ITR ਭਰਨ ਦੀ ਆਖਰੀ ਤਾਰੀਖ ਅੱਜ, ਕੱਲ੍ਹ ਤੋਂ ਲੱਗੇਗਾ 5,000 ਰੁਪਏ ਜੁਰਮਾਨਾ

Saturday, Aug 31, 2019 - 02:37 PM (IST)

ITR ਭਰਨ ਦੀ ਆਖਰੀ ਤਾਰੀਖ ਅੱਜ, ਕੱਲ੍ਹ ਤੋਂ ਲੱਗੇਗਾ 5,000 ਰੁਪਏ ਜੁਰਮਾਨਾ

ਮੁੰਬਈ — ਜੇਕਰ ਤੁਸੀਂ ਅਜੇ ਤੱਕ ਆਮਦਨ ਟੈਕਸ ਰਿਟਰਨ ਨਹੀਂ ਭਰੀ ਤਾਂ ਜਲਦੀ ਕਰੋ ਕਿਉਂਕਿ ਰਿਟਰਨ ਦਾਖਲ ਕਰਨ ਦਾ ਅੱਜ ਆਖਰੀ ਮੌਕਾ ਹੈ। ਤੈਅ ਤਾਰੀਖ ਤੱਕ ਰਿਟਰਨ ਨਾ ਭਰਨ ’ਤੇ ਤੁਹਾਨੂੰ ਭਾਰੀ ਜੁਰਮਾਨਾ ਦੇਣਾ ਹੋਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨÄ ਰਿਟਰਨ ਦਾਖਲ ਕਰਨ ਦੀ 31 ਜੁਲਾਈ ਦੀ ਡੈਡਲਾਈਨ ਨੂੰ ਵਧਾ ਕੇ 31 ਅਗਸਤ ਤੱਕ ਕਰ ਦਿੱਤਾ ਗਿਆ ਸੀ।

ਲੱਗੇਗਾ ਜੁਰਮਾਨਾ

ਜੇਕਰ ਤੁਸੀਂ 31 ਅਗਸਤ ਤੱਕ ਰਿਟਰਨ ਦਾਖਲ ਨਹੀਂ ਕੀਤੀ ਤਾਂ ਤੁਹਾਨੂੰ 5,000 ਰੁਪਏ ਜੁਰਮਾਨਾ ਭਰਨਾ ਪੈ ਸਕਦਾ ਹੈ। ਹਾਲਾਂਕਿ 5,000 ਰੁਪਏ ਜੁਰਮਾਨਾ ਸਿਰਫ ਉਨ੍ਹਾਂ ਟੈਕਸਦਾਤਿਆਂ ਨੂੰ ਹੀ ਭਰਨਾ ਪਵੇਗਾ ਜਿੰਨਾ ਦੀ ਆਮਦਨ ਵਿੱਤੀ ਸਾਲ 2018-19 ਦੇ ਦੌਰਾਨ 5 ਲੱਖ ਰੁਪਏ ਤੋਂ ਜ਼ਿਆਦਾ ਰਹੀ ਹੈ। ਜਿਹੜੇ ਟੈਕਸ ਦਾਤਿਆਂ ਦੀ ਆਮਦਨ ਦਿੱਤੇ ਵਿੱਤੀ ਸਾਲ ਦੇ ਦੌਰਾਨ ਪੰਜ ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਨੂੰ 31 ਅਗਸਤ ਦੇ ਬਾਅਦ ਸਿਰਫ 1,000 ਰੁਪਏ ਜੁਰਮਾਨਾ ਭਰਨਾ ਪਵੇਗਾ। 

ITR ਭਰਨ ਦੇ ਲਾਭ

- ਤਿੰਨ ਸਾਲ ਦਾ ਰਿਟਰਨ ਫਾਰਮ ਹੋਵੇ ਤਾਂ ਬੈਂਕ ਤੋਂ ਕਰਜ਼ਾ ਲੈਣਾ ਅਤੇ ¬ਕ੍ਰੈਡਿਟ ਕਾਰਡ ਬਣਵਾਉਣਾ ਅਸਾਨ ਹੋ ਜਾਂਦਾ ਹੈ।
- ਵੱਡੇ ਲੈਣ-ਦੇਣ, ਜਾਇਦਾਦ ਖਰੀਦਣ ਅਤੇ ਮਿਊਚੁਅਲ ਫੰਡ ’ਚ ਜ਼ਿਆਦਾ ਨਿਵੇਸ਼ ਲਈ ITR ਦੀ ਜ਼ਰੂਰਤ ਪੈਂਦੀ ਹੈ।
- ਜੇਕਰ ਟੀ.ਡੀ.ਐਸ. ਕੱਟਿਆ ਹੈ ਤਾਂ ਇਸ ਨੂੰ ਕਲੇਮ ਕਰਨ ਲਈ ਵੀ ITR ਭਰਨਾ ਜ਼ਰੂਰੀ ਹੁੰਦਾ ਹੈ।
- ਵੀਜ਼ਾ ਬਣਵਾਉਣ ਲਈ ਐਂਮਬੈਸੀ ਦੋ ਸਾਲ ਦਾ ਰਿਟਰਨ ਫਾਰਮ ਮੰਗਦੇ ਹਨ।
- ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਵੀ ITR ਫਾਰਮ ਦੀ ਜ਼ਰੂਰਤ ਹੁੰਦੀ ਹੈ।


Related News