ਤੀਜੀ ਲਹਿਰ ਦੀ ਦਸਤਕ ? ਮਣੀਪੁਰ ’ਚ ਲੱਗਾ 10 ਦਿਨ ਦਾ ਪੂਰਨ ਲਾਕਡਾਊਨ

Saturday, Jul 17, 2021 - 11:48 PM (IST)

ਤੀਜੀ ਲਹਿਰ ਦੀ ਦਸਤਕ ? ਮਣੀਪੁਰ ’ਚ ਲੱਗਾ 10 ਦਿਨ ਦਾ ਪੂਰਨ ਲਾਕਡਾਊਨ

ਇੰਫਾਲ : ਦੇਸ਼ ’ਚ ਵਧਦੇ ਡੈਲਟਾ ਵੇਰੀਐਂਟ ਦੇ ਮਾਮਲਿਆਂ ਕਾਰਨ ਕੋਰੋਨਾ ਦੀ ਤੀਸਰੀ ਲਹਿਰ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ। ਮਣੀਪੁਰ ’ਚ ਵਧ ਰਹੇ ਕੋਰੋਨਾ ਮਾਮਲੇ ਕਿਤੇ ਮੁਸੀਬਤ ਨਾ ਪੈਦਾ ਕਰ ਦੇਣ, ਇਸ ਲਈ ਸੂਬਾ ਸਰਕਾਰ ਨੇ ਪੂਰੀ ਤਰ੍ਹਾਂ ਨਾਲ ਲਾਕਡਾਊਨ ਲਾਉਣ ਦਾ ਫ਼ੈਸਲਾ ਕੀਤਾ ਹੈ।ਪੂਰਬ-ਉੱਤਰ ’ਚ ਮਾਮਲਿਆਂ ’ਚ ਵੱਡੀ ਕਮੀ ਨਹੀਂ ਆਈ ਹੈ, ਤੀਜੀ ਲਹਿਰ ਦੇ ਖਦਸ਼ੇ ਦਾ ਖੌਫ ਵੀ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਪੂਰੇ ਦੇਸ਼ ’ਚ ਕੋਰੋਨਾ ਦੇ ਤਕਰੀਬਨ 41 ਹਜ਼ਾਰ ਮਾਮਲੇ ਸਾਹਮਣੇ ਆਏ ਤੇ ਤਕਰੀਬਨ 550 ਮੌਤਾਂ ਹੋਈਆਂ। ਇਸ ਦਰਮਿਆਨ ਅੱਜ ਪੂਰੇ ਦੇਸ਼ ’ਚ 50 ਲੱਖ ਨੂੰ ਕੋਰੋਨਾ ਵੈਕਸੀਨ ਲਾਈ ਗਈ।

PunjabKesariਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਮਣੀਪੁਰ ਨੇ ਸੂਬੇ ਭਰ ’ਚ ਪੂਰਨ ਲਾਕਡਾਊਨ ਲਾਉਣ ਦਾ ਐਲਾਨ ਕੀਤਾ ਹੈ, ਜੋ 18 ਜੁਲਾਈ ਤੋਂ ਸ਼ੁਰੂ ਹੋ ਕੇ ਅਗਲੇ 10 ਦਿਨਾਂ ਤਕ ਲਾਗੂ ਰਹੇਗਾ। ਦੇਸ਼ ’ਚ ਦੂਜੀ ਲਹਿਰ ਲਈ ਡੈਲਟਾ ਵੇਰੀਐਂਟ ਨੂੰ ਜ਼ਿੰਮੇਵਾਰ ਮੰਨਿਆ ਗਿਆ ਹੈ, ਜਿਸ ਕਾਰਨ ਮਾਰਚ ਤੋਂ ਮਈ ਵਿਚਾਲੇ ਮੌਤਾਂ ਦਾ ਅੰਕੜਾ ਟੈਨਸ਼ਨ ’ਚ ਪਾਉਣ ਵਾਲਾ ਹੋ ਗਿਆ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਕੰਪਨੀਆਂ ’ਤੇ ਭੜਕੇ ਬਾਈਡੇਨ, ਕਿਹਾ-ਲੈ ਰਹੀਆਂ ਲੋਕਾਂ ਦੀਆਂ ਜਾਨਾਂ

PunjabKesari

ਮਣੀਪੁਰ ਦੇ ਸਿਹਤ ਵਿਭਾਗ ਨੇ ਕਿਹਾ ਕਿ ਡੈਲਟਾ ਵੇਰੀਐਂਟ ਦੇ ਪ੍ਰਸਾਰ ਦੀ ਲੜੀ ਨੂੰ ਤੋੜਨ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ। ਇਸ ਲਈ ਸੂਬਾ ਸਰਕਾਰ ਨੇ 18 ਜੁਲਾਈ 2021 ਤੋਂ 10 ਦਿਨਾਂ ਲਈ ਪੂਰਨ ਲਾਕਡਾਊਨ ਦਾ ਐਲਾਨ ਕਰਨ ਦਾ ਫ਼ੈਸਲਾ ਕੀਤਾ ਹੈ। ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਐਲਾਨ ਕੀਤਾ ਹੈ ਕਿ ਕਰਫਿਊ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਸੰਸਥਾਵਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਸਿਰਫ ਵੈਕਸੀਨੇਸ਼ਨ ਤੇ ਟੈਸਟਿੰਗ ਲਈ ਬਾਹਰ ਆਉਣ ਵਾਲੇ ਲੋਕਾਂ ਨੂੰ ਹੀ ਬਾਹਰ ਨਿਕਲਣ ਦੀ ਇਜਾਜ਼ਤ ਹੋਵੇਗੀ। ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਸਾਰੇ ਕੋਰੋਨਾ ਨਾਲ ਨਜਿੱਠਣ ’ਚ ਸਹਿਯੋਗ ਕਰਨ।

ਇਹ ਵੀ ਪੜ੍ਹੋ : ਜਰਮਨੀ ’ਚ ਜਹਾਜ਼ ਹੋਇਆ ਕ੍ਰੈਸ਼, ਕਈ ਲੋਕਾਂ ਦੇ ਮਰਨ ਦਾ ਖਦਸ਼ਾ


author

Manoj

Content Editor

Related News