ਹਾਈ ਕੋਰਟ ਕਰੇਗੀ ਫੈਸਲਾ - ਲਸਣ ਮਸਾਲਾ ਹੈ ਜਾਂ ਸਬਜੀ

Wednesday, Dec 06, 2017 - 11:14 PM (IST)

ਹਾਈ ਕੋਰਟ ਕਰੇਗੀ ਫੈਸਲਾ - ਲਸਣ ਮਸਾਲਾ ਹੈ ਜਾਂ ਸਬਜੀ

ਨਵੀਂ ਦਿੱਲੀ— ਲਸਣ ਸਬਜੀ ਹੈ ਜਾਂ ਮਸਾਲਾ? ਇਸ 'ਤੇ ਵਿਵਾਦ ਸੁਰੂ ਹੋ ਗਿਆ ਹੈ। ਵਿਵਾਦ ਸਿਰਫ ਮਜ਼ਾਕ 'ਚ ਨਹੀਂ ਹੋ ਰਿਹਾ ਹੈ ਸਗੋਂ ਇਸ ਦਾ ਕਾਰਨ ਕਾਫੀ ਗੰਭੀਰ ਹੈ। ਮਾਮਲਾ ਹਾਈ ਕੋਰਟ ਤੱਕ ਪਹੁੰਚ ਚੁੱਕਾ ਹੈ। ਹੁਣ ਰਾਜਸਥਾਨ ਹਾਈ ਕੋਰਟ ਨੇ ਸੂਬਾ ਸਰਕਾਰ ਤੋਂ ਪੁੱਛਿਆ ਹੈ ਕਿ ਲਸਣ ਸਬਜੀ ਹੈ ਜਾਂ ਮਸਾਲਾ। ਦਰਅਸਲ, ਰਾਜਸਥਾਨ ਸਰਕਾਰ ਦੇ 2016 ਦੇ ਨਵੇਂ ਕਾਨੂੰਨ ਮੁਤਾਬਕ ਲਸਣ ਨੂੰ ਅਨਾਜ ਮੰਡੀ 'ਚ ਵੇਚਿਆ ਜਾਣਾ ਚਾਹੀਦਾ ਹੈ ਪਰ 2016 ਤੋਂ ਪਹਿਲਾਂ ਤਕ ਇਸ ਨੂੰ ਸਬਜੀ ਮੰਡੀ 'ਚ ਵੇਚਿਆ ਜਾਂਦਾ ਸੀ।
ਸਬਦੀ ਵੇਚਣ ਵਾਲਿਆਂ ਮੁਤਾਬਕ ਸਬਜੀ ਮੰਡੀ 'ਚ ਵੇਚਣ ਵਿਚੌਲੀਏ 6 ਫੀਸਦੀ ਕਮੀਸ਼ਨ ਦਿੰਦੇ ਹਨ ਪਰ ਅਨਾਜ ਮੰਡੀ 'ਚ ਵਿਚੌਲੀਏ ਸਿਰਫ 2 ਫੀਸਦੀ ਕਮੀਸ਼ਨ ਦਿੰਦੇ ਹਨ, ਇਹੀ ਲਸਣ ਵੇਚਣ ਵਾਲਿਆਂ ਦੀ ਪ੍ਰੇਸ਼ਾਨੀ ਦਾ ਕਾਰਨ ਹੈ।
ਇਸ ਵਿਵਾਦ ਨੂੰ ਲੈ ਕੇ ਜੋਧਪੁਰ ਦੇ ਆਲੂ ਪਿਆਜ਼ ਤੇ ਲਸਣ ਵਿਕਰੇਤਾ ਸੰਘ ਨੇ ਰਾਜਸਥਾਨ ਹਾਈ ਕੋਰਟ 'ਚ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ 'ਚ ਉਨ੍ਹਾਂ ਪੁੱਛਿਆ ਕਿ ਆਖਿਰ ਲਸਣ ਨੂੰ ਅਨਾਜ ਮੰਡੀ 'ਚ ਕਿਉਂ ਵੇਚੀਏ? ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਆਲੂ-ਪਿਆਜ਼ ਤੇ ਲਸਣ ਵਿਕਰੇਤਾ ਸੰਘ ਦੇ ਪ੍ਰਧਾਨ ਬੰਸੀਲਾਲ ਸਾਂਖਲਾ ਨੇ ਦੱਸਿਆ, ''ਪਿਛਲੇ 40 ਸਾਲ ਤੋਂ ਲਸਣ ਨੂੰ ਅਸੀਂ ਸਬਜੀ ਮੰਡੀ 'ਚ ਵੇਚਦੇ ਆਏ ਹਾਂ ਪਰ ਅੱਜ ਤਕ ਕੋਈ ਪ੍ਰੇਸ਼ਾਨੀ ਨਹੀਂ ਆਈ ਹੈ। ਸਿਰਫ ਸਬਜੀ ਮੰਡੀ ਹੁਣ ਛੋਟੀ ਪੈ ਗਈ ਹੈ ਪਰ ਸਰਕਾਰ ਨੂੰ ਥਾਂ ਵੱਡਾ ਕਰਨ ਬਾਰੇ ਸੋਚਣਾ ਚਾਹੀਦਾ ਹੈ ਨਾ ਕਿ ਵਪਾਰੀਆਂ ਨੂੰ ਪ੍ਰੇਸ਼ਾਨੀਆਂ ਕਰਨ ਦੇ ਬਾਰੇ।''
ਅਮਰੀਕੀ ਖੇਤੀਬਾੜੀ ਵਿਭਾਗ ਦੇ ਸੋਧ ਮੁਤਾਬਕ ਲਸਣ ਦੀ ਵਰਤੋਂ ਕਰੀਬ 5000 ਸਾਲ ਪੁਰਾਣਾ ਹੈ। ਇਸ ਗੱਲ ਦੇ ਇਤਿਹਾਸ 'ਚ ਸਬੂਤ ਹੈ ਕਿ ਬੇਬਿਲੋਨੀਆ ਦੇ ਲੋਕ 4500 ਸਾਲ ਪਹਿਲਾਂ ਇਸ ਦੀ ਵਰਤੋਂ ਕਰਦੇ ਸੀ। ਸੰਯੁਕਤ ਰਾਸ਼ਟਰ ਦੀ 2007 ਦੀ ਇਕ ਰਿਪੋਰਟ ਮੁਤਾਬਕ ਚੀਨ 'ਚ ਲਸਣ ਦੀ ਸਭ ਤੋਂ ਵਧ ਖੇਤੀ ਹੁੰਦੀ ਹੈ। ਲਸਣ ਦੇ ਕੁਲ ਉਤਪਾਦਨ ਦਾ 66 ਫੀਸਦੀ ਹਿੱਸਾ ਚੀਨ 'ਚ ਉਗਾਇਆ ਜਾਂਦਾ ਹੈ। ਲਸਣ ਦੀ ਖੇਤੀ 'ਚ ਦੱਖਣੀ ਅਫਰੀਕਾ ਤੇ ਭਾਰਤ ਦੂਜੇ ਤੇ ਤੀਜੇ ਨੰਬਰ 'ਤੇ ਹਨ, ਜਦਕਿ ਅਮਰੀਕਾ ਚੌਥੇ ਸਥਾਨ 'ਤੇ ਹੈ।
ਇਸੇ ਰਿਪੋਰਟ 'ਚ 1700 ਸਾਲ ਪੁਰਾਣੇ ਭਾਰਤੀ ਸੱਭਿਆਚਾਰ ਗ੍ਰੰਥ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਦੈਂਤਿਆਂ ਦੇ ਰਾਜਾ ਰਾਹੁ ਦਾ ਸਿਰ ਜਦੋਂ ਭਗਵਾਨ ਵਿਸ਼ਣੂ ਨੇ ਵੱਡਿਆ ਤਾਂ ਉਸ ਦੇ ਲਹੂ 'ਚੋਂ ਲਸਣ ਨਿਕਲ ਆਇਆ ਸੀ। ਇਸ ਰਿਪੋਰਟ ਮੁਤਾਬਕ ਵੀ ਲਸਣ ਨੂੰ ਇਕ ਸਬਜੀ ਹੀ ਮੰਨਿਆ ਗਿਆ ਹੈ।
ਭਾਰਤੀ ਖੇਤੀਬਾੜੀ ਰਿਸਰਚ ਇੰਸਟੀਚਿਊਟ 'ਚ ਵੈਜੀਟੇਬਲ ਸਾਇੰਟਿਸਟ ਡਾ. ਪ੍ਰੀਤਮ ਕਾਲਿਆ ਮੁਤਾਬਕ ਲਸਣ ਇਕ ਸਬਜੀ ਹੈ ਪਰ ਇਸ ਦੀ ਵਰਤੋਂ ਮਸਾਲਿਆਂ ਦੇ ਤੌਰ 'ਤੇ ਵੀ ਕੀਤਾ ਜਾਂਦਾ ਹੈ। ਡਾ. ਪ੍ਰੀਤਮ ਮੁਤਾਬਕ, ''ਲਸਣ ਨੂੰ ਵੇਚੇ ਜਾਣ ਨੂੰ ਲੈ ਕੇ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ ਹੈ ਕਿਉਂਕਿ ਹਮੇਸ਼ਾ ਤੋਂ ਸਬਜੀ ਮੰਡੀ 'ਚ ਵੀ ਵਿਕਦੀ ਆਈ ਹੈ। ਅਨਾਜ ਮੰਡੀ 'ਚ ਇਸ ਨੂੰ ਵੇਚਿਆ ਨਹੀਂ ਜਾਂਦਾ।


Related News