ਪਿੱਛਾ ਕਰਨ ''ਤੇ ਬੇਖੌਫ਼ ਬਦਮਾਸ਼ਾਂ ਨੇ ਸਿਪਾਹੀ ਨੂੰ ਮਾਰੀ ਗੋਲੀ, ਮੌਕੇ ''ਤੇ ਹੋਈ ਮੌਤ

05/10/2023 10:47:41 AM

ਜਾਲੌਨ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਜਾਲੌਨ ਜ਼ਿਲ੍ਹੇ ਦੇ ਉਰਈ ਖੇਤਰ 'ਚ ਅਪਰਾਧੀ ਹੋਣ ਦੇ ਸ਼ੱਕ 'ਚ ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕਰਨ ਵਾਲੇ ਸਿਪਾਹੀ ਦੀ ਬਦਮਾਸ਼ਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਕ ਪੁਲਸ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਈਰਜ ਰਾਜਾ ਨੇ ਦੱਸਿਆ ਕਿ ਉਰਈ ਕੋਤਵਾਲੀ ਖੇਤਰ 'ਚ ਕਾਨਪੁਰ-ਝਾਂਸੀ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਇਕ ਪੁਲਸ ਚੌਕੀ 'ਚ ਤਾਇਨਾਤ ਸਿਪਾਹੀ ਭੇਦ ਜੀਤ ਸਿੰਘ ਨੇ 9-10 ਮਈ ਦੀ ਰਾਤ ਲਗਭਗ 2 ਵਜੇ ਮੋਟਰਸਾਈਕਲ ਸਵਾਰਾਂ ਦੇ ਅਪਰਾਧੀ ਹੋਣ ਦੇ ਸ਼ੱਕ 'ਤੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਰਾਜਾ ਅਨੁਸਾਰ, ਮੋਟਰਸਾਈਕਲ ਸਵਾਰਾਂ ਦੇ ਨਹੀਂ ਰੁਕਣ 'ਤੇ ਸਿਪਾਹੀ ਨੇ ਉਨ੍ਹਾਂ ਦਾ ਪਿੱਛਾ ਕੀਤਾ। ਉਨ੍ਹਾਂ ਦੱਸਿਆ ਕਿ ਇਸ 'ਤੇ ਬਦਮਾਸ਼ਾਂ ਨੇ ਸਿਪਾਹੀ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਸੁਪਰਡੈਂਟ ਅਨੁਸਾਰ, ਸੂਚਨਾ ਮਿਲਣ 'ਤੇ ਉਹ ਖ਼ੁਦ ਵੱਡੀ ਗਿਣਤੀ 'ਚ ਪੁਲਸ ਫ਼ੋਰਸ ਨਾਲ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਤਲਾਂ ਨੂੰ ਫੜਨ ਲਈ ਪੁਲਸ ਦੀਆਂ ਚਾਰ ਟੀਮਾਂ ਗਠਿਤ ਕੀਤੀਆਂ ਗਈਆਂ ਹਨ।


DIsha

Content Editor

Related News