ਇਸ ਸਾਲ ਮਾਨਸੂਨ ਆਮ ਰਹਿਣ ਦੇ ਆਸਾਰ- ਮੌਸਮ ਵਿਭਾਗ

Tuesday, Apr 17, 2018 - 01:27 PM (IST)

ਨਵੀਂ ਦਿੱਲੀ— ਮੌਸਮ ਵਿਭਾਗ ਵੱਲੋਂ ਸੋਮਵਾਰ ਨੂੰ ਦੱਸਿਆ ਗਿਆ ਕਿ ਇਸ ਸਾਲ ਮਾਨਸੂਨ ਆਮ ਰਹੇਗਾ, ਜਿਸ ਕਾਰਨ ਫਸਲਾਂ ਦੇ ਬਿਹਤਰ ਪੈਦਾਵਾਰ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਦੇ ਡੀ.ਜੀ. ਕੇ.ਜੇ. ਰਮੇਸ਼ ਨੇ ਦੱਸਿਆ ਕਿ ਇਸ ਸਾਲ ਮਾਨਸੂਨ ਆਮ ਰਹਿਣ ਦੀ ਸੰਭਾਵਨਾ ਹੈ। ਮਾਨਸੂਨ ਲੰਬੀ ਮਿਆਦ ਦਾ 97 ਫੀਸਦੀ ਰਹੇਗਾ। ਉਨ੍ਹਾਂ ਨੇ ਦੱਸਿਆ ਕਿ ਮਾਨਸੂਨ ਮਈ ਦੇ ਮੱਧ 'ਚ ਸਭ ਤੋਂ ਪਹਿਲਾਂ ਕੇਰਲ ਪੁੱਜੇਗਾ ਅਤੇ 45 ਦਿਨਾਂ ਦੇ ਅੰਦਰ ਪੂਰੇ ਦੇਸ਼ 'ਚ ਫੈਲ ਜਾਵੇਗਾ। ਇਹ ਲਗਾਤਾਰ ਤੀਜਾ ਸਾਲ ਹੈ, ਜਦੋਂ ਮਾਨਸੂਨ ਆਮ ਰਹੇਗਾ। ਦੇਸ਼ 'ਚ ਕਰੀਬ 45 ਫੀਸਦੀ ਸਿੰਚਾਈ ਖੇਤਰ ਹਨ ਅਤੇ ਬਾਕੀ ਭੂਮੀ 'ਤੇ ਬਾਰਸ਼ ਆਧਾਰਤ ਖੇਤੀ ਕੀਤੀ ਜਾਂਦੀ ਹੈ, ਜਿਸ ਲਈ ਮਾਨਸੂਨ ਦਾ ਆਮ ਰਹਿਣਾ ਬੇਹੱਦ ਮਹੱਤਵਪੂਰਨ ਹੋ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਤੋਂ ਪਹਿਲਾਂ ਪ੍ਰਾਈਵੇਟ ਮੌਸਮ ਏਜੰਸੀ ਸਕਾਈਮੇਟ ਨੇ ਮਾਨਸੂਨ ਆਮ ਰਹਿਣ ਦਾ ਅਨੁਮਾਨ ਜਾਰੀ ਕਰ ਦਿੱਤਾ ਸੀ। ਸਕਾਈਮੇਟ ਅਨੁਸਾਰ ਅਜੇ ਤੱਕ ਸੰਕੇਤ ਚੰਗੀ ਬਾਰਸ਼ ਦੀ ਸੰਭਾਵਨਾ ਦਿਖਾ ਰਹੇ ਹਨ। ਚੀਨ, ਆਸਟ੍ਰੇਲੀਆ, ਅਮਰੀਕਾ ਦੀਆਂ ਮੌਸਮ ਏਜੰਸੀਆਂ ਨੇ ਵੀ ਆਮ ਮਾਨਸੂਨ ਦੇ ਸੰਕੇਤ ਦਿੱਤੇ ਹਨ।


Related News