ਹਾਥੀਆਂ ਦੇ ਝੁੰਡ ਨੇ ਅਪਾਹਜ ਲੜਕੀ ਨੂੰ ਇਸ ਤਰ੍ਹਾਂ ਕੁਚਲਿਆ ਕਿ ਪਿਤਾ ਨੂੰ ਕੱਪੜੇ ''ਚ ਇਕੱਠੇ ਕਰਨੇ ਪਏ ਲਾਸ਼ ਦੇ ਟੁੱਕੜੇ

07/23/2016 5:01:05 PM

ਧੰਨਬਾਦ (ਝਾਰਖੰਡ)— ਹੁਣ ਤਾਂ ਜਾਨਵਰਾਂ ਦੇ ਘਰ ''ਚ ਵੜਨ ਅਤੇ ਲੋਕਾਂ ''ਤੇ ਹਮਲਾ ਕਰਨ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਉੱਥੇ ਹੀ ਗੋਮੀਆ ਬਲਾਕ ''ਚ 14 ਜੰਗਲੀ ਹਾਥੀਆਂ ਦੇ ਝੁੰਡ ਨੇ ਸ਼ੁੱਕਰਵਾਰ ਨੂੰ ਜੰਮ ਕੇ ਹੰਗਾਮਾ ਕੀਤਾ। ਹਾਥੀਆਂ ਨੇ ਇੱਥੇ ਇਕ ਅਪਾਹਜ ਲੜਕੀ ਚੰਚਲ ਕੁਮਾਰੀ ਨੂੰ ਪਟਕ-ਪਟਕ ਕੇ ਮਾਰ ਦਿੱਤਾ। ਅਪਾਹਜ ਹੋਣ ਕਾਰਨ ਲੜਕੀ ਜ਼ਿਆਦਾ ਦੌੜ ਨਹੀਂ ਸਕੀ। ਉਸ ਦੀ ਉਮਰ 25 ਸਾਲ ਸੀ।
ਜੰਗਲੀ ਹਾਥੀਆਂ ਦੇ ਝੁੰਡ ਨੇ ਇੱਥੇ ਅੱਧਾ ਦਰਜਨ ਤੋਂ ਵਧ ਘਰਾਂ ਨੂੰ ਤੋੜ ਦਿੱਤਾ। ਹਾਥੀਆਂ ਦੇ ਝੁੰਡ ਨੇ ਬੀਤੀ ਰਾਤ ਉਸ ਇਲਾਕੇ ''ਚ ਹੰਗਾਮਾ ਮਚਾਇਆ। ਹਾਥੀਆਂ ਦੇ ਝੁੰਡ ਦੇ ਡਰ ਕਾਰਨ ਲੋਕ ਦੌੜਨ ਨੂੰ ਮਜ਼ਬੂਰ ਹੋ ਗਏ। ਸਾਰੇ ਡਰੇ ਹੋਏ ਹਨ। ਹਾਥੀਆਂ ਦਾ ਝੁੰਡ ਇੱਥੇ ਕਈ ਘੰਟੇ ਹੰਗਾਮਾ ਕਰਨ ਤੋਂ ਬਾਅਦ ਜੰਗਲ ਵੱਲ ਚੱਲਾ ਗਿਆ। ਲੋਕਾਂ ਨੇ ਮੁਆਵਜ਼ੇ ਦੀ ਮੰਗ ਲਈ ਪ੍ਰਦਰਸ਼ਨ ਕੀਤਾ। ਘਟਨਾ ਤੋਂ ਬਾਅਦ ਮ੍ਰਿਤਕ ਲੜਕੀ ਦੇ ਪਿਤਾ ਆਪਣੀ ਬੇਟੀ ਦੀ ਲਾਸ਼ ਦੇ ਟੁੱਕੜੇ ਬਟੋਰਦਾ ਰਿਹਾ।


Disha

News Editor

Related News