ਮੋਦੀ ਸਰਕਾਰ ਦੇ 9 ਸਾਲ 'ਚ ਗਰੀਬਾਂ ਨਾਲ ਹੋਇਆ ਵਿਸ਼ਵਾਸਘਾਤ : ਮਲਿਕਾਰਜੁਨ ਖੜਗੇ
Wednesday, Jun 07, 2023 - 10:39 AM (IST)
![ਮੋਦੀ ਸਰਕਾਰ ਦੇ 9 ਸਾਲ 'ਚ ਗਰੀਬਾਂ ਨਾਲ ਹੋਇਆ ਵਿਸ਼ਵਾਸਘਾਤ : ਮਲਿਕਾਰਜੁਨ ਖੜਗੇ](https://static.jagbani.com/multimedia/2023_6image_10_38_317181209kharge.jpg)
ਨਵੀਂ ਦਿੱਲੀ (ਵਾਰਤਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਆਪਣੇ 9 ਸਾਲ ਦੇ ਸ਼ਾਸਨਕਾਲ ਦੌਰਾਨ ਉਸ ਨੇ ਅਮੀਰਾਂ ਦੀ ਮਦਦ ਕੀਤੀ ਹੈ ਅਤੇ ਗਰੀਬਾਂ ਨਾਲ ਸਿਰਫ਼ ਧੋਖਾ ਹੀ ਕੀਤਾ ਹੈ। ਉਨ੍ਹਾਂ ਨੇ ਤੁਕਬੰਦੀ ਕਰਦੇ ਹੋਏ ਮੋਦੀ ਸਰਕਾਰ ਦੇ ਕਾਰਜਕਾਲ ਨੂੰ 'ਮਿੱਤਰ ਕਾਲ' ਕਰਾਰ ਦਿੱਤਾ ਅਤੇ ਕਿਹਾ ਕਿ ਖ਼ੁਦ ਯਾਦ ਦਿਵਾਉਣਾ ਹੁਣ ਜ਼ਰੂਰੀ ਹੋ ਗਿਆ ਹੈ ਕਿ ਇਸ ਮਿਆਦ 'ਚ ਸਿਰਫ਼ ਅਰਬਪਤੀ ਦੋਸਤਾਂ ਨੂੰ ਹੀ ਸੌਗਾਤ ਦਿੱਤੀ ਗਈ ਅਤੇ 'ਚੰਗੇ ਦਿਨ' ਉਨ੍ਹਾਂ ਦਾ ਨਾਅਰਾ ਅਮੀਰੀ ਅਤੇ ਗਰੀਬੀ ਦੀ ਖੱਡ 'ਚ ਬਦਲ ਗਈ।
ਖੜਗੇ ਨੇ ਕਿਹਾ 'ਯਾਦ ਦਿਵਾਉਣਾ ਜ਼ਰੂਰੀ ਹੈ ਕਿ ਪਿਛਲੇ 9 ਸਾਲਾਂ ਦੇ 'ਮਿੱਤਰ ਕਾਲ' 'ਚ ਅਰਬਪਤੀਆਂ ਨੂੰ ਮਿਲੀਆਂ ਢੇਰਾਂ ਸੌਗਾਤਾਂ ਅਤੇ ਗਰੀਬਾਂ ਨਾਲ ਕੀਤਾ ਗਿਆ ਸਿਰਫ਼ 'ਵਿਸ਼ਵਾਸਘਾਤ। ਆਰਥਿਕ ਅਸਮਾਨਤਾ ਦੀ ਖੱਡ ਨੂੰ ਕੀਤਾ ਇੰਨਾ ਡੂੰਘਾ, ਜਨਤਾ ਨੇ ਦੇਖਿਆ 'ਚੰਗੇ ਦਿਨ' ਦਾ ਅਸਲੀ ਚਿਹਰਾ।''