ਸ਼ਰਾਬ ਸਮਝ ਕੇ ਸੈਨੇਟਾਈਜ਼ਰ ਪੀ ਗਿਆ ਕੈਦੀ, ਇਲਾਜ ਦੌਰਾਨ ਮੌਤ

Friday, Mar 27, 2020 - 08:50 PM (IST)

ਸ਼ਰਾਬ ਸਮਝ ਕੇ ਸੈਨੇਟਾਈਜ਼ਰ ਪੀ ਗਿਆ ਕੈਦੀ, ਇਲਾਜ ਦੌਰਾਨ ਮੌਤ

ਪਲਕੱੜ— ਕੇਰਲ ਦੇ ਪਲਕੱੜ 'ਚ ਗਲਤੀ ਨਾਲ ਸ਼ਰਾਬ ਸਮਝ ਕੇ ਸੈਨੇਟਾਈਜ਼ਰ ਪੀਣ ਵਾਲੇ ਇਕ ਕੈਦੀ ਦੀ ਇੱਥੇ ਜਿਲ੍ਹਾ ਹਸਪਤਾਲ 'ਚ ਮੌਤ ਹੋ ਗਈ। ਜੇਲ ਅਧਿਕਾਰੀਆਂ ਨੇ ਦੱਸਿਆ ਕਿ 18 ਫਰਵਰੀ ਤੋਂ ਰਿਮਾਂਡ ਕੈਦੀ ਦੇ ਤੌਰ 'ਤੇ ਇੱਥੇ ਜੇਲ 'ਚ ਬੰਦ ਕਮਨਕੁਟੀ ਨੂੰ ਮੰਗਲਵਾਰ ਸਵੇਰੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਹ ਜੇਲ 'ਚ ਬੇਹੋਸ਼ ਹੋ ਗਿਆ ਸੀ। ਇਕ ਸੀਨੀਅਰ ਜੇਲ ਅਧਿਕਾਰੀ ਨੇ ਦੱਸਿਆ ਸਾਨੂੰ ਸ਼ੱਕ ਹੈ ਕਿ ਉਹ ਬੋਤਲ 'ਚ ਭਰਿਆ ਸੈਨੇਟਾਈਜ਼ਰ ਪੀ ਗਿਆ।
ਅਧਿਕਾਰੀਆਂ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਰਾਤ ਠੀਕ ਸੀ ਪਰ ਅਗਲੀ ਸਵੇਰ 10:30 ਵਜੇ ਦੇ ਕਰੀਬ ਬੇਹੋਸ਼ ਹੋ ਗਿਆ। ਜੇਲ ਅਧਿਕਾਰੀ ਨੇ ਹੱਥਾਂ ਨੂੰ ਸਾਫ ਰੱਖਣ ਲਈ ਸੈਨੇਟਾਈਜ਼ਰ ਦੇ ਤੌਰ 'ਤੇ ਮੁੱਖ ਰੂਪ ਨਾਲ ਆਈਸੋਪ੍ਰੋਪਾਈਲ ਅੱਕੋਹਲ ਦਾ ਇਸਤੇਮਾਲ ਕਰਦੇ ਹਨ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਪੋਸਟ ਮਾਰਟਮ ਤੋਂ ਬਾਅਦ ਹੀ ਉਸਦੀ ਮੌਤ ਦਾ ਅਸਲ ਕਾਰਨ ਪਤਾ ਲੱਗਿਆ।


author

Gurdeep Singh

Content Editor

Related News