ਜਬਰ-ਜ਼ਨਾਹ ਦੇ ਮੁਲਜ਼ਮ ਦੀ ਕੁੱਟ-ਕੁੱਟ ਕੇ ਹੱਤਿਆ

02/18/2024 12:54:23 PM

ਪਥਲਗਾਓਂ- ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲੇ ’ਚ ਸਮੂਹਿਕ ਜਬਰ-ਜ਼ਨਾਹ ਦੇ ਇਕ ਮੁਲਜ਼ਮ ਦੀ ਡੰਡੇ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਸਮੂਹਿਕ ਜਬਰ-ਜ਼ਨਾਹ ਦੌਰਾਨ ਪੀੜਤ ਔਰਤ ਦਾ ਪਤੀ ਮੁਕੇਸ਼ ਏਕਾ ਅਚਾਨਕ ਮੌਕੇ ’ਤੇ ਪਹੁੰਚ ਗਿਆ ਸੀ। ਉਸ ਨੇ ਜਬਰ-ਜ਼ਨਾਹ ਦੇ ਮੁਲਜ਼ਮ ਰਾਮਲਾਲ ਦੇ ਸਿਰ ’ਤੇ ਡੰਡੇ ਨਾਲ ਕਈ ਵਾਰ ਕੀਤੇ, ਜਿਸ ਕਾਰਨ ਮੁਲਜ਼ਮ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਜਬਰ-ਜ਼ਨਾਹ ਦਾ ਦੂਜਾ ਮੁਲਜ਼ਮ ਦਿਲੀਪ ਉਥੋਂ ਫਰਾਰ ਹੋ ਗਿਆ ਸੀ। ਪੁਲਸ ਨੇ ਜਬਰ-ਜ਼ਨਾਹ ਅਤੇ ਕਤਲ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ ਹੈ।


Aarti dhillon

Content Editor

Related News