ਹਿੰਦੁਸਤਾਨ ਦੇ ਵਿਰੁੱਧ ਯੁੱਧ ਲੜਨ ਵਾਲਾ ਫੌਜੀ ਅੱਜ ਹੈ ਭਾਰਤ ਦਾ ਨਾਗਰਿਕ

Saturday, Oct 15, 2016 - 11:30 AM (IST)

ਹਿੰਦੁਸਤਾਨ ਦੇ ਵਿਰੁੱਧ ਯੁੱਧ ਲੜਨ ਵਾਲਾ ਫੌਜੀ ਅੱਜ ਹੈ ਭਾਰਤ ਦਾ ਨਾਗਰਿਕ

ਨਵੀਂ ਦਿੱਲੀ— ਭਾਰਤ ਮਾਤਾ ਦੀ ਜੈ ਬੋਲਣ ਨੂੰ ਲੈ ਕੇ ਦੇਸ਼ ਦੇ ਕੁਝ ਹਿੱਸਿਆਂ ''ਚ ਚੱਲ ਰਹੇ ਵਿਵਾਦ ਦਰਮਿਆਨ ਜਾਲੋਰ ਜ਼ਿਲੇ ''ਚ ਇਕ ਸਕਾਰਾਤਮਕ ਪਹਿਲ ਸਾਹਮਣੇ ਆ ਰਹੀ ਹੈ। 1965 ਅਤੇ 1971 ''ਚ ਹਿੰਦੁਸਤਾਨ-ਪਾਕਿਸਤਾਨ ਯੁੱਧ ''ਚ ਹਿੰਦੁਸਤਾਨ ਦੇ ਖਿਲਾਫ ਯੁੱਧ ਲੜਨ ਵਾਲੇ ਜਾਲੋਰ ਜ਼ਿਲੇ ਦੇ ਥਲਵਾੜ ''ਚ ਪਾਕਿਸਤਾਨ ਵਿਸਥਾਪਤ ਰਾਜੂ ਸਿੰਘ ਸੋਢਾ ਹਿੰਦੁਸਤਾਨ ''ਚ ਮਿਲੇ ਸੁਕੂਨ ਤੋਂ ਬਾਅਦ ਹੁਣ ਮਾਣ ਨਾਲ ਭਾਰਤ ਮਾਤਾ ਦੀ ਜੈ ਬੋਲਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲਾਂਕਿ ਉਨ੍ਹਾਂ ਦਾ ਜਨਮ ਆਜ਼ਾਦੀ ਤੋਂ ਪਹਿਲਾਂ 1937 ''ਚ ਨਵੀਂ ਚੌਰ (ਉਮਰਕੋਟ) ਪਾਕਿਸਤਾਨ (ਉਦੋਂ ਹਿੰਦੁਸਤਾਨ) ''ਚ ਹੋਇਆ ਸੀ ਪਰ ਵੰਡ ਨੇ ਅਜਿਹੀ ਰੇਖਾ ਖਿੱਚੀ ਕਿ ਉਨ੍ਹਾਂ ਨੂੰ ਪਾਕਿਸਤਾਨ ''ਚ ਰਹਿਣ ਲਈ ਮਜ਼ਬੂਰ ਹੋਣਾ ਪਿਆ।
ਰੋਜ਼ੀ-ਰੋਟੀ ਲਈ ਪਾਕਿਸਤਾਨੀ ਫੌਜ ''ਚ ਨੌਕਰੀ ਕੀਤੀ ਅਤੇ 1965 ਅਤੇ 1971 ''ਚ ਹਿੰਦੁਸਤਾਨ ਦੇ ਖਿਲਾਫ ਯੁੱਧ ਵੀ ਲੜਿਆ। ਰਾਜੂ ਸਿੰਘ ਸੋਢਾ ਦਾ ਕਹਿਣਾ ਹੈ ਕਿ ਪਾਕਿਸਤਾਨੀ ਫੌਜ ''ਚ ਉਨ੍ਹਾਂ ਦੀ ਕੌਮ ਨੂੰ ਹੀਣ ਭਾਵਨਾ ਨਾਲ ਦੇਖਿਆ ਜਾਂਦਾ ਸੀ ਪਰ ਫਿਰ ਵੀ ਉਨ੍ਹਾਂ ਨੇ ਆਪਣੇ ਦੇਸ਼ ਨਾਲ ਕਦੇ ਗੱਦਾਰੀ ਨਹੀਂ ਕੀਤੀ। ਉਹ 2 ਵਾਰ ਹਿੰਦੁਸਤਾਨ ਦੇ ਵਿਰੁੱਧ ਯੁੱਧ ਵੀ ਲੜੇ ਪਰ ਉਨ੍ਹਾਂ ਨੂੰ ਇੰਨਾ ਤੰਗ ਕੀਤਾ ਜਾਂਦਾ ਸੀ ਕਿ ਦੇਸ਼ ਛੱਡਣ ਲਈ ਮਜ਼ਬੂਰ ਹੋਣਾ ਪਿਆ। ਵਾਰ-ਵਾਰ ਤਣਾਅ ਦੀ ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ 1979 ''ਚ ਪਾਕਿਸਤਾਨ ਛੱਡਣਾ ਪਿਆ ਅਤੇ ਉਹ ਹਿੰਦੁਸਤਾਨ ''ਚ ਜਾਲੋਰ ਜ਼ਿਲੇ ਦੇ ਥਲਵਾੜ ਖੇਤਰ ''ਚ ਆਪਣੇ ਰਿਸ਼ਤੇਦਾਰਾਂ ਕੋਲ ਆ ਗਏ। 2005 ''ਚ ਕਾਫੀ ਸੰਘਰਸ਼ ਤੋਂ ਬਾਅਦ ਉਨ੍ਹਾਂ ਨੂੰ ਹਿੰਦੁਸਤਾਨ ਦੀ ਨਾਗਰਿਕਤਾ ਮਿਲ ਚੁਕੀ ਹੈ।


author

Disha

News Editor

Related News