ਕੁੜੀਆਂ ਵਾਲੇ ਕੱਪੜੇ ਪਾ ਕੇ ਰੁਕਵਾਉਂਦੇ ਸੀ ਟਰੱਕ, ਫਿਰ ਝਾੜੀਆਂ ''ਚ ਲਿਜਾ ਕੇ ਕਰਦੇ ਸਨ ਲੁੱਟ-ਖੋਹ

Saturday, Sep 14, 2024 - 04:15 PM (IST)

ਕੁੜੀਆਂ ਵਾਲੇ ਕੱਪੜੇ ਪਾ ਕੇ ਰੁਕਵਾਉਂਦੇ ਸੀ ਟਰੱਕ, ਫਿਰ ਝਾੜੀਆਂ ''ਚ ਲਿਜਾ ਕੇ ਕਰਦੇ ਸਨ ਲੁੱਟ-ਖੋਹ

ਉਦੈਪੁਰ : ਪੁਲਸ ਨੇ ਉਦੈਪੁਰ-ਅਹਿਮਦਾਬਾਦ ਨੈਸ਼ਨਲ ਹਾਈਵੇ 'ਤੇ ਲੁੱਟ-ਖੋਹ ਕਰਨ ਵਾਲੇ ਇਕ ਗਿਰੋਹ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਗਿਰੋਹ ਜ਼ਿਆਦਾਤਰ ਟਰੱਕ ਡਰਾਈਵਰਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਇਨ੍ਹਾਂ ਵਿੱਚੋਂ ਇਕ ਮੈਂਬਰ ਲੜਕੀ ਦੇ ਕੱਪੜੇ ਪਾ ਕੇ ਟਰੱਕ ਨੂੰ ਰੋਕਦਾ ਸੀ। ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਗੱਲਾਂ-ਗੱਲਾਂ ਵਿਚ ਉਲਝਾ ਕੇ ਝਾੜੀਆਂ ਵਿਚ ਲਿਜਾ ਕੇ ਲੁੱਟ ਲੈਂਦਾ ਸੀ। ਉਦੈਪੁਰ ਦੇ ਏਐੱਸਪੀ (ਹੈੱਡਕੁਆਰਟਰ) ਗੋਪਾਲ ਸਵਰੂਪ ਮੇਵਾੜਾ ਨੇ ਦੱਸਿਆ ਕਿ ਸ਼ਹਿਰ ਦੇ ਗੋਵਰਧਨ ਵਿਲਾਸ ਥਾਣੇ ਨੇ ਖਰਪੀਨਾ ਵਿਚ ਲੁੱਟ ਦੀ ਯੋਜਨਾ ਬਣਾ ਰਹੇ ਬਦਮਾਸ਼ਾਂ ਨੂੰ ਫੜਿਆ ਹੈ।

ਪੁੱਛਗਿੱਛ ਦੌਰਾਨ ਗਿਰੋਹ ਨੇ ਕਈ ਵਾਰਦਾਤਾਂ ਕਬੂਲ ਕੀਤੀਆਂ ਹਨ। ਪੁਲਸ ਨੇ ਗਿਰੋਹ ਦੇ 6 ਬਦਮਾਸ਼ਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੇ ਕਬਜ਼ੇ 'ਚੋਂ ਬਾਈਕ, ਔਰਤਾਂ ਦੇ ਕੱਪੜੇ, 4 ਚਾਕੂ, ਰੱਸੀ, ਟਾਰਚ, ਸੋਟੀ, ਮਿਰਚ ਪਾਊਡਰ ਅਤੇ 6 ਲੁੱਟੇ ਹੋਏ ਮੋਬਾਈਲ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਥਾਣਾ ਗੋਵਰਧਨ ਵਿਲਾਸ ਦੇ ਥਾਣੇਦਾਰ ਭਵਾਨੀ ਸਿੰਘ ਰਾਜਾਵਤ ਨੇ ਦੱਸਿਆ ਕਿ ਰਾਤ ਸਮੇਂ ਹਾਈਵੇਅ 'ਤੇ ਵਾਹਨ ਚਾਲਕਾਂ ਨੂੰ ਲੁੱਟਣ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਤੋਂ ਬਾਅਦ ਪੁਲਸ ਨੇ ਗਸ਼ਤ ਅਤੇ ਨਿਗਰਾਨੀ ਸ਼ੁਰੂ ਕਰ ਦਿੱਤੀ ਸੀ।

ਝਾੜੀਆਂ 'ਚ ਲਿਜਾ ਕੇ ਕਰਦੇ ਸਨ ਲੁੱਟ-ਖੋਹ
ਇਸੇ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਗਿਰੋਹ ਦੇ ਲੜਕੇ ਖਰਪੀਨਾ ਵਿਚ ਲੁੱਟ ਦੀ ਯੋਜਨਾ ਬਣਾ ਰਹੇ ਹਨ। ਜਦੋਂ ਪੁਲਸ ਉਥੇ ਪਹੁੰਚੀ ਤਾਂ ਉਸ ਨੇ ਦੇਖਿਆ ਕਿ ਕੁਝ ਲੜਕੇ ਹਾਈਵੇਅ ਦੇ ਕਿਨਾਰੇ ਝਾੜੀਆਂ 'ਚ ਬੈਠੇ ਸਨ ਅਤੇ ਲੁੱਟ ਦੀ ਯੋਜਨਾ ਬਣਾ ਰਹੇ ਸਨ। ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਫੜ ਲਿਆ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਗਿਰੋਹ ਦੇ ਡਾਗਲ ਫਲਾ ਖਾਰਾ ਟੀਡੀ ਵਾਸੀ ਨਾਰਾਇਣ ਖਰਾੜੀ (19), ਗੋਰੇਲਾ ਨਾਈ ਹਾਲ ਖਰਪੀਣਾ ਵਾਸੀ ਮਨੀਸ਼ ਉਰਫ ਮਨੀਸ਼ਾ ਗਮੇਤੀ (19), ਨਾਈ ਥਾਣਾ ਦਾ ਗੌਰੇਲਾ ਵਾਸੀ ਮਨੀਸ਼ ਗਮੇਤੀ (18), ਗਣਗੌਰ ਫਲਾ ਖਰਪੀਣਾ ਵਾਸੀ ਸ਼ਾਂਤੀਲਾਲ ਖਰਾੜੀ (18), ਕਾਨੂਵਾੜਾ ਫਲਾ ਬਿਲਖੈਦਾਰਾ ਕੇਸਰੀਆਜੀ ਵਾਸੀ ਗੋਵਿੰਦ ਕਲਾਸੁਆ (21) ਅਤੇ ਬਾਵਲਵਾੜਾ ਥਾਣਾ ਖੇਤਰ ਦੇ ਕਾਕਣ ਸਾਗਵਾੜਾ ਫਲਾ ਵਾਸੀ ਨਾਰਾਇਣ ਪਟੇਲਾ (35) ਨੂੰ ਗ੍ਰਿਫ਼ਤਾਰ ਕੀਤਾ ਹੈ।

ਮਨੀਸ਼ ਰਾਤ 'ਚ ਲੜਕੀ ਦੇ ਕੱਪੜੇ ਪਾ ਕੇ ਹਾਈਵੇਅ 'ਤੇ ਰੁਕਵਾਉਂਦਾ ਸੀ ਟਰੱਕ
ਗਿਰੋਹ ਦੇ ਮੁਖੀ ਗੋਵਿੰਦ ਕਲਸੂਆ ਅਤੇ ਮਨੀਸ਼ ਹਨ। ਜਦੋਂ ਪੁਲਸ ਨੇ ਛਾਪਾ ਮਾਰਿਆ ਤਾਂ ਗੋਵਿੰਦ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਡਿੱਗਣ ਕਾਰਨ ਉਸ ਦੀ ਲੱਤ ਟੁੱਟ ਗਈ। ਮਨੀਸ਼ ਰਾਤ ਨੂੰ ਲੜਕੀ ਦੇ ਕੱਪੜੇ ਪਾ ਕੇ ਹਾਈਵੇਅ 'ਤੇ ਖੜ੍ਹਾ ਰਹਿੰਦਾ ਸੀ, ਜਦਕਿ ਗੋਵਿੰਦ ਟਾਰਚ ਨਾਲ ਗੱਡੀਆਂ ਨੂੰ ਰੁਕਣ ਦਾ ਇਸ਼ਾਰਾ ਕਰਦਾ ਸੀ। ਗੱਡੀ ਰੁਕਣ ਤੋਂ ਬਾਅਦ ਮਨੀਸ਼ ਟਰੱਕ ਡਰਾਈਵਰ ਨਾਲ ਗੱਲਬਾਤ ਕਰ ਕੇ ਉਸ ਨੂੰ ਸੜਕ ਕਿਨਾਰੇ ਝਾੜੀਆਂ ਵੱਲ ਲੈ ਕੇ ਜਾਂਦਾ ਸੀ। ਇਸ ਤੋਂ ਬਾਅਦ ਉਹ ਪੈਸੇ ਅਤੇ ਸਾਮਾਨ ਲੈ ਕੇ ਭੱਜ ਜਾਂਦਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News