ਪੰਚਾਇਤ ਦਾ ਫਰਮਾਨ: ਲੜਕੀ ਵਾਪਸ ਨਹੀਂ ਆਈ ਤਾਂ ਭੈਣ ਨੂੰ ਚੁੱਕ ਕੇ ਲੈ ਜਾਵਾਂਗੇ (ਤਸਵੀਰਾਂ)

06/30/2016 4:48:54 PM

ਬਾਗਪਤ— ਇੱਥੇ ਪੰਚਾਇਤ ਨੇ ਇਕ ਅਜੀਬ ਫੈਸਲਾ ਸੁਣਾਇਆ ਹੈ। ਵੀਰਵਾਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲਾ ਚੇਅਰਮੈਨ ਸਹਿਦੇਵ ਨੇ ਕਿਹਾ,''''ਜੇਕਰ ਲੜਕੀ ਜਲਦ ਬਰਾਮਦ ਨਹੀਂ ਹੋਈ ਤਾਂ ਅੰਜਾਮ ਬੁਰਾ ਹੋਵੇਗਾ। ਉੱਥੇ ਹੀ ਪੰਚਾਇਤ ਨੇ ਵੀ ਫਰਮਾਨ ਸੁਣਾਇਆ ਸੀ ਕਿ ਲੜਕੀ ਨੂੰ ਦੌੜਾ ਕੇ ਲਿਜਾਉਣ ਵਾਲਾ ਨੌਜਵਾਨ ਜੇਕਰ 4 ਦਿਨਾਂ ''ਚ ਵਾਪਸ ਨਹੀਂ ਆਉਂਦਾ ਹੈ ਤਾਂ ਨੌਜਵਾਨ ਦੇ ਘਰ ਦੀ ਇਕ ਲੜਕੀ ਨੂੰ ਚੁੱਕ ਲਿਆ ਜਾਵੇਗਾ। ਮਾਮਲਾ ਬਾਗਪਤ ਦੇ ਇਕ ਜੌਹੜੀ ਪਿੰਡ ਦਾ ਹੈ। 17 ਜੂਨ ਨੂੰ ਇੱਥੋਂ ਦੀ ਵਾਸੀ ਸੋਨੀਆ ਅਚਾਨਕ ਪਿੰਡ ਤੋਂ ਲਾਪਤਾ ਹੋ ਗਈ ਸੀ। ਕਾਫੀ ਖੋਜ ਤੋਂ ਬਾਅਦ ਜਦੋਂ ਉਸ ਦਾ ਪਤਾ ਨਹੀਂ ਲੱਗਾ ਤਾਂ ਸੋਨੀਆ ਦੇ ਘਰ ਵਾਲਿਆਂ ਨੇ ਬਿਨੌਲੀ ਥਾਣੇ ''ਚ ਇਸ ਦੀ ਸ਼ਿਕਾਇਤ ਕੀਤੀ। ਉਨ੍ਹਾਂ ਦਾ ਦੋਸ਼ ਹੈ ਕਿ ਪਿੰਡ ਦੇ ਇਕ ਭਾਈਚਾਰੇ ਵਿਸ਼ੇਸ਼ ਦੇ 2 ਲੜਕਿਆਂ ਨੇ ਉਨ੍ਹਾਂ ਦੀ ਲੜਕੀ ਨੂੰ ਅਗਵਾ ਕਰ ਲਿਆ ਹੈ। ਕਾਫੀ ਦਿਨਾਂ ਤੱਕ ਪੁਲਸ ਵੱਲੋਂ ਕੋਈ ਕਾਰਵਾਈ ਨਾ ਹੋਣ ''ਤੇ 28 ਜੂਨ ਨੂੰ ਪਿੰਡ ''ਚ ਪੰਚਾਇਤ ਲਾਈ ਗਈ। ਜਿਸ ''ਚ ਪੰਚਾਂ ਨੇ ਫੈਸਲਾ ਲਿਆ ਕਿ ਜੇਕਰ ਅਗਲੇ 4 ਦਿਨਾਂ ''ਚ ਸੋਨੂੰ ਲੜਕੀ ਨੂੰ ਵਾਪਸ ਨਹੀਂ ਲਿਆਉਂਦਾ ਹੈ ਤਾਂ ਉਸ ਦੀ ਭੈਣ ਨੂੰ ਚੁੱਕ ਲਿਆ ਜਾਵੇਗਾ। ਸੋਨੂੰ ਦੀ ਭੈਣ ਨਾਲ ਵੀ ਬੁਰਾ ਵਤੀਰਾ ਕੀਤਾ ਜਾਵੇਗਾ। ਉੱਥੇ ਹੀ ਪਿੰਡ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਦੋਸ਼ੀ ਨੌਜਵਾਨ ਦਾ ਸੋਨੀਆ ਦੇ ਘਰ ਆਉਣਾ ਜਾਣਾ ਸੀ। ਨੌਜਵਾਨ ਕਾਫੀ ਸਮੇਂ ਸੋਨੀਆ ਦੇ ਘਰ ਹੀ ਰਹਿੰਦਾ ਸੀ।
ਐਡੀਸ਼ਨਲ ਐੱਸ.ਪੀ. ਅਜੀਜੁਲਹਕ ਨੇ ਕਿਸੇ ਵੀ ਤਰ੍ਹਾਂ ਦੀ ਪੰਚਾਇਤ ਦੀ ਸੂਚਨਾ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਲੜਕੀ ਨੂੰ ਬਰਾਮਦ ਕਰ ਲਿਆ ਜਾਵੇਗਾ। ਦੋਸ਼ੀ ਨੌਜਵਾਨ ਦੀ ਮਾਂ ਨੇ ਦੱਸਿਆ,''''ਸਾਡਾ ਲੜਕੇ ਨਾਲ ਹੁਣ ਕੋਈ ਰਿਸ਼ਤਾ ਨਹੀਂ ਹੈ। ਉਹ ਕੁਝ ਵੀ ਕਰੇ, ਸਾਨੂੰ ਉਸ ਨਾਲ ਕੋਈ ਲੈਣਾ-ਦੇਣਾ ਨਹੀਂ। ਪੁਲਸ ਭਾਵੇਂ ਉਸ ਨੂੰ ਵਿਚ ਚੌਰਾਹੇ ''ਤੇ ਗੋਲੀ ਮਾਰ ਦੇਵੇ, ਸਾਨੂੰ ਕੋਈ ਪਰਵਾਹ ਨਹੀਂ। ਪੰਚਾਇਤ ਦੇ ਫਰਮਾਨ ਤੋਂ ਬਾਅਦ ਸਾਡਾ ਪਰਿਵਾਰ ਡਰ ''ਚ ਹੈ। ਇਕ ਬੇਟੀ ਹੈ, ਜਿਸ ਨੂੰ ਫਰਮਾਨ ਤੋਂ ਬਾਅਦ ਪਿੰਡ ਤੋਂ ਦੂਰ ਭੇਜ ਦਿੱਤਾ ਹੈ।


Disha

News Editor

Related News