ਤੁਰੰਤ ਪ੍ਰਭਾਵ ਨਾਲ ਢਾਹਿਆ ਜਾਵੇਗਾ ਗੁਰੂਗ੍ਰਾਮ ਦਾ ਇਹ ਰਿਹਾਇਸ਼ੀ ਟਾਵਰ , ਸਾਹਮਣੇ ਆਈਆਂ ਗੰਭੀਰ ਖਾਮੀਆਂ

11/10/2022 12:47:56 PM

ਨਵੀਂ ਦਿੱਲੀ : ਗੁਰੂਗ੍ਰਾਮ ਦੇ ਸੈਕਟਰ 109 'ਚ ਸਥਿਤ ਚਿੰਟਲ ਪੈਰਾਡੀਸੋ ਸੁਸਾਇਟੀ ਦੇ ਡੀ ਟਾਵਰ ਨੂੰ ਜਲਦੀ ਹੀ ਢਾਹ ਦਿੱਤਾ ਜਾਵੇਗਾ। ਗੁਰੂਗ੍ਰਾਮ ਦੇ ਡੀਸੀ ਨੇ ਬਿਲਡਰ ਨੂੰ ਟਾਵਰ ਢਾਹੁਣ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਈ ਅਤੇ ਐੱਫ ਟਾਵਰਾਂ ਨੂੰ ਖਾਲੀ ਕਰਨ ਦੇ ਆਦੇਸ਼ ਵੀ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬਿਲਡਰ ਨੂੰ ਅਲਾਟੀਆਂ ਦੇ ਬਕਾਏ ਦਾ ਦੋ ਮਹੀਨਿਆਂ ਵਿੱਚ ਨਿਪਟਾਰਾ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਸੁਸਾਇਟੀ ਦੇ ਇਸ ਟਾਵਰ ਦੀਆਂ ਢਾਂਚਾਗਤ ਕਮੀਆਂ ਮੁਰੰਮਤ ਤੋਂ ਪਰੇ ਪਾਈਆਂ ਗਈਆਂ ਸਨ। ਗੁਰੂਗਰਾਮ ਜ਼ਿਲ੍ਹਾ ਪ੍ਰਸ਼ਾਸਨ ਨੇ ਆਈਆਈਟੀ ਦਿੱਲੀ ਦੀ ਇਕ ਟੀਮ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ ਹੈ। 

ਇਹ ਵੀ ਪੜ੍ਹੋ : ਫੋਰਬਸ ਦੀ 20 ਏਸ਼ੀਆਈ ਮਹਿਲਾ ਉੱਦਮੀਆਂ ਦੀ ਸੂਚੀ 'ਚ ਤਿੰਨ ਭਾਰਤੀ ਔਰਤਾਂ ਨੇ ਚਮਕਾਇਆ ਦੇਸ਼ ਦਾ ਨਾਂ

ਦੋ ਹੋਰ ਟਾਵਰਾਂ ਨੂੰ ਵੀ ਖਾਲੀ ਕਰਨ ਦੇ ਹੁਕਮ

ਚਿੰਟਲ ਪੈਰਾਡੀਸੋ ਦੇ ਡੀ ਟਾਵਰ ਨੂੰ ਅਸੁਰੱਖਿਅਤ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਈ, ਐੱਫ, ਜੀ ਅਤੇ ਐਚ ਰਿਹਾਇਸ਼ੀ ਟਾਵਰਾਂ ਵਿੱਚ ਰਹਿਣ ਵਾਲੇ ਲਗਭਗ 100 ਪਰਿਵਾਰ ਫਸੇ ਹੋਏ ਹਨ। ਹੁਣ ਈ ਅਤੇ ਐੱਫ ਟਾਵਰਾਂ ਨੂੰ ਵੀ ਖਾਲੀ ਕਰਨ ਦਾ ਹੁਕਮ ਆ ਗਿਆ ਹੈ। ਇਹ ਰਿਹਾਇਸ਼ੀ ਟਾਵਰ ਪਹਿਲੇ ਪੜਾਅ ਵਿੱਚ ਡੀ ਟਾਵਰ ਦੇ ਨਾਲ ਹੀ ਬਣਾਏ ਗਏ ਸਨ। ਇਨ੍ਹਾਂ ਸਾਰੇ ਰਿਹਾਇਸ਼ੀ ਟਾਵਰ ਫਲੈਟਾਂ ਵਿੱਚ ਤਰੇੜਾਂ ਆ ਗਈਆਂ ਹਨ। ਇਨ੍ਹਾਂ ਪਰਿਵਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਟ੍ਰਕਚਰਲ ਆਡਿਟ ਜਲਦੀ ਤੋਂ ਜਲਦੀ ਮੁਕੰਮਲ ਕਰਨ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਉਸ ਸਮੇਂ ਤੱਕ ਕਿਸੇ ਹੋਰ ਸੁਸਾਇਟੀ ਵਿੱਚ ਸ਼ਿਫਟ ਕਰਨ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ।

ਇਹ ਵੀ ਪੜ੍ਹੋ : ਪੁਰਾਣੀ ਜਾਂ ਨਵੀਂ ਪੈਨਸ਼ਨ ਸਕੀਮ, ਜਾਣੋ ਚੋਣਾਂ ਦਰਮਿਆਨ ਕਿਉਂ ਗਰਮਾਇਆ ਇਹ ਮੁੱਦਾ

ਸੁਸਾਇਟੀ ਦੇ ਹਨ ਕੁੱਲ 9 ਰਿਹਾਇਸ਼ੀ ਟਾਵਰ

ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਨੇ ਇਸ 13 ਏਕੜ ਦੀ ਰਿਹਾਇਸ਼ੀ ਸੁਸਾਇਟੀ ਨੂੰ ਵਿਕਸਤ ਕਰਨ ਲਈ ਸਾਲ 2007 ਅਤੇ 2008 ਵਿੱਚ ਚਿੰਟਲ ਲਿਮਟਿਡ ਨੂੰ ਲਾਇਸੈਂਸ ਦਿੱਤਾ ਸੀ। ਇਸ ਸੁਸਾਇਟੀ ਵਿੱਚ 9 ਰਿਹਾਇਸ਼ੀ ਟਾਵਰ ਹਨ। ਸਾਲ 2016 ਵਿੱਚ, 5 ਰਿਹਾਇਸ਼ੀ ਟਾਵਰਾਂ ਡੀ, ਈ, ਐਫ, ਜੀ ਅਤੇ ਐਚ ਨੂੰ ਓਸੀ (ਆਕੂਪੈਂਸੀ ਸਰਟੀਫਿਕੇਟ) ਮਿਲਿਆ ਹੈ। ਚਾਰ ਰਿਹਾਇਸ਼ੀ ਟਾਵਰਾਂ ਨੂੰ ਸਾਲ 2017 ਵਿੱਚ ਓ.ਸੀ. ਮਿਲਿਆ ਸੀ । ਇਸ ਸੁਸਾਇਟੀ ਵਿੱਚ 532 ਫਲੈਟ ਹਨ।

ਟਾਵਰ ਵਿੱਚ ਢਾਂਚਾਗਤ ਕਮੀਆਂ ਪਾਈਆਂ ਗਈਆਂ

ਸ਼ਨੀਵਾਰ ਨੂੰ ਡੀਸੀ ਨਿਸ਼ਾਂਤ ਯਾਦਵ ਨੇ ਆਈਆਈਟੀ ਦਿੱਲੀ ਦੀ ਰਿਪੋਰਟ ਦੇ ਆਧਾਰ 'ਤੇ ਡੀ ਟਾਵਰ ਨੂੰ ਅਸੁਰੱਖਿਅਤ ਕਰਾਰ ਦਿੱਤਾ ਸੀ। ਇਸ ਟਾਵਰ ਵਿੱਚ ਢਾਂਚਾਗਤ ਕਮੀਆਂ ਪਾਈਆਂ ਗਈਆਂ ਸਨ। ਰਿਪੋਰਟ ਵਿੱਚ ਘਟੀਆ ਉਸਾਰੀ ਸਮੱਗਰੀ ਅਤੇ ਪਾਣੀ ਵਿੱਚ ਕਲੋਰੀਨ ਦੇ ਕਾਰਨ ਖ਼ਰਾਬ ਹੋਈਆਂ ਲੋਹੇ ਦੀਆਂ ਸਟਿੱਕ ਨੂੰ ਪੇਂਟ ਕਰਨ ਅਤੇ ਛੁਪਾਉਣ ਦੀ ਗੱਲ ਕੀਤੀ ਗਈ ਸੀ। ਡੀ ਟਾਵਰ 'ਚ ਇਕ ਤੋਂ ਬਾਅਦ ਇਕ ਕਈ ਫਲੈਟਾਂ ਦੇ ਫਰਸ਼ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਤੋਂ ਬਾਅਦ 10 ਫਰਵਰੀ ਨੂੰ ਸਟ੍ਰਕਚਰਲ ਆਡਿਟ ਦਾ ਫੈਸਲਾ ਲਿਆ ਗਿਆ ਸੀ। ਡੀਸੀ ਵੱਲੋਂ ਇਸ ਸੁਸਾਇਟੀ ਦੇ ਈ ਅਤੇ ਐਫ ਟਾਵਰਾਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ : ਨੋਟਬੰਦੀ ਦੇ 6 ਸਾਲ ਬਾਅਦ ਲੋਕਾਂ ਤੱਕ ਪਹੁੰਚੀ 30.88 ਲੱਖ ਕਰੋੜ ਦੀ ਨਕਦੀ, ਰਿਕਾਰਡ ਪੱਧਰ 'ਤੇ ਅੰਕੜਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News