ਬੰਬ ਦੀ ਧਮਕੀ ਦੇ ਬਾਵਜੂਦ ਸਾਢੇ 3 ਘੰਟੇ ਉੱਡਦਾ ਰਿਹਾ ਜਹਾਜ਼
Wednesday, Oct 09, 2024 - 06:05 PM (IST)
ਨਵੀਂ ਦਿੱਲੀ- ਲੰਡਨ ਤੋਂ ਦਿੱਲੀ ਲਈ ਰਵਾਨਾ ਹੋਈ ਵਿਸਤਾਰਾ ਏਅਰਲਾਈਨਜ਼ ਦੀ ਫਲਾਈਟ ਯੂ.ਕੇ.-18 ’ਚ ਬੰਬ ਦੀ ਸੂਚਨਾ ਨਾਲ ਹੜਕੰਪ ਮੱਚ ਗਿਆ। ਫਲਾਈਟ ਦੇ ਦਿੱਲੀ ਪੁੱਜਣ ਤੋਂ ਲੱਗਭਗ ਸਾਢੇ 3 ਘੰਟੇ ਪਹਿਲਾਂ ਇਕ ਯਾਤਰੀ ਨੇ ਜਹਾਜ਼ ਦੇ ਟਾਇਲਟ ’ਚ ਧਮਕੀ ਭਰਿਆ ਟਿਸ਼ੂ ਪੇਪਰ ਵੇਖਿਆ। ਉਸ ਨੇ ਕਰੂ ਮੈਂਬਰਾਂ ਨੂੰ ਸੂਚਨਾ ਦਿੱਤੀ। ਫਲਾਈਟ ਨੂੰ ਦਿੱਲੀ ’ਚ ਲੈਂਡ ਕਰਵਾ ਕੇ ਆਈਸੋਲੇਸ਼ਨ ’ਚ ਲਿਜਾਇਆ ਗਿਆ, ਜਿੱਥੇ ਸਾਰੇ ਯਾਤਰੀਆਂ ਦੇ ਸਾਮਾਨ ਦੀ ਤਲਾਸ਼ੀ ਲਈ ਗਈ। ਹਾਲਾਂਕਿ ਜਾਂਚ ’ਚ ਬੰਬ ਵਰਗੀ ਕੋਈ ਚੀਜ਼ ਨਹੀਂ ਮਿਲੀ।
ਇਹ ਵੀ ਪੜ੍ਹੋ : ਕਰਮਚਾਰੀਆਂ ਲਈ ਚੰਗੀ ਖ਼ਬਰ, ਵੱਧ ਗਈ ਗ੍ਰੈਜੂਏਟੀ ਦੀ ਹੱਦ
ਇਸ ਮਾਮਲੇ ’ਚ ਅਹਿਮ ਗੱਲ ਇਹ ਵੀ ਹੈ ਕਿ ਬੰਬ ਦੀ ਸੂਚਨਾ ਵਾਲਾ ਟਿਸ਼ੂ ਪੇਪਰ ਮਿਲਣ ਦੇ ਬਾਵਜੂਦ ਸਾਢੇ 3 ਘੰਟੇ ਤੱਕ ਜਹਾਜ਼ ਹਵਾ ’ਚ ਉੱਡਦਾ ਰਿਹਾ। ਪੁਲਸ ਨੇ ਕਰੂ ਮੈਂਬਰਾਂ ਨੂੰ ਸਵਾਲ ਕੀਤਾ ਕਿ ਬੰਬ ਦੀ ਸੂਚਨਾ ਦੇ ਬਾਵਜੂਦ ਜਹਾਜ਼ ਨੂੰ ਦਿੱਲੀ ਤੱਕ ਕਿਉਂ ਲਿਆਂਦਾ ਗਿਆ। ਕਿਸੇ ਨੇੜਲੇ ਦੇਸ਼ ’ਚ ਹੀ ਲੈਂਡਿੰਗ ਦੀ ਇਜਾਜ਼ਤ ਮੰਗੀ ਜਾ ਸਕਦੀ ਸੀ। ਪੁਲਸ ਦੇ ਸਵਾਲ ’ਤੇ ਪਾਇਲਟ ਅਤੇ ਕਰੂ ਮੈਂਬਰਾਂ ਨੇ ਕਿਹਾ ਕਿ ਰਸਤੇ ’ਚ ਫਲਾਈਟ ਲੈਂਡ ਕਰਵਾਉਣ ’ਤੇ ਸੂਚਨਾ ਲਿਖਣ ਵਾਲੇ ਜਹਾਜ਼ ਨੂੰ ਹਾਈਜੈਕ ਕਰ ਸਕਦੇ ਸਨ। ਇਸ ਖਤਰੇ ਤੋਂ ਬਚਣ ਲਈ ਫਲਾਈਟ ਨੂੰ ਸਿੱਧੇ ਦਿੱਲੀ ਲਿਆਂਦਾ ਗਿਆ। ਜਹਾਜ਼ ’ਚ ਕਰੂ ਮੈਂਬਰਾਂ ਸਮੇਤ ਲਗਭਗ 300 ਯਾਤਰੀ ਸਵਾਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8