ਪੁੱਤ ਦੀ ਮੌਤ ਦਾ ਦੁੱਖ ਨਹੀਂ ਸਹਾਰ ਸਕੇ ਮਾਪੇ, ਬੇਟੀ ਸਮੇਤ ਚੁੱਕਿਆ ਖੌਫ਼ਨਾਕ ਕਦਮ
Wednesday, Dec 21, 2022 - 10:12 PM (IST)
ਜੈਪੁਰ (ਪੀ. ਟੀ) : ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਰੋਹਤ ਥਾਣਾ ਖੇਤਰ 'ਚ ਬੁੱਧਵਾਰ ਨੂੰ ਆਪਣੇ ਬੇਟੇ ਦੀ ਮੌਤ ਤੋਂ ਪਰੇਸ਼ਾਨ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਬੇਟੀ ਸਮੇਤ ਖੂਹ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸਟੇਸ਼ਨ ਅਧਿਕਾਰੀ ਉਦੈ ਸਿੰਘ ਨੇ ਦੱਸਿਆ ਕਿ ਸਾਂਝੀ ਪਿੰਡ ਦਾ ਰਹਿਣ ਵਾਲਾ ਭਲਾਰਾਮ ਮੇਘਵਾਲ (30) ਆਪਣੀ ਪਤਨੀ ਮੀਰਾ (26) ਅਤੇ ਬੇਟੀ ਨਿਕਿਤਾ (4) ਦੇ ਨਾਲ ਬੁੱਧਵਾਰ ਸਵੇਰੇ ਆਪਣੇ ਬੀਮਾਰ ਬੇਟੇ ਭੀਮਾਰਾਮ (3) ਨੂੰ ਲੈ ਕੇ ਰੋਹਤ ਦੇ ਹਸਪਤਾਲ ਲਈ ਰਵਾਨਾ ਹੋਇਆ ਸੀ। ਪਰ ਰਸਤੇ ਵਿੱਚ ਭੀਮਾਰਾਮ ਦੀ ਸਿਹਤ ਵਿਗੜ ਗਈ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਜੇਲ੍ਹ ਤੋਂ ਬਾਹਰ ਆਵੇਗਾ ਇਹ ਸੀਰੀਅਲ ਕਿਲਰ, ਨੇਪਾਲ ਦੀ ਸੁਪਰੀਮ ਕੋਰਟ ਨੇ ਰਿਹਾਈ ਦੇ ਦਿੱਤੇ ਹੁਕਮ
ਉਨ੍ਹਾਂ ਦੱਸਿਆ ਕਿ ਪੁੱਤਰ ਦੀ ਮੌਤ ਕਾਰਨ ਪਰਿਵਾਰ ਬਹੁਤ ਸਦਮੇ ਵਿੱਚ ਹੈ ਅਤੇ ਪਰਿਵਾਰ ਦੇ ਤਿੰਨੋਂ ਮੈਂਬਰਾਂ ਨੇ ਭੀਮਾਰਾਮ ਦੀ ਲਾਸ਼ ਸਮੇਤ ਪਿੰਡ ਸੰਝੀ ਨੇੜੇ ਖੂਹ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਨੇ ਦੱਸਿਆ ਕਿ ਬਰਾਮਦ ਹੋਏ ਸੁਸਾਈਡ ਨੋਟ ਵਿੱਚ ਮ੍ਰਿਤਕ ਭਲਾਰਾਮ ਨੇ ਬਿਮਾਰੀ ਕਾਰਨ ਆਪਣੇ ਲੜਕੇ ਦੀ ਮੌਤ ਦੇ ਦੁੱਖ ਵਿੱਚ ਇਹ ਕਦਮ ਚੁੱਕਣ ਬਾਰੇ ਲਿਖਿਆ ਹੈ।ਅਧਿਕਾਰੀ ਨੇ ਦੱਸਿਆ ਕਿ ਚਾਰਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸੀਆਰਪੀਸੀ ਦੀ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।