ਤਵੀ ਰਿਵਰਫਰੰਟ ਨਾਲ ਬਦਲੇਗੀ ਜੰਮੂ ਦੀ ਤਸਵੀਰ, ਖੁੱਲ੍ਹਣਗੇ ਸੈਰ-ਸਪਾਟੇ ਦੇ ਨਵੇਂ ਰਸਤੇ : ਮਨੋਜ ਸਿਨਹਾ

Tuesday, Jul 20, 2021 - 10:22 AM (IST)

ਸ਼੍ਰੀਨਗਰ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਰਾਜ ਦੇ ਹਸਪਤਾਲਾਂ, ਆਂਗਣਵਾੜੀ ਕੇਂਦਰਾਂ ਅਤੇ ਸਕੂਲਾਂ ਨੂੰ 15 ਅਗਸਤ ਤੱਕ ਨਲ ਦੇ ਪਾਣੀ ਦੀ ਸਪਲਾਈ ਨਾਲ ਜੋੜਨ ਦਾ ਸੋਮਵਾਰ ਨੂੰ ਐਲਾਨ ਕੀਤਾ ਅਤੇ ਕਿਹਾ ਕਿ ਜਲ ਜੀਵਨ ਮਿਸ਼ਨ ਸਰਕਾਰ ਦੀ ਸਰਵਉੱਚ ਪਹਿਲ 'ਚੋਂ ਇਕ ਹੈ। ਸਿਨਹਾ ਨੇ ਇੱਥੇ ਸਿਵਲ ਸਕੱਤਰੇਤ 'ਚ ਜਲ ਸ਼ਕਤੀ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਬੈਠਕ 'ਚ ਕਿਹਾ ਕਿ ਅਗਸਤ 2022 ਤੱਕ ਜੰਮੂ ਕਸ਼ਮੀਰ 'ਚ 100 ਫੀਸਦੀ ਨਲ ਦੇ ਪਾਣੀ ਦੇ ਮਹੱਤਵਪੂਰਨ ਟੀਚੇ ਨੂੰ ਪ੍ਰਾਪਤ ਕਰਨ ਲਈ ਯੁੱਧ ਪੱਧਰ 'ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ,''ਅਸੀਂ ਹਰੇਕ ਘਰ 'ਚ ਪਾਈਪ ਤੋਂ ਪਾਣੀ ਦੀ ਸਪਲਾਈ ਕਰਨ ਦਾ ਟੀਚਾ ਬਣਾ ਰਹੇ ਹਾਂ। ਅਗਸਤ 2022 ਤੱਕ ਜੰਮੂ ਕਸ਼ਮੀਰ 'ਚ 100 ਫੀਸਦੀ ਪਾਈਪ ਨਾਲ ਪਾਣੀ (ਹਰ ਘਰ ਨਲ ਤੋਂ ਜਲ) ਦੇ ਮਹੱਤਵਪੂਰਨ ਟੀਚੇ ਨੂੰ ਪ੍ਰਾਪਤ ਕਰਨ ਲਈ ਯੁੱਧ ਪੱਧਰ 'ਤੇ ਕੰਮ ਕਰਨਾ ਹੋਵੇਗਾ।''

ਇਹ ਵੀ ਪੜ੍ਹੋ : ਕਿਸਾਨ ਦੇ 2 ਲੱਖ ਰੁਪਏ ਕੁਤਰ ਗਏ ਚੂਹੇ, ਮਦਦ ਲਈ ਮਹਿਲਾ ਮੰਤਰੀ ਨੇ ਵਧਾਏ ਹੱਥ

ਉਨ੍ਹਾਂ ਨੇ ਜਲ ਸਪਲਾਈ ਯੋਜਨਾ (ਡਬਲਿਊ.ਐੱਸ.ਐੱਸ.) ਦੀ ਯੋਜਨਾ ਪ੍ਰਕਿਰਿਆ 'ਚ ਲਾਭਪਾਤਰੀਆਂ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ ਤਾਂ ਕਿ ਉਨ੍ਹਾਂ 'ਚ ਆਪਣੇਪਨ ਦੀ ਭਾਵਨਾ ਦਾ ਸੰਚਾਰ ਹੋ ਸਕੇ। ਸਾਬਰਮਤੀ ਰਿਵਰਫਰੰਟ ਦੀ ਤਰਜ 'ਤੇ ਤਵੀ ਰਿਵਰਫਰੰਟ ਨੂੰ ਵਿਕਸਿਤ ਕਰਨ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਜੰਮੂ ਦੀ ਤਸਵੀਰ ਬਦਲ ਜਾਵੇਗੀ ਅਤੇ ਸੈਰ-ਸਪਾਟਾ ਵਿਕਾਸ ਲਈ ਨਵੇਂ ਰਸਤੇ ਖੁੱਲ੍ਹਣਗੇ। ਉਨ੍ਹਾਂ ਨੇ ਕਿਹਾ ਕਿ ਤਵੀ ਰਿਵਰਫਰੰਟ ਦੇ ਵਿਕਾਸ ਨਾਲ ਜੁੜੀ ਹੋਰ ਸਾਰੇ ਮਹੱਤਵਪੂਰਨ ਜਲ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਵਚਨਬੱਧਤਾ ਜ਼ਰੂਰੀ ਹੈ। ਉਨ੍ਹਾਂ ਨੇ ਜੰਮੂ ਤਵੀ ਬੈਰਾਜ ਨੂੰ ਪੂਰਾ ਕਰਨ ਲਈ ਇਕ ਸਾਲ ਦੀ ਸਮੇਂ-ਹੱਦ ਤੈਅ ਕੀਤੀ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਅਤੇ ਪਿੰਡ ਪੀਣ ਦੇ ਪਾਣੀ ਨਾਲ ਵਾਂਝਾ ਨਹੀਂ ਹੋਣਾ ਚਾਹੀਦਾ। ਜਲ ਸੰਕਟ ਦੇ ਮੁੱਦੇ ਨੂੰ ਸੇਵਾ ਦੀ ਭਾਵਨਾ ਨਾਲ ਨਜਿੱਠਿਆ ਜਾਣਾ ਚਾਹੀਦਾ, ਕਿਉਂਕਿ ਸਵੱਛ ਅਤੇ ਸੁਰੱਖਿਅਤ ਪਾਣੀ ਇਕ ਬੁਨਿਆਦੀ ਮਨੁੱਖੀ ਜ਼ਰੂਰਤ ਹੈ। ਜੇਕਰ ਅਧਿਕਾਰੀਆਂ ਵਲੋਂ ਜਲਦ ਇਸ ਦਾ ਹੱਲ ਨਹੀਂ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਹਿਮਾਚਲ: ਕਾਂਗੜਾ ’ਚ ਸਵੇਰੇ 4 ਤੋਂ ਰਾਤ 10 ਵਜੇ ਖੁੱਲ੍ਹੇ ਰਹਿਣਗੇ ਮੰਦਰ, ਸ਼ਰਧਾਲੂ ਕਰ ਸਕਣਗੇ ਦਰਸ਼ਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News