ਭਰਾ ਨੇ ਪਹਿਲਾਂ ਭੈਣ ਦੇ ਪ੍ਰੇਮੀ ਨੂੰ ਬੁਲਾਇਆ ਘਰ, ਫਿਰ ਦੋਹਾਂ ਦਾ ਕਰ ਦਿੱਤਾ ਕਤਲ

07/23/2016 10:43:44 AM

ਸ਼ਾਮਲੀ— ਉੱਤਰ ਪ੍ਰਦੇਸ਼ ''ਚ ਸ਼ਾਮਲੀ ਦੇ ਥਾਣਾਭਵਨ ਖੇਤਰ ''ਚ ਇਕ ਨੌਜਵਾਨ ਨੇ ਆਪਣੀ ਭੈਣ ਅਤੇ ਉਸ ਦੇ ਪ੍ਰੇਮੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਕਮਰੇ ''ਚ ਬੰਦ ਕਰ ਦਿੱਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਥਾਣਾਭਵਨ ਇਲਾਕੇ ''ਚ ਚੰਦੇਨਾਮਲ ਪਿੰਡ ਵਾਸੀ ਮਯੰਕ ਦੇ ਪਿੰਡ ਦੀ ਰਚਨਾ ਨਾਮੀ ਲੜਕੀ ਨਾਲ ਪ੍ਰੇਮ ਸੰਬੰਧ ਸਨ। 
ਰਚਨਾ ਦੇ ਭਰਾ ਦੀਪਕ ਨੇ ਮਯੰਕ ਨੂੰ ਬਿਜਲੀ ਠੀਕ ਕਰਨ ਲਈ ਸ਼ੁੱਕਰਵਾਰ ਦੀ ਰਾਤ ਆਪਣੇ ਘਰ ਬੁਲਾਇਆ। ਇਸ ਦੌਰਾਨ ਦੀਪਕ ਨੇ ਦੋਹਾਂ ਨੂੰ ਕਮਰੇ ''ਚ ਬੰਦ ਕਰ ਦਿੱਤਾ ਅਤੇ ਗਲਾ ਘੁੱਟ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਦੋਸ਼ੀ ਦੀਪਕ ਲਾਸ਼ ਕਮਰੇ ''ਚ ਬੰਦ ਕਰਨ ਤੋਂ ਬਾਅਦ ਫਰਾਰ ਹੋ ਗਿਆ। ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ। ਪੁਲਸ ਕਾਤਲ ਦੀ ਸਰਗਰਮੀ ਨਾਲ ਤਲਾਸ਼ ਕਰ ਰਹੀ ਹੈ।


Disha

News Editor

Related News