦੀ ਡਿਲਿਵਰੀ ਕੀਤੀ ਜਾਵੇਗੀ। 

ਇਹ ਵੀ ਪੜ੍ਹੋ: ਆਟੇ ਜਾਂ ਵੇਸਣ ਨਹੀਂ ਸਗੋਂ ਇੰਝ ਬਣਾਓ ਤਰਬੂਜ ਦਾ ਹਲਵਾ
ਜਿਨ੍ਹਾਂ ਗਾਹਕਾਂ ਦਾ ਮੋਬਾਇਲ ਨੰਬਰ ਰਜਿਸਟਰਡ ਨਹੀਂ ਹੈ ਤਾਂ ਡਿਲਿਵਰੀ ਪਰਸਨ ਇਕ ਐਪ ਦੇ ਰਾਹੀਂ ਇਸ ਨੂੰ ਸਹੀ ਟਾਈਮ 'ਤੇ ਅਪਡੇਟ ਵੀ ਕਰ ਪਾਵੇਗਾ ਅਤੇ ਕੋਡ ਜਨਰੇਟ ਕਰੇਗਾ। ਇਸ ਤਰ੍ਹਾਂ ਨਾਲ ਗਾਹਕਾਂ ਨੂੰ ਕੋਡ ਮਿਲ ਜਾਵੇਗਾ। ਆਇਲ ਕੰਪਨੀਆਂ ਦੇ ਵੱਲੋਂ ਸਹੀ ਗਾਹਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣਾ ਨਾਮ, ਪਤਾ ਅਤੇ ਮੋਬਾਇਲ ਨੰਬਰ ਅਪਡੇਟ ਕਰਵਾ ਦੇਣ। ਤਾਂ ਜੋ ਉਨ੍ਹਾਂ ਨੂੰ ਸਿਲੰਡਰ ਦੀ ਡਿਲਿਵਰੀ ਲੈਣ 'ਚ ਕਿਸੇ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਏ। ਹਾਲਾਂਕਿ ਇਹ ਨਿਯਮ ਕਮਰਸ਼ੀਅਲ ਐੱਲ.ਪੀ.ਜੀ. ਸਿਲੰਡਰ ਦੇ ਲਈ ਲਾਗੂ ਨਹੀਂ ਹੋਵੇਗਾ।

ਇਹ ਵੀ ਪੜ੍ਹੋ:ਨਮਕ ਵਾਲਾ ਪਾਣੀ ਪੀਣ ਨਾਲ ਹੁੰਦੇ ਹਨ ਸਰੀਰ ਨੂੰ ਇਹ ਲਾਭ, ਚਮੜੀ ਲਈ ਵੀ ਹੈ ਗੁਣਕਾਰੀ

 


author

Aarti dhillon

Content Editor

Related News