ਦੱਖਣੀ ਦਿੱਲੀ ''ਚ ਰੋਡ ਰੇਜ ਦੀ ਘਟਨਾ, ਨੌਜਵਾਨ ''ਤੇ 8 ਵਾਰ ਚਾਕੂ ਨਾਲ ਕੀਤਾ ਹਮਲਾ

Sunday, Sep 01, 2024 - 02:11 AM (IST)

ਦੱਖਣੀ ਦਿੱਲੀ ''ਚ ਰੋਡ ਰੇਜ ਦੀ ਘਟਨਾ, ਨੌਜਵਾਨ ''ਤੇ 8 ਵਾਰ ਚਾਕੂ ਨਾਲ ਕੀਤਾ ਹਮਲਾ

ਨੈਸ਼ਨਲ ਡੈਸਕ : ਦੱਖਣੀ ਦਿੱਲੀ ਦੇ ਨੇਬ ਸਰਾਏ ਇਲਾਕੇ ਵਿਚ 7 ਲੜਕਿਆਂ ਨੇ ਇਕ 19 ਸਾਲਾਂ ਦੇ ਨੌਜਵਾਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਜਿਸ ਵਿਚ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਯਸ਼ ਦੇ ਸਰੀਰ 'ਤੇ ਕਈ ਜ਼ਖਮ ਹਨ ਅਤੇ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਰਾਜੂ ਪਾਰਕ ਦੇ ਰਹਿਣ ਵਾਲੇ ਯਸ਼ 'ਤੇ ਸ਼ੁੱਕਰਵਾਰ ਨੂੰ ਨਾਬਾਲਗਾਂ ਦੇ ਇਕ ਗਰੁੱਪ ਨੇ ਚਾਕੂ ਨਾਲ 8 ਵਾਰ ਹਮਲਾ ਕੀਤਾ।

ਇਹ ਵੀ ਪੜ੍ਹੋ : ਜੇਬ 'ਚ ਡਰੱਗ ਰੱਖ ਕੇ ਫਸਾਉਣਾ ਚਾਹੁੰਦੀ ਸੀ ਮੁੰਬਈ ਪੁਲਸ, CCTV ਕੈਮਰੇ ਨੇ ਖੋਲ੍ਹਿਆ ਰਾਜ਼, 4 ਮੁਲਾਜ਼ਮ ਮੁਅੱਤਲ

ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਨਿਆਂ ਸੰਹਿਤਾ ਦੀ ਧਾਰਾ 109(1)/3(5) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਸਾਰੇ 7 ਨਾਬਾਲਗਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਵੀਰਵਾਰ ਨੂੰ ਯਸ਼ ਅਤੇ ਉਸ ਦੇ ਕੁਝ ਦੋਸਤ ਦਿਓਲੀ ਰੋਡ 'ਤੇ ਖੜ੍ਹੇ ਸਨ, ਜਦੋਂ 2 ਲੜਕੇ ਮੋਟਰਸਾਈਕਲ 'ਤੇ ਆਏ ਅਤੇ ਉੱਥੇ ਅਚਾਨਕ ਬ੍ਰੇਕ ਲਗਾ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਸ ਕਾਰਨ ਯਸ਼ ਅਤੇ ਉਸ ਦੇ ਦੋਸਤਾਂ ਨੇ ਦੋਵਾਂ ਲੜਕਿਆਂ ਦੀ ਕੁੱਟਮਾਰ ਕੀਤੀ। ਸ਼ਨੀਵਾਰ ਦੀ ਘਟਨਾ 'ਚ ਦੋਹਾਂ ਲੜਕਿਆਂ ਨੇ ਆਪਣੇ ਪੰਜ ਹੋਰ ਦੋਸਤਾਂ ਨਾਲ ਮਿਲ ਕੇ ਯਸ਼ ਨੂੰ ਘੇਰ ਲਿਆ ਅਤੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Sandeep Kumar

Content Editor

Related News