ਦੋਸਤਾਂ ਨਾਲ ਮਿਲ ਕੇ ਔਰਤ ਨੂੰ ਬੇਹੋਸ਼ ਕੀਤਾ ਫਿਰ ਸਾਰਿਆਂ ਨੇ ਬਣਾਇਆ ਅਸ਼ਲੀਲ ਵੀਡੀਓ

05/25/2017 11:29:59 AM

ਕੈਥਲ/ਰੇਵਾੜੀ — ਚੀਕਾ ਖੇਤਰ ਦੇ ਇਕ ਪਿੰਡ ਦੀ 45 ਸਾਲ ਦੀ ਮਹਿਲਾ ਨੂੰ ਨਸ਼ੀਲਾ ਪਦਾਰਥ ਸੁੰਘਾ ਕੇ ਉਸਦੀ ਅਸ਼ਲੀਲ ਫਿਲਮ ਬਣਾ ਕੇ ਉਸਦੇ ਨਾਲ ਗੈਂਗ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਦੋਸ਼ੀ ਮਾਨ ਸਿੰਘ ਨਿਵਾਸੀ ਪਿੰਡ ਰਾਮ ਨਗਰ(ਪਟਿਆਲਾ) ਅਤੇ ਹੋਰ ਅਣਪਛਾਤੇ ਲੋਕਾਂ ਦੇ ਖਿਲਾਫ ਅਗਵਾ ਅਤੇ ਗੈਂਗਰੇਪ ਦਾ ਮਾਮਲਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ।
ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਜਦੋਂ ਉਹ ਪੈਸੇ ਲੈਣ ਲਈ ਚੀਕਾ ਵੱਲ ਰਵਾਨਾ ਹੋਈ ਤਾਂ ਰਸਤੇ 'ਚ ਹੀ ਮਾਨ ਸਿੰਘ ਆਪਣੇ ਤਿੰਨ-ਚਾਰ ਦੋਸਤਾਂ ਨਾਲ ਖੜ੍ਹਾ ਸੀ। ਉਹ ਦੋਸ਼ੀ ਦੇ ਕੋਲ ਪੁੱਜੀ ਤਾਂ ਦੋਸ਼ੀ ਨੇ ਉਸਨੂੰ ਕੋਈ ਨਸ਼ੀਲੀ ਵਸਤੂ ਸੂੰਘਾ ਦਿੱਤੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਹੋਸ਼ 'ਚ ਆਉਣ 'ਤੇ ਦੇਖਿਆ ਤਾਂ ਉਹ ਕਿਸੇ ਕਮਰੇ 'ਚ ਇਤਰਾਜ਼ਯੋਗ ਹਾਲਤ 'ਚ ਸੀ। ਉਸ ਕਮਰੇ 'ਚ 3-4 ਲੋਕ ਮੌਜੂਦ ਸਨ। ਦੋਸ਼ੀਆਂ ਨੇ ਉਸਦੇ ਨਾਲ ਗਲਤ ਕੰਮ ਕਰਦੇ ਹੋਏ ਉਸਦੀ ਅਸ਼ਲੀਲ ਵੀਡੀਓ ਦਿਖਾਈ, ਜਿਸ ਨੂੰ ਦੇਖ ਕੇ ਉਹ ਦੁਬਾਰਾ ਬੇਹੋਸ਼ ਹੋ ਗਈ।


Related News