ਇਵਾਂਕਾ ਦੀ ਮੇਜ਼ਬਾਨੀ ਕਰਨ ਲਈ 2 ਸੂਬਿਆਂ ''ਚ ਲੱਗੀ ਦੌੜ, ਪੜੋ ਕਿਸ ਨੇ ਜਿੱਤੀ

Tuesday, Nov 28, 2017 - 05:44 AM (IST)

ਇਵਾਂਕਾ ਦੀ ਮੇਜ਼ਬਾਨੀ ਕਰਨ ਲਈ 2 ਸੂਬਿਆਂ ''ਚ ਲੱਗੀ ਦੌੜ, ਪੜੋ ਕਿਸ ਨੇ ਜਿੱਤੀ

ਨਵੀਂ ਦਿੱਲੀ/ਵਾਸ਼ਿੰਗਟਨ — ਤੇਲੰਗਾਨਾ ਸਰਕਾਰ ਬੁੱਧਵਾਰ (ਕੱਲ) ਨੂੰ ਗਲੋਬਲ ਸਨਅੱਤਕਾਰੀ ਸੰਮੇਲਨ-2017 (ਜੀ. ਈ. ਐੱਸ.) ਲਈ ਵ੍ਹਾਈਟ ਹਾਊਸ ਦੀ ਸਲਾਹਕਾਰ ਇਵਾਂਕਾ ਟਰੰਪ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਦੂਜੇ ਪਾਸੇ ਆਂਧਰਾ ਪ੍ਰਦੇਸ਼ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਨੂੰ ਸੱਦਾ ਦੇਣ ਲਈ ਕਈ ਯਤਨਾਂ ਕੀਤੇ ਗਏ ਪਰ ਉਹ ਸਾਰੇ ਅਸਫਲ ਰਹੇ। 
ਤੇਲੰਗਾਨਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਵਾਂਕਾ ਟਰੰਪ ਉਨ੍ਹਾਂ ਦੇ ਪ੍ਰਦੇਸ਼ 'ਚ 3 ਦਿਨਾਂ ਪ੍ਰੋਗਰਾਮ 'ਚ ਹਿੱਸਾ ਲਵੇਗੀ। ਪਰ ਉਥੇ ਆਂਧਰਾ ਪ੍ਰਦੇਸ਼ ਸਰਕਾਰ ਦੁੱਖੀ ਹੈ। 
ਇਕ ਅਖਬਾਰ ਏਜੰਸੀ ਨੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਹੈ ਕਿ ਅਮਰੀਕਾ ਦੇ ਅਧਿਕਾਰੀਆਂ ਨੇ ਚੰਦਰ ਬਾਬੂ ਨਾਇਡੂ ਦੀ ਅਗਵਾਈ ਵਾਲੀ ਆਂਧਰਾ ਪ੍ਰਦੇਸ਼ ਵੱਲੋਂ ਦਿੱਤੇ ਗਏ ਸੱਦੇ ਖਾਰਜ ਕਰ ਦਿੱਤੇ ਹਨ ਤਾਂ ਜੋ ਇਵਾਂਕਾ 'ਸਨਰਾਈਜ਼' ਰਾਜ ਦਾ ਦੌਰਾ ਕਰ ਸਕੇ। 
ਆਂਧਰਾ ਪ੍ਰਦੇਸ਼ ਸਰਕਾਰ ਨੇ ਆਪਣੇ 'ਬ੍ਰਾਂਡ ਬਿਲਡਿੰਗ' ਯਤਨਾਂ ਦੇ ਤਹਿਤ ਮਹਿਸੂਸ ਕੀਤਾ ਸੀ ਕਿ ਅਮਰੀਕੀ ਰਾਸ਼ਟਰਪਤੀ ਦੀ ਧੀ ਦੀ ਯਾਤਰਾ ਨਾਲ ਦੱਖਣੀ ਰਾਜ ਦਾ ਅਕਸ ਅੰਤਰ-ਰਾਸ਼ਟਰੀ ਪੱਧਰ 'ਤੇ ਮਜ਼ਬੂਤ ਹੋਵੇਗਾ। 
ਸੂਤਰਾਂ ਨੇ ਕਿਹਾ ਕਿ ਆਂਧਰਾ ਸਰਕਾਰ ਆਪਣੇ ਸੂਬੇ 'ਚ ਨਿਵੇਸ਼ ਕਰਨ ਲਈ ਕਈ ਅਮਰੀਕੀ ਕੰਪਨੀਆਂ ਨੂੰ ਸ਼ਾਮਲ ਕਰਨਾ ਚਾਹੁੰਦੀ ਸੀ, ਪਰ ਅਜਿਹਾ ਨਾ ਹੋਇਆ। 
ਰਾਜ ਸਰਕਾਰ (ਆਂਧਰਾ) ਨੇ ਅਮਰੀਕੀ ਦੂਤਘਰਾਂ ਦੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹ ਇਸ ਸੰਮੇਲਨ ਨੂੰ ਅਮਰਾਵਤੀ ਅਤੇ ਵਿਸ਼ਾਖਾਪੱਟਨਮ 'ਚ ਆਯੋਜਿਤ ਕਰ ਲਈ ਤਿਆਰ ਸੀ, ਜਿਸ ਕਾਰਨ ਉਨ੍ਹਾਂ ਇਵਾਂਕਾ ਦੇ ਇਸ ਸੰਮੇਲਨ 'ਚ ਸ਼ਾਮਲ ਹੋਣ ਲਈ ਸਮਾਂ ਮੰਗਿਆ ਸੀ। ਪਰ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਪਰ ਅਸੀਂ ਦੱਸਿਆ ਕਿ ਇਵਾਂਕਾ ਟਰੰਪ ਜੀ. ਈ. ਐੱਸ. ਅਤੇ ਨਵੀਂ ਦਿੱਲੀ 'ਚ ਹੋ ਰਹੇ ਸੰਮੇਲਨ ਤੋਂ ਇਲਾਵਾ ਹੋਰ ਕਿਸੇ ਵੀ ਸੰਮੇਲਨ ਨੂੰ ਹੋਸਟ ਨਹੀਂ ਕਰੇਗੀ।''
ਗਲੋਬਲ ਉਦਮਿਤਾ  ਸ਼ਿਖਰ ਸੰਮੇਲਨ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਇਵਾਂਕਾ ਇਸ ਸੰਮੇਲਨ 'ਚ ਆਪਣੇ ਦੇਸ਼ ਦੇ ਵਫਦ ਦੀ ਅਗਵਾਈ ਕਰੇਗੀ। ਉਦਮੀਆਂ, ਨਿਵੇਸ਼ਕਾਂ ਅਤੇ ਕਈ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਸਮੇਤ 1500 ਤੋਂ ਜ਼ਿਆਦਾ ਡੈਲੀਗੇਟਸ ਦੀ ਸੰਮੇਲਨ 'ਚ ਹਿੱਸਾ ਲੈਣ ਦੀ ਸੰਭਾਵਨਾ ਹੈ। 


Related News