Boxer ਵਿਕਾਸ ਡਾਗਰ ਦੇ ਕਤਲ ਮਾਮਲੇ ''ਚ ਦਿੱਲੀ ਪੁਲਸ ਨੂੰ ਵੱਡੀ ਸਫ਼ਲਤਾ ! ਫ਼ਰਾਰ ਮੁਲਜ਼ਮ ਨੂੰ ਕੀਤਾ ਕਾਬੂ
Wednesday, May 06, 2026 - 04:52 PM (IST)
ਨਵੀਂ ਦਿੱਲੀ- ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਪਿਛਲੇ ਸਾਲ ਹੋਏ ਰਾਸ਼ਟਰੀ ਪੱਧਰ ਦੇ ਮੁੱਕੇਬਾਜ਼ ਵਿਕਾਸ ਡਾਗਰ ਉਰਫ਼ ਭਿੰਡਾ ਦੇ ਕਤਲ ਮਾਮਲੇ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ 38 ਸਾਲਾ ਸੁਮਿਤ ਰਾਣਾ ਉਰਫ਼ ਛੋਟੂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪਿਛਲੇ 8 ਮਹੀਨਿਆਂ ਤੋਂ ਪੁਲਸ ਨੂੰ ਚਕਮਾ ਦੇ ਰਿਹਾ ਸੀ।
ਪਿਛਲੇ ਸਾਲ 29 ਜੁਲਾਈ ਨੂੰ ਨਜਫ਼ਗੜ੍ਹ ਦੇ ਨਾਂਗਲੀ ਸਕਰਾਵਤੀ ਨਿਵਾਸੀ ਮੁੱਕੇਬਾਜ਼ ਵਿਕਾਸ ਭਿੰਡਾ ਦਾ ਬਾਬਾ ਹਰੀਦਾਸ ਨਗਰ ਇਲਾਕੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਕਤਲ ਪੁਰਾਣੀ ਦੁਸ਼ਮਣੀ ਅਤੇ ਇਲਾਕੇ ਵਿੱਚ ਦਬਦਬਾ ਕਾਇਮ ਕਰਨ ਦੀ ਨੀਅਤ ਨਾਲ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਸੀ, ਜਿਸ 'ਚ 4 ਮੁਲਜ਼ਮ- ਸੋਨੂੰ ਠੇਕੇਦਾਰ, ਆਕਾਸ਼ ਗਹਿਲੋਤ, ਕ੍ਰਿਸ਼ਨ ਅਤੇ ਸੁਮਿਤ ਰਾਣਾ ਸ਼ਾਮਲ ਸਨ।
ਇਹ ਵੀ ਪੜ੍ਹੋ- ਲੱਗ ਗਿਆ 'ਕਰਫਿਊ' ! ਭਾਰਤ-ਪਾਕਿ ਤਣਾਅ ਵਿਚਾਲੇ ਪ੍ਰਸ਼ਾਸਨ ਨੇ ਬਾਰਡਰ ਏਰੀਏ 'ਚ ਲਾ'ਤੀਆਂ ਪਾਬੰਦੀਆਂ
ਅਦਾਲਤ ਨੇ ਸੁਮਿਤ ਰਾਣਾ ਅਤੇ ਉਸ ਦੇ ਸਾਥੀਆਂ ਨੂੰ 18 ਅਕਤੂਬਰ 2025 ਨੂੰ ਭਗੌੜਾ ਐਲਾਨ ਦਿੱਤਾ ਸੀ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਰਾਣਾ ਪੰਜਾਬ ਦੇ ਜ਼ੀਰਕਪੁਰ ਵਿੱਚ ਲੁਕਿਆ ਹੋਇਆ ਹੈ, ਪਰ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਉੱਥੋਂ ਫ਼ਰਾਰ ਹੋ ਗਿਆ। ਆਖਰਕਾਰ, ਇੱਕ ਗੁਪਤ ਸੂਚਨਾ ਦੇ ਅਧਾਰ 'ਤੇ ਦਿੱਲੀ ਪੁਲਸ ਨੇ ਉਸ ਨੂੰ ਦਿੱਲੀ ਦੇ ਆਦਰਸ਼ ਨਗਰ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ।
ਪੁਲਸ ਪੁੱਛਗਿੱਛ ਦੌਰਾਨ ਮੁਲਜ਼ਮ ਕੋਲੋਂ ਹੈਰਾਨੀਜਨਕ ਖੁਲਾਸੇ ਹੋਏ ਹਨ। ਸੁਮਿਤ ਰਾਣਾ ਹੋਟਲ ਮੈਨੇਜਮੈਂਟ ਵਿੱਚ ਡਿਪਲੋਮਾ ਹੋਲਡਰ ਹੈ। ਉਹ 2016 ਤੋਂ 2021 ਤੱਕ ਮਲੇਸ਼ੀਆ ਵਿੱਚ ਰਿਹਾ ਅਤੇ ਉੱਥੇ ਕੰਮ ਕੀਤਾ। ਇਸ ਤੋਂ ਬਾਅਦ ਉਹ ਦੁਬਈ ਚਲਿਆ ਗਿਆ, ਜਿੱਥੇ ਉਸ ਨੇ ਆਪਣੀ ਟ੍ਰੇਡਿੰਗ ਕੰਪਨੀ ਸ਼ੁਰੂ ਕੀਤੀ ਸੀ। ਜੁਲਾਈ 2025 ਵਿੱਚ ਦਿੱਲੀ ਪਰਤਣ ਤੋਂ ਬਾਅਦ ਉਹ ਆਪਣੇ ਚਚੇਰੇ ਭਰਾ 'ਸੋਨੂੰ ਠੇਕੇਦਾਰ' ਦੇ ਗੈਂਗ ਵਿੱਚ ਸ਼ਾਮਲ ਹੋ ਗਿਆ ਅਤੇ ਸਥਾਨਕ ਵਪਾਰੀਆਂ ਤੋਂ ਜਬਰੀ ਉਗਰਾਹੀ ਕਰਨ ਲੱਗਾ ਤੇ ਇਸੇ ਦੌਰਾਨ ਉਸ ਨੇ ਸਾਥੀਆਂ ਨਾਲ ਮਿਲ ਕੇ ਵਿਕਾਸ ਦੇ ਕਤਲ ਦੀ ਵਾਰਤਾਤ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋੋ- ਕੈਨੇਡਾ 'ਚ ਪੰਜਾਬੀ ਕਾਰੋਬਾਰੀ ਦਾ ਗੋਲ਼ੀਆਂ ਮਾਰ ਕੇ ਕਤਲ ! ਇਸ ਗੈਂਗ ਨੇ ਲਈ ਜ਼ਿੰਮੇਵਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
