ਸਮਾਜ ਸੇਵੀ ਸੰਸਥਾ ਪੰਜਾਬੀ ਪ੍ਰਮੋਸ਼ਨ ਕਾਊਂਸਿਲ ਨੇ ਤਿਹਾੜ ਜੇਲ੍ਹ ''ਚ ਕਰਵਾਇਆ ਰੋਜ਼ਾ ਅਫ਼ਤਾਰ

04/30/2022 6:11:57 PM

ਨਵੀਂ ਦਿੱਲੀ- ਪੰਜਾਬ, ਪੰਜਾਬੀਅਤ ਅਤੇ ਇਨਸਾਨੀਅਤ ਲਈ ਸਮਰਪਿਤ ਪ੍ਰਮੁੱਖ ਸਮਾਜ ਸੇਵੀ ਸੰਸਥਾ ਪੰਜਾਬੀ ਪ੍ਰਮੋਸ਼ਨ ਕਾਊਂਸਿਲ ਨੇ ਰਮਜ਼ਾਨ ਮੌਕੇ ਦਿੱਲੀ ਦੀ ਤਿਹਾੜ ਜੇਲ੍ਹ 'ਚ ਰੋਜ਼ਾ ਅਫ਼ਤਾਰ ਦਾ ਆਯੋਜਨ ਕੀਤਾ। ਇਸ ਨੇਕ ਕੰਮ ਲਈ ਸੰਸਥਾ ਦੇ ਮੁਖੀ ਜਸਵੰਤ ਸਿੰਘ ਬੌਬੀ ਅਤੇ ਉਨ੍ਹਾਂ ਦੀ ਸੰਸਥਾ ਦੀ ਤਾਰੀਫ਼ ਕੀਤੀ ਜਾ ਰਹੀ ਹੈ। ਪਿਛਲੇ ਲਗਭਗ 20 ਸਾਲਾਂ ਤੋਂ ਸਮਾਜ ਸੇਵਾ ਕਰ ਰਹੀ ਇਹ ਸੰਸਥਾ ਸਮੇਂ-ਸਮੇਂ 'ਤੇ ਤਿਹਾੜ ਜੇਲ੍ਹ ਦੇ ਕੈਦੀਆਂ ਲਈ ਧਰਮਾਂ ਦੀ ਕੰਧ ਤੋਂ ਉੱਪਰ ਉੱਠ ਕੇ ਪ੍ਰੋਗਰਾਮ ਕਰਦੀ ਰਹਿੰਦੀ ਹੈ। ਇਸ ਵਾਰ ਰਮਜ਼ਾਨ ਮੌਕੇ ਦਿੱਲੀ ਦੀ ਤਿਹਾੜ ਜੇਲ੍ਹ ਨੰਬਰ 2 'ਚ ਰੋਜ਼ਾ ਅਫ਼ਤਾਰ ਦਾ ਆਯੋਜਨ ਕਰਵਾ ਕੇ ਸਮਾਜ ਸੇਵਾ ਅਤੇ ਆਪਸੀ ਭਾਈਚਾਰੇ ਦੀ ਮਿਸਾਲ ਪੇਸ਼ ਕੀਤੀ ਹੈ। ਰੋਜ਼ਾ ਅਫ਼ਤਾਰ ਦੇ ਇਸ ਪ੍ਰੋਗਰਾਮ 'ਚ ਕੈਦੀਆਂ ਦੇ ਨਾਲ-ਨਾਲ ਜੇਲ੍ਹ ਦੇ ਅਧਿਕਾਰੀਆਂ ਨੇ ਮੁੱਖ ਰੂਪ ਨਾਲ ਹਿੱਸਾ ਲਿਆ। 

PunjabKesari

ਇਸਲਾਮ ਅਨੁਸਾਰ ਰਮਜ਼ਾਨ ਦੇ ਮਹੀਨੇ ਨੂੰ ਦੂਜੇ ਮਹੀਨਿਆਂ ਤੋਂ ਚੰਗਾ ਮੰਨਿਆ ਜਾਂਦਾ ਹੈ, ਇਸ ਤੋਂ ਇਲਾਵਾ ਇਸ ਪਵਿੱਤਰ ਮਹੀਨੇ 'ਚ ਮੁਸਲਮਾਨਾਂ ਵਲੋਂ ਪੂਰੇ ਮਹੀਨੇ ਰੋਜ਼ੇ ਰੱਖੇ ਜਾਂਦੇ ਹਨ, ਜੋ ਸਬਰ ਅਤੇ ਸ਼ਾਂਤੀ ਦੇ ਪ੍ਰਤੀਕ ਮੰਨੇ ਜਾਂਦੇ ਹਨ। ਇਸ ਸੰਬੰਧ 'ਚ ਪੰਜਾਬੀ ਪ੍ਰਮੋਸ਼ਨ ਕਾਊਂਸਿਲ ਦੇ ਪ੍ਰਧਾਨ ਜਸਵੰਤ ਸਿੰਘ ਬੌਬੀ ਨੇ ਦੱਸਿਆ ਕਿ ਸਾਡੀ ਸੰਸਥਾ ਨੇ ਤਿਹਾੜ ਜੇਲ੍ਹ ਦੀ ਜੇਲ੍ਹ ਨੰਬਰ 2 'ਚ ਸਾਰੇ ਕੈਦੀਆਂ ਲਈ ਰੋਜ਼ਾ ਅਫ਼ਤਾਰ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ 'ਚ ਜੇਲ੍ਹ ਸੁਪਰਡੈਂਟ ਰਾਜ ਕੁਮਾਰ, ਡਿਪਟੀ ਸੁਪਰਡੈਂਟ ਸਮੇਤ ਪੂਰੇ ਸਟਾਫ਼ ਅਤੇ ਜੇਲ੍ਹ ਦੇ ਸਾਰੇ ਕੈਦੀਆਂ ਨੇ ਹਿੱਸਾ ਲਿਆ।


DIsha

Content Editor

Related News