ਈਦ ''ਤੇ ਪਤਨੀ ਨੂੰ ਮਨਾਉਣ ਗਏ ਵਿਅਕਤੀ ਦੀ ਸਹੁਰੇ ਘਰਦਿਆਂ ਨੇ ਕੀਤੀ ਕੁੱਟਮਾਰ
Tuesday, Jun 27, 2017 - 10:54 AM (IST)

ਰੁਦਰਪੁਰ— ਈਦ 'ਤੇ ਪਤਨੀ ਨੂੰ ਸਹੁਰੇ ਘਰ ਮਨਾਉਣ ਜਾਣਾ ਪਤੀ ਨੂੰ ਭਾਰੀ ਪੈ ਗਿਆ। ਸਹੁਰੇ ਘਰ 'ਚ ਸਾਲਿਆਂ ਨਾਲ ਕਮਰੇ 'ਚ ਬੰਦ ਕਰਕੇ ਉਸ ਦੀ ਕੁੱਟਮਾਰ ਕੀਤੀ ਗਈ। ਸ਼ੌਰ ਸੁਣ ਕੇ ਗੁਆਂਢ ਦੇ ਲੋਕ ਵੀ ਉਥੇ ਪੁੱਜ ਗਏ। ਜਿਸ ਦੇ ਬਾਅਦ ਉਹ ਸਹੁਰੇ ਘਰਦਿਆਂ ਦੇ ਚੰਗੁਲ ਤੋਂ ਛੁੱਟ ਗਿਆ। ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿਸ ਦੇ ਬਾਅਦ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਪਹਾੜਗੰਜ ਵਾਸੀ ਸੱਦਾਮ ਹੁਸੈਨ ਦਾ ਪਤਨੀ ਨਾਲ ਛੇ ਮਹੀਨੇ ਤੋਂ ਝਗੜਾ ਚੱਲ ਰਿਹਾ ਸੀ। ਇਸ ਦੇ ਚੱਲਦੇ ਉਸ ਦੀ ਪਤਨੀ ਆਪਣੇ ਪੇਕੇ ਰਹਿ ਰਹੀ ਸੀ। ਸੱਦਾਮ ਆਪਣੀ ਪਤਨੀ ਨੂੰ ਈਕ 'ਤੇ ਘਰ ਲਿਆਉਣ ਲਈ ਪਹਾੜਗੰਜ ਸਥਿਤ ਹੀ ਆਪਣੇ ਸਹੁਰੇ ਘਰ ਚਲਾ ਗਿਆ ਪਰ ਉਥੇ ਜਾ ਕੇ ਉਨ੍ਹਾਂ ਦਾ ਝਗੜਾ ਇੰਨਾ ਵਧ ਗਿਆ ਕਿ ਕੁੱਟਮਾਰ ਦੀ ਨੌਬਤ ਆ ਗਈ। ਦੋਸ਼ ਹੈ ਕਿ ਸੱਦਾਮ ਨੂੰ ਕਮਰੇ 'ਚ ਬੰੰਦ ਕਰਕੇ ਸਹੁਰੇ ਦੇ ਨਾਲ ਹੀ ਉਸ ਦੇ ਸਾਲਿਆਂ ਨੇ ਵੀ ਕੁੱਟਮਾਰ ਕੀਤੀ। ਪੁਲਸ ਨੂੰ ਸ਼ਿਕਾਇਤ ਦੇ ਕੇ ਮਦਦ ਦੀ ਗੁਹਾਰ ਲਗਾਈ ਹੈ।