ਸਰਕਾਰ ਅੱਤਵਾਦ ਨੂੰ ਕੁਚਲਣ ਦੀ ਕਰ ਰਹੀ ਕੋਸ਼ਿਸ਼, ਇਹ ਕਾਂਗਰਸ ਦੀ ਹੀ ਦੇਣ: ਅਨਿਲ ਵਿਜ

Wednesday, Oct 13, 2021 - 11:27 AM (IST)

ਸਰਕਾਰ ਅੱਤਵਾਦ ਨੂੰ ਕੁਚਲਣ ਦੀ ਕਰ ਰਹੀ ਕੋਸ਼ਿਸ਼, ਇਹ ਕਾਂਗਰਸ ਦੀ ਹੀ ਦੇਣ: ਅਨਿਲ ਵਿਜ

ਚੰਡੀਗੜ੍ਹ/ਹਰਿਆਣਾ (ਚੰਦਰਸ਼ੇਖਰ ਧਰਨੀ)— ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਾਂਗਰਸ ਨੂੰ ਘੇਰਦੇ ਹੋਏ ਨਿਸ਼ਾਨਾ ਵਿੰਨਿ੍ਹਆ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚ ਅੱਤਵਾਦ ਨੂੰ ਕੁਚਲਣ ਲਈ ਸਰਕਾਰ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਨੂੰ ਇਸ ਮੁੱਦੇ ’ਤੇ ਬੋਲਣ ਦਾ ਅਧਿਕਾਰ ਵੀ ਨਹੀਂ ਹੈ ਕਿਉਂਕਿ ਇਹ ਅੱਤਵਾਦ ਕਾਂਗਰਸ ਦੀ ਹੀ ਦੇਣ ਹੈ। ਇੰਨੇ ਸਾਲ ਦੇਸ਼ ਨੇ ਜੋ ਅੱਤਵਾਦ ਝੱਲਿਆ, ਉਹ ਕਾਂਗਰਸ ਦੇ ਰਾਜ ’ਚ ਹੀ ਹੋਇਆ।

ਇਹ ਵੀ ਪੜ੍ਹੋ: ਅਨਿਲ ਵਿਜ ਦਾ ਨਵਜੋਤ ਸਿੱਧੂ ’ਤੇ ਤੰਜ਼, ਕਿਹਾ- ‘ਹਮੇਸ਼ਾ ਲਈ ਮੌਨ ਵਰਤ ਰੱਖ ਲੈਣ ਤਾਂ ਦੇਸ਼ ਨੂੰ ਸ਼ਾਂਤੀ ਮਿਲੇਗੀ’

ਵਿਜ ਨੇ ਕਾਂਗਰਸ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਹੁਣ ਸਰਕਾਰ ਪੂਰੀ ਤਾਕਤ ਲਾ ਕੇ ਇਨ੍ਹਾਂ ਅੱਤਵਾਦੀਅ ਦਾ ਫਨ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ, ਇਸ ’ਚ ਦੋਸ਼ ਮੜ੍ਹਨ ਦੀ ਬਜਾਏ ਸਾਰਿਆਂ ਨੂੰ ਸਰਕਾਰ ਨਾਲ ਹੋਣਾ ਚਾਹੀਦਾ ਹੈ। ਇਹ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ। 

ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਪੁਲਸ ਨੇ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਹਿਰਾਸਤ ’ਚ ਲਿਆ, ਪੁੱਛ-ਗਿੱਛ ਸ਼ੁਰੂ

ਲਖੀਮਪੁਰ ਖੀਰੀ ਹਿੰਸਾ ਮਾਮਲੇ ਬਾਰੇ ਵਿਜ ਨੇ ਕਿਹਾ ਕਿ ਇਹ ਭਾਜਪਾ ਪਾਰਟੀ ਦੀ ਸਰਕਾਰ ਹੈ, ਇਸ ਵਿਚ ਕੇਂਦਰੀ ਰਾਜ ਮੰਤਰੀ ਹੁੰਦੇ ਹੋਏ ਵੀ ਉਨ੍ਹਾਂ ਦੇ ਪੁੱਤਰ ਨੂੰ ਗਿ੍ਰਫ਼ਤਾਰ ਕੀਤਾ ਗਿਆ। ਵਿਜ ਨੇ ਕਿਹਾ ਕਿ 1984 ਵਿਚ ਸਿੱਖ ਦੰਗਿਆਂ ਨੂੰ ਲੈ ਕੇ ਕਾਂਗਰਸ ਤੋਂ ਸਵਾਲ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਕਿਸ ਆਗੂ ਨੂੰ ਗਿ੍ਰਫ਼ਤਾਰ ਕੀਤਾ ਅਤੇ ਉਸ ਦੇ ਖ਼ਿਲਾਫ਼ ਕੀ ਕਾਰਵਾਈ ਕੀਤੀ?

ਨੋਟ- ਅਨਿਲ ਵਿਜ ਦੇ ਇਸ ਬਿਆਨ ਸਬੰਧੀ ਕੀ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

Tanu

Content Editor

Related News