''ਸੰਵਿਧਾਨ ਸਦਨ'' ਦੇ ਨਾਂ ਨਾਲ ਜਾਣਿਆ ਜਾਵੇਗਾ ਸੰਸਦ ਦਾ ਪੁਰਾਣਾ ਭਵਨ : ਓਮ  ਬਿਰਲਾ

09/19/2023 4:16:00 PM

ਨਵੀਂ ਦਿੱਲੀ (ਭਾਸ਼ਾ)- ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੰਗਲਵਾਰ ਨੂੰ ਕਿਹਾ ਕਿ ਪੁਰਾਣੇ ਸੰਸਦ ਭਵਨ ਨੂੰ ਹੁਣ 'ਸੰਵਿਧਾਨ ਸਦਨ' ਦੇ ਨਾਂ ਨਾਲ ਜਾਣਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਸਦ ਦਾ ਕੰਮਕਾਰ ਇੱਥੇ ਨਵੇਂ ਭਵਨ 'ਚ ਟਰਾਂਸਫਰ ਹੋ ਗਿਆ ਹੈ। ਸਪੀਕਰ ਨੇ ਇਹ ਵੀ ਐਲਾਨ ਕੀਤਾ ਕਿ ਹੁਣ ਲੋਕ ਸਭਾ ਦੀ ਕਾਰਵਾਈ 'ਚ ਉਪਯੋਗ ਕੀਤੇ ਜਾਣ ਵਾਲੇ 'ਸਦਨ', 'ਲਾਬੀ' ਅਤੇ 'ਗੈਲਰੀ' ਵਰਗੇ ਸ਼ਬਦਾਂ ਦਾ ਹੁਣ ਨਵੀਂ ਇਮਾਰਤ 'ਚ ਜ਼ਿਕਰ ਹੋਵੇਗਾ।

ਇਹ ਵੀ ਪੜ੍ਹੋ : ਸੰਸਦ ਦੀ ਨਵੀਂ ਇਮਾਰਤ ਦਾ ਨਾਮ ਹੋਵੇਗਾ 'ਭਾਰਤ ਦਾ ਸੰਸਦ ਭਵਨ', ਪੁਰਾਣੇ ਸੰਸਦ ਨੂੰ ਦਿੱਤੀ ਗਈ ਵਿਦਾਈ

ਉਨ੍ਹਾਂ ਕਿਹਾ,''ਜਿਹੜੇ ਭਵਨ (ਪੁਰਾਣਾ ਭਵਨ) 'ਚ ਅਸੀਂ ਇਕੱਠੇ ਹੋਏ ਸੀ, ਉਸ ਨੂੰ ਹੁਣ ਸੰਵਿਧਾਨ ਸਦਨ ਦੇ ਨਾਂ ਨਾਲ ਜਾਣਿਆ ਜਾਵੇਗਾ।'' ਇਸ ਐਲਾਨ ਦੇ ਬਾਅਦ ਤੋਂ ਬਿਰਲਾ ਨੇ ਸਦਨ ਦੀ ਕਾਰਵਾਈ ਬੁੱਧਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ ਪੁਰਾਣੇ ਸੰਸਦ ਭਵਨ ਦੇ ਕੇਂਦਰੀ ਕਮਰੇ 'ਚ ਇਕ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਸੁਝਾਅ ਦਿੱਤਾ ਗਿਆ ਸੀ ਕਿ ਪੁਰਾਣੇ ਸੰਸਦ ਭਵਨ ਦਾ ਨਾਮ 'ਸੰਵਿਧਾਨ ਸਦਨ' ਰੱਖਿਆ ਜਾਣਾ ਚਾਹੀਦਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News