ਦਾਜ ਦੀ ਜਿੱਦ ਕਾਰਨ ਬਿਨਾਂ ਲਾੜੀ ਦੇ ਪਰਤੀ ਬਾਰਾਤ
Wednesday, Dec 01, 2021 - 11:50 AM (IST)

ਪਥਲਗਾਂਵ (ਵਾਰਤਾ)- ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ’ਚ ਦਾਜ ਦੀ ਮੰਗ ’ਤੇ ਲਾੜੇ ਦੇ ਅੜ ਜਾਣ ਕਾਰਨ ਵਰ ਮਾਲਾ ਦੀ ਪਵਿੱਤਰ ਰਸਮ ਪੂਰੀ ਹੋਣ ਤੋਂ ਬਾਅਦ ਵੀ ਬਿਨਾਂ ਲਾੜੀ ਦੇ ਹੀ ਬਾਰਾਤ ਵਾਪਸ ਪਰਤ ਗਈ। ਇਸ ਵਿਆਹ ਸਮਾਰੋਹ ਦੇ ਮੰਡਪ ’ਚ ਲਾੜੇ ਨੂੰ ਕਾਫ਼ੀ ਸਮਝਾਉਣ ਤੋਂ ਬਾਅਦ ਵੀ ਇਸ ਤਰ੍ਹਾਂ ਅਚਾਨਕ ਰਿਸ਼ਤਾ ਟੁੱਟਣ ਕਾਰਨ ਲਾੜੀ ਸਮੇਤ ਸਾਰੇ ਲੋਕ ਹੈਰਾਨ ਹਨ। ਇਸ ਮਾਮਲੇ ’ਚ ਲਾੜੀ ਪੱਖ ਦੇ ਲੋਕਾਂ ਨੇ ਲੋਦਾਮ ਥਾਣੇ ’ਚ ਆਪਣੀ ਰਿਪੋਰਟ ਦਰਜ ਕਰਵਾਈ ਹੈ। ਦੂਜੇ ਪਾਸੇ ਲਾੜੇ ਨੇ ਵੀ ਜਸ਼ਪੁਰ ਕੋਤਵਾਲੀ ਪਹੁੰਚ ਕੇ ਪੁਲਸ ਦੇ ਸਾਹਮਣੇ ਆਪਣੀ ਸਫ਼ਾਈ ਦੇ ਕੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਇਹ ਵੀ ਪੜ੍ਹੋ : ਸਾਬਕਾ PM ਦੇਵਗੌੜਾ ਦੇ ਸੁਆਗਤ ’ਚ ਝੁਕੇ ਪ੍ਰਧਾਨ ਮੰਤਰੀ ਮੋਦੀ, ਹੱਥ ਫੜ ਕੇ ਕੁਰਸੀ ’ਤੇ ਬਿਠਾਇਆ
ਐਡੀਸ਼ਨਲ ਪੁਲਸ ਸੁਪਰਡੈਂਟ ਪ੍ਰਤਿਭਾ ਪਾਂਡੇ ਨੇ ਦੱਸਿਆ ਕਿ ਇਸ ਮਾਮਲੇ ’ਚ ਦੋਹਾਂ ਪੱਖਾਂ ਦੇ ਬਿਆਨ ਦਰਜ ਕੀਤੇ ਜਾਣਗੇ। ਫਿਲਹਾਲ ਦਾਜ ਪ੍ਰਥਾ ਨੂੰ ਲੈ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਜਸ਼ਪੁਰ ਜ਼ਿਲ੍ਹੇ ’ਚ ਲੋਦਾਮ ਵਾਸੀ ਇਕ ਦਵਾਈ ਵਪਾਰੀ ਅਜੇ ਗੁਪਤਾ ਨੇ ਆਪਣੀ ਲਾਡਲੀ ਧੀ ਦਾ ਵਿਆਹ ਤਪਕਰਾ ਵਾਸੀ ਨਿਤੇਸ਼ ਕੁਮਾਰ ਗੁਪਤਾ ਨਾਲ ਤੈਅ ਕੀਤਾ ਸੀ। ਤੈਅ ਤਾਰੀਖ਼ ਨੂੰ ਬਾਰਾਤ ਵੀ ਆ ਗਈ ਪਰ ਦਾਜ ਦੀ ਜਿੱਦ ਕਾਰਨ ਬਿਨਾਂ ਲਾੜੀ ਦੇ ਹੀ ਬਾਰਾਤ ਪਰਤ ਗਈ।
ਇਹ ਵੀ ਪੜ੍ਹੋ : 12 ਸੰਸਦ ਮੈਂਬਰਾਂ ਦੀ ਮੁਅੱਤਲੀ ਦਾ ਮੁੱਦਾ ਗਰਮਾਇਆ, ਨਾਇਡੂ ਬੋਲੇ- ਅੱਜ ਵੀ ਡਰਾਉਂਦੀ ਹੈ ਉਹ ਹਰਕਤ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈੰਟ ਬਾਕਸ ’ਚ ਦਿਓ ਜਵਾਬ