ਬੰਗਲਾਦੇਸ਼ ਦੀ PM ਨੇ 1971 ਦੀ ਜੰਗ ਵਿਚ ਜਾਨ ਬਚਾਉਣ ਲਈ ਭਾਰਤੀ ਫ਼ੌਜ ਦਾ ਕੀਤਾ ਧੰਨਵਾਦ

Friday, Dec 18, 2020 - 05:05 PM (IST)

ਨਵੀਂ ਦਿੱਲੀ - ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਵੀਰਵਾਰ ਨੂੰ 1971 ਦੀ ਅਜ਼ਾਦੀ ਦੀ ਲੜਾਈ ਦੌਰਾਨ ਭਾਰਤ ਅਤੇ ਭਾਰਤੀ ਫ਼ੋਜ ਦੇ ਸਹਿਯੋਗ ਲਈ ਧੰਨਵਾਦ ਕੀਤਾ।  ਸ਼ੇਖ ਹਸੀਨਾ ਨੇ ਭਾਰਤ ਨੂੰ ਬੰਗਲਾਦੇਸ਼ ਦਾ ਸੱਚਾ ਮਿੱਤਰ ਦੱਸਿਆ। ਇੱਕ ਵਰਚੁਅਲ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਸ਼ੇਖ ਹਸੀਨਾ ਨੇ ਕਿਹਾ ਕਿ, 'ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਦੁਬਾਰਾ ਮਿਲ ਕੇ ਖ਼ੁਸ਼ ਹੋ ਰਹੀ ਹੈ। ਖ਼ਾਸਕਰ ਦਸੰਬਰ ਦੇ ਮਹੀਨੇ ਵਿਚ ਜਦੋਂ ਸਾਰੇ ਬੰਗਲਾਦੇਸ਼ੀਆਂ ਵਿਚ ਖੁਸ਼ੀ, ਆਜ਼ਾਦੀ ਅਤੇ ਜਸ਼ਨ ਦੀ ਭਾਵਨਾ ਜ਼ਾਹਰ ਹੁੰਦੀ ਹੈ। ਅਸੀਂ ਆਪਣੇ ਰਾਸ਼ਟਰ ਪਿਤਾ ' ਬੰਗਬੰਧੂ ਸ਼ੇਖ ਮੁਜੀਬਰ ਰਹਿਮਾਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਉਨ੍ਹਾਂ ਦੀ ਗਤਿਸ਼ੀਲ ਅਗਵਾਈ ਹੇਠ ਅਸੀਂ ਆਪਣੀ ਮਹਾਨ ਆਜ਼ਾਦੀ ਪ੍ਰਾਪਤ ਕੀਤੀ।'

ਇਹ ਵੀ ਦੇਖੋ - ਨਿਵੇਕਲੀ ਬੀਮਾ ਪਾਲਸੀ: ਹੁਣ ਜਿੰਨੀ ਗੱਡੀ ਚੱਲੇਗੀ ਉਸੇ ਆਧਾਰ 'ਤੇ ਕਰ ਸਕੋਗੇ ਪ੍ਰੀਮੀਅਮ ਦਾ ਭੁਗਤਾਨ

ਸ਼ੇਖ ਹਸੀਨਾ ਨੇ ਕਿਹਾ ਕਿ ਭਾਰਤ ਸਾਡਾ ਸੱਚਾ ਮਿੱਤਰ ਹੈ । ਉਨ੍ਹਾਂ ਨੇ 17 ਦਸੰਬਰ, 1971 ਨੂੰ ਆਪਣੀ ਜਾਨ ਬਚਾਉਣ ਲਈ ਭਾਰਤੀ ਫ਼ੌਜ ਦੀ ਭੂਮਿਕਾ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ, 'ਮੈਂ 30 ਲੱਖ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਦੀ ਹਾਂ ਜਿਨ੍ਹਾਂ ਨੇ ਆਪਣੀ ਜਾਨ ਦਿੱਤੀ।ਮੈਂ ਜੰਗ ਵਿਚ ਸ਼ਹੀਦ ਹੋਏ ਭਾਰਤੀ ਫ਼ੋਜੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ਰਧਾਂਜਲੀ ਭੇਂਟ ਕਰਦੀ ਹਾਂ। ਮੈਂ ਭਾਰਤ ਦੀ ਸਰਕਾਰ ਅਤੇ ਲੋਕਾਂ ਦਾ ਤਹਿ ਦਿੱਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੇ ਕੌਮ ਦੇ ਕੰਮਾਂ ਲਈ ਉਨ੍ਹਾਂ ਦਾ ਪੂਰਾ ਦਿੱਲੋਂ ਸਮਰਥਨ ਕੀਤਾ।'

ਇਹ ਵੀ ਦੇਖੋ - RBI ਨੇ ਖਾਤਾ ਖੁੱਲ੍ਹਵਾਉਣ ਦੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ, ਇਨ੍ਹਾਂ ਖ਼ਾਤਾਧਾਰਕਾਂ ਨੂੰ ਮਿਲੇਗਾ ਲਾਭ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਮੇਲਨ 'ਤੇ ਬੋਲਦਿਆਂ ਕਿਹਾ ਕਿ , 'ਬੰਗਲਾਦੇਸ਼ ਭਾਰਤ ਦੀ 'ਨੇਬਰਹੁੱਡ ਫਸਟ' ਨੀਤੀ ਦਾ ਇੱਕ ਮਹੱਤਵਪੂਰਣ ਥੰਮ ਹੈ।' ਅਸੀਂ ਆਜ਼ਾਦੀ ਵਿਰੋਧੀ ਤਾਕਤਾਂ 'ਤੇ ਬੰਗਲਾਦੇਸ਼ ਦੀ ਜਿੱਤ ਦੇ ਨਿਸ਼ਾਨੇ ਵਜੋਂ ਤੁਹਾਡੇ ਨਾਲ ਬਿਜੈ ਦਿਬੋਸ਼ ਮਨਾਉਣ ' ਮਨਾਉਣ 'ਤੇ ਮਾਣ ਮਹਿਸੂਸ ਕਰਦੇ ਹਾਂ।' ਮੋਦੀ ਦੇ ਸ਼ੇਖ ਹਸੀਨਾ ਨੂੰ ਅਗਲੇ ਸਾਲ ਭਾਰਤ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ 'ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕਰਨਾ ਮਾਣ ਵਾਲੀ ਗੱਲ ਹੈ।' ਉਨ੍ਹਾਂ ਕਿਹਾ ਕਿ, 'ਬੰਗਲਾਦੇਸ਼ ਨਾਲ ਸਬੰਧ ਨੂੰ ਮਜਬੂਤ ਕਰਨਾ ਮੇਰੇ ਲਈ ਪ੍ਰਮੁੱਖ ਤਰਜੀਹ ਰਹੀ ਹੈ।'

ਇਹ ਵੀ ਦੇਖੋ - ਹੋਟਲਾਂ ਅਤੇ ਰੈਸਟੋਰੈਂਟਾਂ ਦੇ ਮੈਨਿਊ ਕਾਰਡ ਸੰਬੰਧੀ ਨਵੇਂ ਨਿਯਮ ਹੋਏ ਜਾਰੀ

ਵਰਚੁਅਲ ਸੰਮੇਲਨ ਦੌਰਾਨ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਵੱਖ ਵੱਖ ਖੇਤਰਾਂ ਵਿਚ ਸਹਿਯੋਗ ਵਧਾੳੇੁਣ ਅਤੇ ਇੱਕ ਸਰਹੱਦ ਪਾਰ ਰੇਲਵੇ ਲਿੰਕ ਨੂੰ ਮੁੜ ਬਹਾਲ ਕਰਨ, ਜੋ 1965 ਤੱਕ ਚੱਲ ਰਹੀ ਸੀ ਲਈ 7 ਸਮਝੌਤਿਆ 'ਤੇ ਹਸਤਾਖ਼ਰ ਕੀਤੇ ਗਏ।ਦੋਵੇਂ ਪ੍ਰਧਾਨ ਮੰਤਰੀਆਂ ਨੇ ਮਹਾਤਮਾ ਗਾਂਧੀ ਅਤੇ ਬੰਗਲਾਦੇਸ਼ ਦੇ ਸੰਸਥਾਪਕ ਬੰਗਬੰਧੂ ਉੁੱਤੇ ਸਾਂਝੇ ਤੌਰ 'ਤੇ ਬਣੀ ਇੱਕ ਡਿਜੀਟਲ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।

ਇਹ ਵੀ ਦੇਖੋ - Coca-Cola ਕੰਪਨੀ ਇਕ ਵਾਰ ਫਿਰ ਵੱਡੀ ਛਾਂਟੀ ਕਰਨ ਦੀ ਤਿਆਰੀ 'ਚ, ਜਾਣੋ ਵਜ੍ਹਾ

ਨੋਟ - ਭਾਰਤ ਅਤੇ ਬੰਗਲਾਦੇਸ਼ ਦੇ ਆਪਸੀ ਸਹਿਯੋਗ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News