ਭਾਰਤ ਰਤਨ ਪਾਉਣ ਵਾਲੇ ਇਕਲੌਤੇ ਇਤਿਹਾਸਕਾਰ ਹਨ ਡਾ. ਪਾਂਡੁਰੰਗ, ਲਿਖੀ 6500 ਪੰਨਿਆ ਵਾਲੀ ਕਿਤਾਬ
Saturday, May 07, 2022 - 04:08 PM (IST)
ਨਵੀਂ ਦਿੱਲੀ- ਡਾ. ਪਾਂਡੁਰੰਗ ਵਾਮਨ ਕਾਣੇ ਭਾਰਤ 'ਚ ਪਹਿਲੇ ਅਤੇ ਹੁਣ ਤੱਕ ਦੇ ਇਕਮਾਤਰ ਇਤਿਹਾਸਕਾਰ ਹਨ, ਜਿਨ੍ਹਾਂ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਨਵਾਜਿਆ ਗਿਆ ਹੈ। ਇਹ ਸਨਮਾਨ ਉਨ੍ਹਾਂ ਦੀ ਕਿਤਾਬ 'ਧਰਮਸ਼ਾਸਤਰ ਦਾ ਇਤਿਹਾਸ' ਲਈ ਦਿੱਤਾ ਗਿਆ ਸੀ। ਉਨ੍ਹਾਂ ਦੀ ਕਿਤਾਬ ਦੀ ਖ਼ਾਸ ਗੱਲ ਹੈ ਕਿ ਇਸ 'ਚ ਜਨਮ, ਸੋਲਹ ਸੰਸਕਾਰ, ਵਿਆਹ ਤੋਂ ਲੈ ਕੇ ਮੌਤ ਤੱਕ ਪ੍ਰਾਚੀਨ ਭਾਰਤ ਦੇ ਸਮਾਜਿਕ ਨਿਯਮ, ਕਾਨੂੰਨਾਂ ਤੋਂ ਲੈ ਕੇ ਰੀਤੀ-ਰਿਵਾਜ਼ਾਂ ਦਾ ਸੰਕਲਨ ਹੈ। ਇਸ ਨੂੰ ਲਿਖਣ 'ਚ ਡਾ. ਪਾਂਡੁਰੰਗ ਨੂੰ 30 ਸਾਲ ਤੋਂ ਵਧ ਦਾ ਸਮਾਂ ਲੱਗਾ। ਇਹ 5 ਹਿੱਸਿਆਂ 'ਚ ਹੈ। ਇਸ 'ਚ ਕੁੱਲ 6500 ਪੰਨੇ ਹਨ। ਇਹ ਭਾਰਤ ਸਮੇਤ ਦੁਨੀਆ ਦੀਆਂ ਚੁਨਿੰਦਾ ਕਿਤਾਬਾਂ 'ਚ ਗਿਣੀ ਜਾਂਦੀ ਹੈ। ਅੱਜ ਦੇ ਦੌਰ 'ਚ ਇਸ ਕਿਤਾਬ ਦਾ ਮਹੱਤਵ ਇਸ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ ਇਸ ਨੂੰ ਭਾਰਤ ਦੇ ਸਮਾਜਿਕ ਨਿਯਮਾਂ ਦੀ ਇਨਸਾਈਕਲੋਪੀਡੀਆ ਕਿਹਾ ਜਾਂਦਾ ਹੈ।
ਪ੍ਰਾਚੀਨ ਭਾਰਤ ਦੇ ਸਮਾਜਿਕ ਖੇਤਰ 'ਚ ਰਿਸਰਚ ਲਈ ਦੇਸ਼ ਹੀ ਨਹੀਂ ਦੁਨੀਆ ਭਰ ਦੇ ਸੋਧਕਰਤਾ ਇਸੇ ਕਿਤਾਬ ਨੂੰ ਪਹਿਲ ਸਰੋਤ ਦੀ ਤਰ੍ਹਾਂ ਇਸਤੇਮਾਲ ਕਰਦੇ ਹਨ। ਡਾ. ਕਾਣੇ ਦੀ ਕਿਤਾਬ ਧਰਮਸ਼ਾਸਤਰ ਦਾ ਇਤਿਹਾਸ ਦੇ ਨਾਮ ਇਕ ਹੋਰ ਰਿਕਾਰਡ ਹੈ। ਡਾ. ਕਾਣੇ ਇਹ ਕਿਤਾਬ ਭਾਰਤ 'ਚ ਸੰਸਕ੍ਰਿਤ ਭਾਸ਼ਾ 'ਚ ਸਾਹਿਤ ਅਕਾਦਮੀ ਐਵਾਰਡ ਪਾਉਣ ਵਾਲੀ ਪਹਿਲੀ ਕਿਤਾਬ ਹੈ। ਚਾਰ ਹਿੱਸੇ ਲਿਖਣ ਤੋਂ ਬਾਅਦ 1956 'ਚ ਉਨ੍ਹਾਂ ਨੂੰ ਇਹ ਐਵਾਰਡ ਦਿੱਤਾ ਗਿਆ। 1955 ਤੋਂ ਸਾਹਿਬ ਅਕਾਦਮੀ ਐਵਾਰਡ ਦੇਣ ਦੀ ਸ਼ੁਰੂਆਤ ਹੋਈ ਸੀ। ਡਾ. ਪਾਂਡੁਰੰਗ ਨੇ ਆਪਣੇ ਜੀਵਨਕਾਲ 'ਚ 40 ਸਾਲ ਤੋਂ ਵੱਧ ਸਮਾਂ ਸਾਹਿਤ ਨੂੰ ਦਿੱਤਾ ਸੀ।