ਪਿਛਲੀ ਸਰਕਾਰ ਦੀਆਂ ਬੇਨਿਯਮੀਆਂ ਦੀ ਹੋ ਰਹੀ ਹੈ ਜਾਂਚ : ਨਿਤੀਸ਼
Sunday, Feb 18, 2024 - 02:33 PM (IST)
ਪਟਨਾ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਜਦੋਂ ਸੂਬੇ ਵਿੱਚ ਰਾਸ਼ਟਰੀ ਜਨਤਾ ਦਲ ਅਤੇ ਜਨਤਾ ਦਲ (ਯੂ) ਸੱਤਾ ਵਿੱਚ ਸਨ ਤਾਂ ਬਹੁਤ ਸਾਰੀਆਂ ਬੇਨਿਯਮੀਆਂ ਹੋਈਆਂ ਸਨ । ਹੁਣ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬਿਹਾਰ ਸਰਕਾਰ ਨੇ ਉਨ੍ਹਾਂ ਵਿਭਾਗਾਂ ਵੱਲੋਂ ਲਏ ਗਏ ਸਾਰੇ ਫੈਸਲਿਆਂ ਦੀ ਸਮੀਖਿਆ ਕਰਨ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਦਾ ਚਾਰਜ ਸੂਬੇ ਦੀ ਪਿਛਲੀ ‘ਮਹਾਂ ਗਠਜੋੜ’ ਸਰਕਾਰ ’ਚ ਉਪ ਮੁੱਖ ਮੰਤਰੀ ਰਹੇ ਤੇਜਸਵੀ ਯਾਦਵ ਤੇ ਰਾਜਦ ਦੇ ਦੋ ਮੰਤਰੀਆਂ ਲਲਿਤ ਯਾਦਵ ਅਤੇ ਰਾਮਾਨੰਦ ਯਾਦਵ ਕੋਲ ਸੀ।
ਨਿਤੀਸ਼ ਨੇ ਇਸ ਸਬੰਧੀ ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ’ਤੇ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ 'ਬੇਨਿਯਮੀਆਂ ਹੋਈਆਂ ਹਨ। ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਸਭ ਦੀ ਜਾਂਚ ਕੀਤੀ ਜਾ ਰਹੀ ਹੈ।