ਦਿੱਲੀ ਮੈਟਰੋ ’ਚ ਗੰਦਾ ਡਾਂਸ ਕਰਨ ਲੱਗੀ ਕੁੜੀ, ਲੇਡੀਜ਼ ਕੋਚ ’ਚ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਪਾਰ (ਵੀਡੀਓ)

Tuesday, May 21, 2024 - 06:07 AM (IST)

ਦਿੱਲੀ ਮੈਟਰੋ ’ਚ ਗੰਦਾ ਡਾਂਸ ਕਰਨ ਲੱਗੀ ਕੁੜੀ, ਲੇਡੀਜ਼ ਕੋਚ ’ਚ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਪਾਰ (ਵੀਡੀਓ)

ਨੈਸ਼ਨਲ ਡੈਸਕ– ਦਿੱਲੀ ਮੈਟਰੋ ਇਕ ਵਾਰ ਮੁੜ ਸੁਰਖ਼ੀਆਂ ’ਚ ਹੈ। ਦਰਅਸਲ ਸੋਸ਼ਲ ਮੀਡੀਆ ’ਤੇ ਇਕ ਕੁੜੀ ਦੀਆਂ ਦੋ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਦੋਵਾਂ ’ਚ ਉਹ ਅਸ਼ਲੀਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਪਹਿਲੀ ਵੀਡੀਓ ’ਚ ਉਹ ਭੋਜਪੁਰੀ ਗੀਤ ’ਤੇ ਤੇ ਦੂਜੇ ’ਚ ਹਿੰਦੀ ਗੀਤ ’ਤੇ ਡਾਂਸ ਕਰ ਰਹੀ ਹੈ। ਕੁੜੀ ਲੇਡੀਜ਼ ਕੋਚ ’ਚ ਹੈ। ਉਹ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਦੌੜ ਰਹੀ ਹੈ ਤੇ ਅਸ਼ਲੀਲ ਡਾਂਸ ਸਟੈੱਪ ਕਰ ਰਹੀ ਹੈ। ਕੋਚ ’ਚ ਹੋਰ ਔਰਤਾਂ ਵੀ ਮੌਜੂਦ ਹਨ।

ਇਹ ਖ਼ਬਰ ਵੀ ਪੜ੍ਹੋ : 34 ਦਿਨਾਂ ਬਾਅਦ ਕਿਸਾਨਾਂ ਨੇ ਮੁਲਤਵੀ ਕੀਤਾ ਸ਼ੰਭੂ ਰੇਲਵੇ ਟਰੈਕ ’ਤੇ ਲੱਗਾ ਮੋਰਚਾ, ਵਪਾਰੀ ਵਰਗ ਨੂੰ ਮਿਲੀ ਵੱਡੀ ਰਾਹਤ

ਕੀ ਹੈ ਵਾਇਰਲ ਵੀਡੀਓ ’ਚ
ਕੁਝ ਸਮਾਂ ਪਹਿਲਾਂ ਮੈਟਰੋ ਦੇ ਅੰਦਰ 2 ਕੁੜੀਆਂ ਦੀ ਅਸ਼ਲੀਲ ਤਰੀਕੇ ਨਾਲ ਹੋਲੀ ਖੇਡਣ ਦੀ ਵੀਡੀਓ ਸਾਹਮਣੇ ਆਈ ਸੀ। ਪੁਲਸ ਨੇ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਜਿਹੇ ’ਚ ਹੁਣ 2 ਹੋਰ ਨਵੀਆਂ ਵੀਡੀਓਜ਼ ਸਾਹਮਣੇ ਆਈਆਂ ਹਨ। ਵਾਇਰਲ ਹੋ ਰਹੀ ਕੁੜੀ ਨੇ ਕ੍ਰਾਪ ਟਾਪ ਤੇ ਸਕਰਟ ਪਹਿਨੀ ਹੈ। ਪਹਿਲੀ ਵੀਡੀਓ ’ਚ ਉਹ ਇਕ ਔਰਤ ਵੱਲ ਭੱਜਦੀ ਹੈ ਤੇ ਅਸ਼ਲੀਲ ਡਾਂਸ ਕਰਨਾ ਸ਼ੁਰੂ ਕਰ ਦਿੰਦੀ ਹੈ। ਔਰਤ ਉਸ ਨੂੰ ਦੇਖ ਕੇ ਕਾਫ਼ੀ ਹੈਰਾਨ ਹੋਈ। ਦੂਜੀ ਵੀਡੀਓ ’ਚ ਉਹ ਪੂਰੇ ਕੋਚ ’ਚ ਨੱਚਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਕੋਚ ’ਚ ਹੋਰ ਔਰਤਾਂ ਵੀ ਬੈਠੀਆਂ ਹਨ, ਜੋ ਉਸ ਨੂੰ ਦੇਖ ਕੇ ਨਜ਼ਰਅੰਦਾਜ਼ ਕਰ ਰਹੀਆਂ ਹਨ। ਕੁਝ ਔਰਤਾਂ ਹੱਸਦੀਆਂ ਵੀ ਨਜ਼ਰ ਆ ਰਹੀਆਂ ਹਨ।

ਬੁਰੀਆਂ ਫਸੀਆਂ ਕੁੜੀਆਂ
ਲੋਕ ਅਕਸਰ ਸੋਸ਼ਲ ਮੀਡੀਆ ’ਤੇ ਜਲਦੀ ਤੋਂ ਜਲਦੀ ਮਸ਼ਹੂਰ ਹੋਣ ਲਈ ਅਜਿਹੀਆਂ ਵੀਡੀਓਜ਼ ਬਣਾਉਂਦੇ ਹਨ। ਹਾਲ ਹੀ ’ਚ ਮੈਟਰੋ ’ਚ 2 ਕੁੜੀਆਂ ਨੇ ਇਕ-ਦੂਜੇ ਨੂੰ ਜੱਫੀ ਪਾ ਕੇ ਅਸ਼ਲੀਲ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ’ਚ ਸਕੂਟਰ ’ਤੇ ਸਟੰਟ ਕਰਨ ਵਾਲੀਆਂ ਉਕਤ ਕੁੜੀਆਂ ਦੀ ਵੀਡੀਓ ਵੀ ਵਾਇਰਲ ਹੋ ਗਈ। ਪੁਲਸ ਨੇ ਉਨ੍ਹਾਂ ’ਤੇ ਭਾਰੀ ਜੁਰਮਾਨਾ ਲਗਾਇਆ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ।

ਜਦੋਂ ਪੁਲ ਦੇ ਹੇਠਾਂ ਅਸ਼ਲੀਲਤਾ ਹੋਣ ਲੱਗੀ
ਕੁਝ ਮਹੀਨੇ ਪਹਿਲਾਂ ਮੈਟਰੋ ਬ੍ਰਿਜ ਦੇ ਹੇਠਾਂ 1 ਮੁੰਡਾ ਤੇ 2 ਕੁੜੀਆਂ ਅਸ਼ਲੀਲ ਹਰਕਤਾਂ ਕਰ ਰਹੇ ਸਨ। ਕਿਸੇ ਨੇ ਲੁਕ-ਛਿਪ ਕੇ ਉਨ੍ਹਾਂ ਦੀ ਵੀਡੀਓ ਬਣਾ ਲਈ। ਹੈਰਾਨੀ ਦੀ ਗੱਲ ਇਹ ਸੀ ਕਿ ਨੌਜਵਾਨ ਤੇ ਕੁੜੀਆਂ ਨੇ ਸਕੂਲ ਦੀ ਡਰੈੱਸ ਪਹਿਨੀ ਹੋਈ ਸੀ। ਦਿੱਲੀ ਮੈਟਰੋ ਹਮੇਸ਼ਾ ਹੀ ਯਾਤਰੀਆਂ ਨੂੰ ਟਰੇਨ ਦੇ ਅੰਦਰ ਰੀਲਾਂ ਬਣਾਉਣ ਤੋਂ ਰੋਕਦੀ ਰਹੀ ਹੈ। ਹਾਲ ਹੀ ’ਚ ਇਸ ਸਬੰਧੀ ਕੋਚ ’ਚ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਸਨ ਪਰ ਲੋਕ ਸਿਰਫ਼ ਕੁਝ ਲਾਈਕਸ ਤੇ ਵਿਊਜ਼ ਲਈ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News