ਹੈਵਾਨ ਪਤੀ ਨੇ ਪਤਨੀ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ, ਪੋਸਟਮਾਰਟਮ ਦੌਰਾਨ ਪੇਟ ''ਚੋਂ ਨਿਕਲਿਆ ਵੇਲਣਾ

Thursday, Aug 08, 2024 - 05:17 PM (IST)

ਹੈਵਾਨ ਪਤੀ ਨੇ ਪਤਨੀ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ, ਪੋਸਟਮਾਰਟਮ ਦੌਰਾਨ ਪੇਟ ''ਚੋਂ ਨਿਕਲਿਆ ਵੇਲਣਾ

ਫਿਰੋਜ਼ਾਬਾਦ- ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ 'ਚ ਇਕ ਪਤੀ ਨਸ਼ੇ ਦੀ ਹਾਲਤ 'ਚ ਹੈਵਾਨ ਬਣ ਗਿਆ। ਉਸ ਨੇ ਆਪਣੀ ਪਤਨੀ ਨੂੰ ਅਜਿਹੀ ਮੌਤ ਦਿੱਤੀ ਕਿ ਪੁਲਸ ਨਾਲ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਦੀ ਵੀ ਰੂਹ ਕੰਬ ਗਈ। ਪਤਨੀ ਦੇ ਸਰੀਰ 'ਤੇ ਜਗ੍ਹਾ-ਜਗ੍ਹਾ ਸੱਟ ਦੇ ਨਿਸ਼ਾਨ ਸਨ। ਉਸ ਨੂੰ ਰੱਸੀ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ। ਦੰਦਾਂ ਨਾਲ ਵੀ ਵੱਢਿਆ ਗਿਆ ਸੀ। ਇੰਨਾ ਹੀ ਨਹੀਂ ਉਸ ਦੇ ਪ੍ਰਾਈਵੇਟ ਪਾਰਟ 'ਚ ਵੇਲਣਾ ਪਾ ਦਿੱਤਾ ਗਿਆ, ਜੋ ਪੋਸਟਮਾਰਟਮ ਦੌਰਾਨ ਪੇਟ 'ਚੋਂ ਨਿਕਲਿਆ। ਫਿਲਹਾਲ ਕਾਤਲ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਮੂਲ ਰੂਪ ਨਾਲ ਇਟਾਵਾ ਦੀ ਰਹਿਣ ਵਾਲੀ ਰੇਸ਼ਮਾ (28) ਦਾ ਵਿਆਹ 10 ਸਾਲ ਪਹਿਲਾਂ ਫਿਰੋਜ਼ਾਬਾਦ ਦੇ ਸੁਰਜੀਤ ਨਾਲ ਹੋਇਆ ਸੀ। ਵਿਆਹ ਦੇ ਬਾਅਦ ਤੋਂ ਹੀ ਰੇਸ਼ਮਾ ਦਾ ਆਪਣੇ ਪਤੀ ਸੁਰਜੀਤ ਨਾਲ ਝਗੜਾ ਹੁੰਦਾ ਰਹਿੰਦਾ ਸੀ, ਕਿਉਂਕਿ ਸੁਰਜੀਤ ਨਸ਼ੇ ਦਾ ਆਦੀ ਸੀ। ਬੀਤੇ ਸੋਮਵਾਰ ਵੀ ਸੁਰਜੀਤ ਸ਼ਰਾਬ ਦੇ ਨਸ਼ੇ 'ਚ ਟੱਲੀ ਹੋ ਕੇ ਘਰ ਆਇਆ ਸੀ। 

ਉਦੋਂ ਪਤਨੀ ਰੇਸ਼ਮਾ ਨਾਲ ਉਸ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਜਿਸ ਤੋਂ ਬਾਅਦ ਸੁਰਜੀਤ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਉਸ ਨੇ ਰੱਸੀ ਨਾਲ ਰੇਸ਼ਮਾ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਉਸ ਨੂੰ ਡੰਡੇ ਨਾਲ ਬੁਰੀ ਤਰ੍ਹਾਂ ਕੁੱਟਿਆ। ਬੇਰਹਿਮੀ ਦੀ ਹੱਦ ਉਦੋਂ ਪਾਰ ਹੋ ਗਈ, ਜਦੋਂ ਉਸ ਨੇ ਰੇਸ਼ਮਾ ਦੇ ਪ੍ਰਾਈਵੇਟ ਪਾਰਟ 'ਚ ਵੇਲਣਾ ਪਾ ਦਿੱਤਾ। ਪੁਲਸ ਅਨੁਸਾਰ ਉਕਤ ਘਟਨਾ ਦੀ ਸੂਚਨਾ ਮਿਲਣ 'ਤੇ ਫੋਰਸ ਮੌਕੇ 'ਤੇ ਗਈ ਸੀ। 28 ਸਾਲਾ ਰੇਸ਼ਮਾ ਦੀ ਲਾਸ਼ ਇਕ ਮੰਜੇ 'ਤੇ ਪਈ ਸੀ। ਉਸ ਦੇ ਸਰੀਰ 'ਤੇ ਸੱਟ ਦੇ ਨਿਸ਼ਾਨ ਸਨ। ਉੱਥੇ ਹੀ ਰੇਸ਼ਮਾ ਦਾ ਪਤੀ ਮੌਕੇ 'ਤੇ ਫਰਾਰ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟ ਕਰਵਾਇਆ। ਪੁਲਸ ਸੁਪਰਡੈਂਟ ਨੇ ਕਿਹਾ ਕਿ ਔਰਤ ਦੀ ਮੌਤ ਪਤੀ ਦੀ ਕੁੱਟਮਾਰ ਨਾਲ ਹੀ ਹੋਈ ਸੀ। ਬੁੱਧਵਾਰ ਨੂੰ ਆਈ ਪੋਸਟਮਾਰਟਮ ਰਿਪੋਰਟ 'ਚ ਔਰਤ ਦੇ ਪੇਟ 'ਚੋਂ ਵੇਲਣਾ ਮਿਲਿਆ ਹੈ, ਇਸ ਲਈ ਮੁਕੱਦਮੇ 'ਚ ਧਾਰਾਵਾਂ ਵਧਾ ਦਿੱਤੀਆਂ ਗਈਆਂ ਹਨ। ਫਿਲਹਾਲ ਸੁਰਜੀਤ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ। ਅੱਗੇ ਦੀ ਕਾਰਵਾਈ ਚੱਲ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News