PM ਮੋਦੀ ਨੇ ਕਾਂਗਰਸ 'ਤੇ ਕੱਸਿਆ ਤੰਜ,ਕਿਹਾ-ਕਾਂਗਰਸੀ ਨੇਤਾਵਾਂ ਦੀ ਬਿਆਨਬਾਜ਼ੀ ਨੇ ਫ਼ਿਲਮ ਸ਼ੋਲੇ ਨੂੰ ਪਿੱਛੇ ਛੱਡ ਦਿੱਤਾ

Tuesday, Jul 02, 2024 - 07:04 PM (IST)

ਨੈਸ਼ਨਲ ਡੈਸਕ : ਲੋਕ ਸਭਾ ਵਿਚ ਬੋਲਦੇ ਹੋਏ ਪੀਐੱਮ ਮੋਦੀ ਨੇ ਕਾਂਗਰਸ ਤੇ ਰਾਹੁਲ ਗਾਂਧੀ 'ਤੇ ਸ਼ਬਦੀ ਹਮਲਾ ਕੀਤਾ। ਮੋਦੀ ਨੇ ਕਿਹਾ ਕਿ ਮੈਂ ਕੁਝ ਲੋਕਾਂ ਦਾ ਦਰਦ ਸਮਝ ਸਕਦਾ ਹਾਂ। ਦੇਸ਼ ਦੀ ਜਨਤਾ ਨੇ ਕਾਂਗਰਸ ਨੂੰ ਵੀ ਫਤਵਾ ਦਿੱਤਾ ਹੈ। ਇਹ ਫਤਵਾ ਹੈ - ਉੱਥੇ ਬੈਠੋ। ਵਿਰੋਧੀ ਧਿਰ ਵਿੱਚ ਬੈਠੋ ਅਤੇ ਜੇਕਰ ਬਹਿਸ ਖ਼ਤਮ ਹੋ ਜਾਵੇ ਤਾਂ ਰੌਲਾ ਪਾਉਂਦੇ ਰਹੋ। ਕਾਂਗਰਸ ਦੇ ਇਤਿਹਾਸ ਦਾ ਇਹ ਪਹਿਲਾ ਮੌਕਾ ਹੈ, ਜਦੋਂ ਕਾਂਗਰਸ ਲਗਾਤਾਰ ਤਿੰਨ ਵਾਰ ਸੌ ਦਾ ਅੰਕੜਾ ਪਾਰ ਨਹੀਂ ਕਰ ਸਕੀ।

ਇਹ ਵੀ ਪੜ੍ਹੋ - ਸਾਵਧਾਨ! Google Maps ਨੇ ਪੰਜ ਦੋਸਤ ਕਰ ਦਿੱਤੇ 'ਲਾਪਤਾ', ਕਈ ਘੰਟਿਆਂ ਬਾਅਦ ਲੱਭੇ ਪੁਲਸ ਨੂੰ

ਪੀਐੱਮ ਮੋਦੀ ਨੇ ਕਿਹਾ ਕਿ ਕਾਂਗਰਸ ਦੇ ਇਤਿਹਾਸ ਵਿੱਚ ਇਹ ਤੀਜੀ ਸਭ ਤੋਂ ਵੱਡੀ ਹਾਰ ਹੈ। ਕਾਂਗਰਸ ਦਾ ਇਹ ਤੀਜਾ ਸਭ ਤੋਂ ਮਾੜਾ ਪ੍ਰਦਰਸ਼ਨ ਹੈ। ਇਸ ਲਈ ਚੰਗਾ ਹੁੰਦਾ ਜੇਕਰ ਕਾਂਗਰਸ ਆਪਣੀ ਹਾਰ ਮੰਨ ਲੈਂਦੀ। ਜਨਤਾ ਜਨਾਰਦਨ ਦੇ ਹੁਕਮਾਂ ਨੂੰ ਸਵਿਕਾਰ ਕਰਦੀ ਅਤੇ ਆਤਮ-ਪੜਚੋਲ ਕਰਦੀ। ਪੀਐਮ ਮੋਦੀ ਨੇ ਕਿਹਾ ਕਿ 1984 ਤੋਂ ਬਾਅਦ ਦੇਸ਼ ਵਿੱਚ 10 ਚੋਣਾਂ ਹੋ ਚੁੱਕੀਆਂ ਹਨ ਅਤੇ 10 ਚੋਣਾਂ ਵਿੱਚ ਕਾਂਗਰਸ 250 ਦੇ ਅੰਕੜੇ ਨੂੰ ਛੂਹ ਵੀ ਨਹੀਂ ਸਕੀ। ਇਸ ਵਾਰ ਕਿਸੇ ਨਾ ਕਿਸੇ ਤਰ੍ਹਾਂ ਉਹ 99 ਦੇ ਜਾਲ ਵਿੱਚ ਫਸੇ ਹੋਏ ਹਨ। ਮੋਦੀ ਨੇ ਕਿਹਾ ਕਿ ਮੈਨੂੰ ਇੱਕ ਕਿੱਸਾ ਯਾਦ ਆਇਆ। ਇੱਕ ਵਿਅਕਤੀ 99 ਨੰਬਰ ਲੈ ਕੇ ਘੁੰਮ ਰਿਹਾ ਸੀ ਅਤੇ ਇਹ ਦਿਖਾਉਂਦਾ ਸੀ ਕਿ ਉਸ ਨੂੰ 99 ਅੰਕ ਮਿਲੇ ਹਨ। ਲੋਕਾਂ ਨੇ ਉਸ ਦੀ ਤਾਰੀਫ ਵੀ ਕੀਤੀ। ਅਧਿਆਪਕ ਨੇ ਆ ਕੇ ਪੁੱਛਿਆ ਕਿ ਤੁਸੀਂ ਕਿਸ ਲਈ ਵਧਾਈ ਦੇ ਰਹੇ ਹੋ? ਉਸ ਨੂੰ ਸੈਂਕੜੇ ਵਿੱਚੋਂ 99 ਅੰਕ ਨਹੀਂ ਮਿਲੇ। ਉਸ ਨੇ 543 ਵਿੱਚੋਂ 99 ਅੰਕ ਹਾਸਲ ਕੀਤੇ ਹਨ।

ਇਹ ਵੀ ਪੜ੍ਹੋ - ਇੰਦੌਰ ਦੇ ਆਸ਼ਰਮ 'ਚ ਵੱਡੀ ਵਾਰਦਾਤ: ਦੋ ਦਿਨਾਂ ਦੇ ਅੰਦਰ ਦੋ ਬੱਚਿਆਂ ਦੀ ਮੌਤ, 12 ਹਸਪਤਾਲ 'ਚ ਦਾਖ਼ਲ

ਪੀਐੱਮ ਮੋਦੀ ਨੇ ਕਿਹਾ ਕਿ 2024 ਤੋਂ ਕਾਂਗਰਸ ਪਰਜੀਵੀ ਪਾਰਟੀ ਨਾਲ ਜਾਣੀ ਜਾਵੇਗੀ। ਪਰਜੀਵੀ ਉਸੇ ਨੂੰ ਖਾਂਦਾ ਹੈ, ਜੋ ਉਸ ਦੇ ਸਰੀਰ 'ਚ ਹੁੰਦਾ ਹੈ। ਯਾਨੀ ਕਾਂਗਰਸ ਦਾ ਜਿਸ ਨਾਲ ਗਠਜੋੜ ਹੁੰਦਾ ਹੈ, ਇਹ ਉਸੇ ਦਾ ਵੋਟ ਖਾ ਜਾਂਦੀ ਹੈ। ਇਹ ਆਪਣੀ ਸਹਿਯੋਗੀ ਪਾਰਟੀਆਂ ਦੀ ਕੀਮਤ 'ਤੇ ਖੁਸ਼ਹਾਲ ਰਹਿੰਦੀ ਹੈ। ਮੋਦੀ ਨੇ ਕਿਹਾ ਕਿ ਕਾਂਗਰਸੀ ਨੇਤਾਵਾਂ ਦੀ ਬਿਆਨਬਾਜ਼ੀ ਨੇ ਫਿਲਮ ਸ਼ੋਲੇ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਮੈਂ ਕਾਂਗਰਸ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜਾਅਲੀ ਜਿੱਤ ਦਾ ਜਸ਼ਨ ਮਨਾ ਕੇ ਫਤਵੇ ਨੂੰ ਨਾ ਦਬਾਓ। ਝੂਠੀ ਜਿੱਤ ਦੇ ਨਸ਼ੇ ਵਿਚ ਨਾ ਰਹੋ। ਫਤਵੇ ਨੂੰ ਇਮਾਨਦਾਰੀ ਨਾਲ ਸਮਝਣ ਦੀ ਕੋਸ਼ਿਸ਼ ਕਰੋ ਅਤੇ ਉਸ ਨੂੰ ਸਵੀਕਾਰ ਕਰੋ। ਭਾਜਪਾ ਅਤੇ ਕਾਂਗਰਸ ਵਿਚਾਲੇ ਜਿੱਥੇ ਸਿੱਧੀ ਟੱਕਰ ਸੀ, ਉੱਥੇ ਕਾਂਗਰਸ ਪ੍ਰਮੁੱਖ ਪਾਰਟੀ ਸੀ, ਉੱਥੇ ਕਾਂਗਰਸ ਦਾ ਸਟਰਾਈਕ ਰੇਟ ਸਿਰਫ਼ 26 ਫ਼ੀਸਦੀ ਹੈ।

ਇਹ ਵੀ ਪੜ੍ਹੋ - ਇਸ ਸੂਬੇ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ, ਹੁਣ ਮਿਲੇਗੀ 4000 ਰੁਪਏ ਪ੍ਰਤੀ ਮਹੀਨਾ ਪੈਨਸ਼ਨ

ਪੀਐੱਮ ਮੋਦੀ ਨੇ ਕਿਹਾ ਕਿ ਕਾਂਗਰਸ ਦੀਆਂ 99 ਸੀਟਾਂ ਵਿਚੋਂ ਜ਼ਿਆਦਾਤਰ ਇਸ ਦੇ ਸਹਿਯੋਗੀਆਂ ਨੇ ਜਿੱਤੀਆਂ ਹਨ ਅਤੇ ਇਸ ਲਈ ਮੈਂ ਕਹਿ ਰਿਹਾ ਹਾਂ ਕਿ ਕਾਂਗਰਸ ਇਕ ਪਰਜੀਵੀ ਹੈ। 16 ਰਾਜਾਂ ਵਿੱਚ ਜਿੱਥੇ ਕਾਂਗਰਸ ਨੇ ਇਕੱਲਿਆਂ ਚੋਣਾਂ ਲੜੀਆਂ ਸਨ, ਉਨ੍ਹਾਂ ਦੇ ਵੋਟ ਹਿੱਸੇ ਵਿੱਚ ਗਿਰਾਵਟ ਆਈ ਹੈ। ਗੁਜਰਾਤ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਉਹ ਤਿੰਨ ਰਾਜ ਹਨ ਜਿੱਥੇ ਕਾਂਗਰਸ ਨੇ ਆਪਣੇ ਦਮ 'ਤੇ ਚੋਣ ਲੜੀ ਅਤੇ 64 'ਚੋਂ ਸਿਰਫ਼ ਦੋ ਸੀਟਾਂ ਹੀ ਜਿੱਤੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News