ਨਮਕੀਨ ਦੇ ਪੈਕਟ ''ਤੇ ਹਰਿਮੰਦਰ ਸਾਹਿਬ ਦੀ ਤਸਵੀਰ ਛਾਪੇ ਜਾਣ ਦਾ ਮਾਮਲਾ ਭਖਿਆ
Tuesday, Jun 26, 2018 - 05:53 PM (IST)

ਨਵੀਂ ਦਿੱਲੀ— ਨਮਕੀਨ ਬਣਾਉਣ ਵਾਲੀ ਮਸ਼ਹੂਰ ਕੰਪਨੀ ਹਲਦੀਰਾਮ ਵੱਲੋਂ ਨਮਕੀਨ ਦੇ ਪੈਕਟ 'ਤੇ ਹਰਿਮੰਦਰ ਸਾਹਿਬ ਦੀ ਤਸਵੀਰ ਲਗਾਏ ਜਾਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਜਿਸ ਦੇ ਚੱਲਦੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ 'ਹਲਦੀਰਾਮ ਭੂਜੀਆਵਾਲਾ' ਖਿਲਾਫ ਕਾਰਵਾਈ ਕਰਦੇ ਹੋਏ ਕਾਨੂੰਨੀ ਨੋਟਿਸ ਭੇਜਿਆ ਹੈ।
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ 'ਹਲਦੀਰਾਮ ਭੂਜੀਆਵਾਲਾ' ਨੂੰ ਲੰਬੇ ਹੱਥੀਂ ਲੈਂਦੇ ਹੋਏ ਇਸ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ 'ਹਲਦੀਰਾਮ ਭੂਜੀਆਵਾਲਾ' ਨੇ ਇਸ ਨੋਟਿਸ ਦਾ ਕੀ ਜਵਾਬ ਦਿੰਦੀ ਹੈ।