ਨਵੀਂ ਮੂਰਤੀ ਦੀ ''ਪ੍ਰਾਣ ਪ੍ਰਤਿਸ਼ਠਾ'' ਮਗਰੋਂ ਪੁਰਾਣੀ ਮੂਰਤੀ ਦਾ ਕੀ ਹੋਵੇਗਾ? ਜਾਣੋ ਕੀ ਬੋਲੇ ਰਾਮ ਮੰਦਰ ਦੇ ਖਜ਼ਾਨਚੀ

Monday, Jan 22, 2024 - 07:01 PM (IST)

ਨੈਸ਼ਨਲ ਡੈਸਕ : ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਖਜ਼ਾਨਚੀ ਗੋਵਿੰਦ ਦੇਵ ਗਿਰੀ ਨੇ ਕਿਹਾ ਹੈ ਕਿ ਅਸਥਾਈ ਮੰਦਰ 'ਚ ਰੱਖੀ ਰਾਮ ਲੱਲਾ ਦੀ ਪੁਰਾਣੀ ਮੂਰਤੀ ਨੂੰ ਨਵੀਂ ਮੂਰਤੀ ਦੇ ਸਾਹਮਣੇ ਰੱਖਿਆ ਜਾਵੇਗਾ, ਜਿਸ ਨੂੰ 22 ਜਨਵਰੀ ਨੂੰ ਇੱਥੇ ਮੰਦਰ 'ਚ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਮ ਮੰਦਰ ਦੇ ਨਿਰਮਾਣ 'ਚ ਹੁਣ ਤੱਕ 1,100 ਕਰੋੜ ਰੁਪਏ ਤੋਂ ਜ਼ਿਆਦਾ ਖ਼ਰਚਾ ਹੋ ਚੁੱਕਾ ਹੈ ਅਤੇ ਕੰਮ ਪੂਰਾ ਕਰਨ ਲਈ 300 ਕਰੋੜ ਰੁਪਏ ਦੀ ਹੋਰ ਲੋੜ ਹੋ ਸਕਦੀ ਹੈ ਕਿਉਂਕਿ ਅਜੇ ਨਿਰਮਾਣ ਪੂਰਾ ਨਹੀਂ ਹੋਇਆ ਹੈ। ਪਿਛਲੇ ਹਫ਼ਤੇ ਰਾਮ ਮੰਦਰ ਦੇ ਗਰਭ ਗ੍ਰਹਿ 'ਚ 51 ਇੰਚ ਦੀ ਰਾਮ ਲੱਲਾ ਦੀ ਮੂਰਤੀ ਰੱਖੀ ਗਈ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਸੀਤ ਲਹਿਰ ਨੇ ਫੜ੍ਹਿਆ ਜ਼ੋਰ, ਸੂਬੇ 'ਚ Red Alert ਜਾਰੀ, ਸੋਚ-ਸਮਝ ਕੇ ਹੀ ਨਿਕਲੋ ਘਰੋਂ

ਭਗਵਾਨ ਰਾਮ ਦੀਆਂ ਤਿੰਨ ਮੂਰਤੀਆਂ ਦਾ ਨਿਰਮਾਣ ਕੀਤਾ ਗਿਆ ਸੀ, ਜਿਨ੍ਹਾਂ 'ਚੋਂ ਮੈਸੂਰ ਸਥਿਤ ਮੂਰਤੀਕਾਰ ਅਰੁਣ ਯੋਗੀਰਾਜ ਵਲੋਂ ਬਣਾਈ ਗਈ ਮੂਰਤੀ ਨੂੰ ਪ੍ਰਾਣ ਪ੍ਰਤਿਸ਼ਠਾ ਦੇ ਲਈ ਚੁਣਿਆ ਗਿਆ ਹੈ। ਇਹ ਪੁੱਛੇ ਜਾਣ 'ਤੇ ਕਿ ਹੋਰ 2 ਮੂਰਤੀਆਂ ਦਾ ਕੀ ਹੋਵੇਗਾ, ਖਜ਼ਾਨਚੀ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਪੂਰੇ ਆਦਰ ਅਤੇ ਸਨਮਾਨ ਨਾਲ ਮੰਦਰ 'ਚ ਰੱਖਾਂਗੇ। ਇਕ ਮੂਰਤੀ ਸਾਡੇ ਕੋਲ ਰੱਖੀ ਜਾਵੇਗੀ ਕਿਉਂਕਿ ਪ੍ਰਭੂ ਸ੍ਰੀ ਰਾਮ ਦੇ ਕੱਪੜੇ ਅਤੇ ਗਹਿਣਿਆਂ ਨੂੰ ਮਾਪਣ ਲਈ ਸਾਨੂੰ ਇਸ ਦੀ ਲੋੜ ਪਵੇਗੀ। ਰਾਮ ਲੱਲਾ ਦੀ ਮੂਲ ਮੂਰਤੀ ਬਾਰੇ ਗਿਰੀ ਨੇ ਕਿਹਾ ਕਿ ਇਸ ਨੂੰ ਰਾਮ ਲੱਲਾ ਦੇ ਸਾਹਮਣੇ ਰੱਖਿਆ ਜਾਵੇਗਾ। ਮੂਲ ਮੂਰਤੀ ਬਹੁਤ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਦਾ ਸਫ਼ਰ ਕਰਨਾ ਹੋਵੇਗਾ ਔਖਾ, ਭਲਕੇ ਤੋਂ ਹੋ ਗਿਆ ਇਹ ਐਲਾਨ

ਇਸ ਨੂੰ 25-30 ਫੁੱਟ ਦੀ ਦੂਰੀ ਤੋਂ ਨਹੀਂ ਦੇਖਿਆ ਜਾ ਸਕਦਾ। ਇਸ ਲਈ ਸਾਨੂੰ ਇਕ ਵੱਡੀ ਮੂਰਤੀ ਦੀ ਲੋੜ ਸੀ। ਗਿਰੀ ਨੇ ਕਿਹਾ ਕਿ ਮੰਦਰ ਦੀ ਇਕ ਮੰਜ਼ਿਲ ਪੂਰੀ ਹੋ ਚੁੱਕੀ ਹੈ ਅਤੇ ਅਸੀਂ ਇਕ ਹੋਰ ਮੰਜ਼ਿਲ ਬਣਾਉਣ ਜਾ ਰਹੇ ਹਨ। ਅਰੁਣ ਯੋਗੀਰਾਜ ਵਲੋਂ ਬਣਾਈ ਗਈ ਰਾਮ ਲੱਲਾ ਦੀ ਮੂਰਤੀ ਦੀ ਚੋਣ 'ਤੇ ਗਿਰੀ ਨੇ ਕਿਹਾ ਕਿ ਸਾਡੇ ਲਈ ਤਿੰਨਾਂ 'ਚੋਂ ਇਕ ਮੂਰਤੀ ਚੁਣਨਾ ਬਹੁਤ ਮੁਸ਼ਕਲ ਸੀ।

ਉਨ੍ਹਾਂ ਕਿਹਾ ਕਿ ਇਸ ਮੂਰਤੀ 'ਚ ਅੰਗ ਸਹੀ ਅਨੁਪਾਤ 'ਚ ਸਨ ਅਤੇ ਬੱਚੇ ਦੀ ਨਾਜ਼ੁਕ ਪ੍ਰਕਿਰਤੀ ਵੀ ਸਾਨੂੰ ਦਿਖਾਈ ਦੇ ਰਹੀ ਸੀ, ਜਦੋਂ ਕਿ ਗਹਿਣੇ ਵੀ ਬਹੁਤ ਵਧੀਆ ਅਤੇ ਨਾਜ਼ੁਕ ਢੰਗ ਨਾਲ ਪਾਏ ਗਏ ਸਨ, ਜਿਸ ਕਾਰਨ ਇਸ ਮੂਰਤੀ ਦੀ ਸੁੰਦਰਤਾ ਵੱਧ ਗਈ। ਗਿਰੀ ਨੇ ਕਿਹਾ ਕਿ 500 ਸਾਲਾਂ ਬਾਅਦ ਭਾਰਤ 'ਚ ਇਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਅਸੀਂ ਇਸ ਨੂੰ ਦੀਵਾਲੀ ਦੀ ਤਰ੍ਹਾਂ ਦੇਖਦੇ ਹਾਂ। ਗਿਰੀ ਨੇ ਕਿਹਾ ਕਿ ਅਸੀਂ ਹਰ ਸਾਲ ਦੀਵਾਲੀ ਮਨਾਉਂਦੇ ਹਾਂ ਪਰ ਇਹ ਇਤਿਹਾਸਕ ਹੈ। ਇੰਨੇ ਸੰਘਰਸ਼ ਤੋਂ ਬਾਅਦ ਭਗਵਾਨ ਰਾਮ ਨੂੰ ਪ੍ਰੇਮ ਅਤੇ ਸਨਮਾਨ ਨਾਲ ਉਨ੍ਹਾਂ ਦੇ ਮੂਲ ਸਥਾਨ 'ਤੇ ਵਿਰਾਜਮਾਨ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


Babita

Content Editor

Related News