ਸਮਾਰਟ ਸਿਟੀ ਦੀ ਦੌੜ ''ਚ ਪੱਛੜੇ ਪੂਰਬ-ਉੱਤਰ ਦੇ ਸੂਬੇ

12/02/2019 12:19:23 AM

ਨਵੀਂ ਦਿੱਲੀ (ਭਾਸ਼ਾ)-ਦੇਸ਼ ਦੇ ਸੌ ਸ਼ਹਿਰਾਂ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਸ਼ੁਰੂ ਕੀਤੀ ਗਈ ਸਰਕਾਰ ਦੀ ‘ਸਮਾਰਟ ਸਿਟੀ ਪ੍ਰਾਜੈਕਟ’ ਵਿਚ ਪੱਛਮ ਬੰਗਾਲ ਅਤੇ ਪੂਰਬ ਉੱਤਰ ਦੇ ਸੂਬੇ ਫਿਸੱਡੀ ਸਾਬਤ ਹੋ ਰਹੇ ਹਨ, ਉਥੇ ਹੀ ਮੱਧ ਪ੍ਰਦੇਸ਼ ਇਸ ਮਾਮਲੇ ਵਿਚ ਹੋਰ ਸੂਬਿਆਂ ਤੋਂ ਕਾਫ਼ੀ ਅੱਗੇ ਹੈ। ਸ਼ਹਿਰੀ ਜੀਵਨ ਨੂੰ ਆਸਾਨ ਬਣਾਉਣ ਲਈ ਆਵਾਸ ਅਤੇ ਸ਼ਹਿਰੀ ਵਿਕਾਸ ਮੰਤਰਾਲਾ ਵੱਲੋਂ ਜੂਨ 2015 ਵਿਚ ਸ਼ੁਰੂ ਕੀਤੇ ਗਏ ਇਸ ਪ੍ਰਾਜੈਕਟ ਦੀ ਤਰੱਕੀ ਦੀ ਸੂਬਾਵਾਰ ਸਮੀਖਿਆ ਮੁਤਾਬਕ ਪਿਛਲੇ ਪੰਜ ਸਾਲਾਂ ਵਿਚ ਸਮਾਰਟ ਸਿਟੀ ਮਿਸ਼ਨ ਤਹਿਤ ਕੇਂਦਰ ਵਲੋਂ ਜਾਰੀ ਰਾਸ਼ੀ ਵਿਚੋਂ ਸੂਬੇ ਹੁਣ ਤਕ ਅੱਧੀ ਰਕਮ ਦਾ ਹੀ ਇਸਤੇਮਾਲ ਕਰ ਸਕੇ ਹਨ।

ਮੰਤਰਾਲਾ ਵੱਲੋਂ ਸੰਸਦ ਵਿਚ ਪੇਸ਼ ਅੰਕੜਿਆਂ ਮੁਤਾਬਕ ਪਿਛਲੇ ਪੰਜ ਸਾਲ ਵਿਚ ਸਾਰੇ ਸੂਬਿਆਂ ਦੇ 100 ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਉਣ ਲਈ ਹੁਣ ਤੱਕ 18614.10 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਰਾਸ਼ੀ ਜਾਰੀ ਕੀਤੀ ਗਈ। ਸੂਬੇ ਇਸ ਵਿਚ 9497.09 ਕਰੋੜ ਰੁਪਏ (51 ਫ਼ੀਸਦੀ) ਦਾ ਇਸਤੇਮਾਲ ਕਰ ਸਕੇ ਹਨ।ਇਸ ਮੁਤਾਬਕ ਸਮਾਰਟ ਸਿਟੀ ਤਹਿਤ ਇਨ੍ਹਾਂ ਸ਼ਹਿਰਾਂ ਵਿਚ ਚੱਲ ਰਹੇ ਵੱਖ-ਵੱਖ ਪ੍ਰਾਜੈਕਟਾਂ ਦੀ ਪੂਰਬ-ਉੱਤਰ ਸੂਬਿਆਂ ਵਿਚ ਹੀ ਸਿਰਫ ਰਫ਼ਤਾਰ ਹੌਲੀ ਨਹੀਂ ਹੈ, ਸਗੋਂ ਸਾਰੇ ਸ਼ਹਿਰ ਕੇਂਦਰੀ ਰਾਸ਼ੀ ਦਾ ਪੈਸਾ ਵੀ ਖਰਚ ਕਰਨ ਵਿਚ ਸੁਸਤ ਹਨ।


Sunny Mehra

Content Editor

Related News