ਬੱਚੀ ਨੇ ਤੋੜਿਆ ਬੂਟਾ, ਗੁਆਂਢੀ ਨੇ ਮਿੱਟੀ ਦਾ ਤੇਲ ਪਾ ਕੇ ਸਾੜਿਆ

Sunday, Mar 21, 2021 - 10:54 PM (IST)

ਬੱਚੀ ਨੇ ਤੋੜਿਆ ਬੂਟਾ, ਗੁਆਂਢੀ ਨੇ ਮਿੱਟੀ ਦਾ ਤੇਲ ਪਾ ਕੇ ਸਾੜਿਆ

ਬੇਗੂਸਰਾਏ (ਇੰਟ.)- ਬਿਹਾਰ ਦੇ ਬੇਗੂਸਰਾਏ ਤੋਂ ਇਨਸਾਨੀਅਤ ਨੂੰ ਹਿਲਾ ਦੇਣ ਵਾਲੀ ਘਟਨਾ ਆਈ ਹੈ। ਇਥੇ ਇਕ ਵਿਅਕਤੀ ਨੇ ਗੁਆਂਢ ’ਚ ਰਹਿਣ ਵਾਲੀ 12 ਸਾਲਾ ਇਕ ਬੱਚੀ ਨੂੰ ਮਾਮੂਲੀ ਜਿਹੀ ਗੱਲ ’ਤੇ ਮਿੱਟੀ ਦਾ ਤੇਲ ਪਾ ਸਾੜ ਦਿੱਤਾ। ਘਟਨਾ ਤੋਂ ਬਾਅਦ ਬੱਚੀ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਜਿਥੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਪੜ੍ਹੋ- ਇੰਗਲੈਂਡ ਨੇ ਭਾਰਤ ਵਿਰੁੱਧ ਵਨ ਡੇ ਸੀਰੀਜ਼ ਲਈ ਟੀਮ ਦਾ ਕੀਤਾ ਐਲਾਨ


ਬੱਚੀ ਦਾ ਕਸੂਰ ਬਸ ਇੰਨਾ ਸੀ ਕੀ ਉਸਨੇ ਖੇਡਦਿਆਂ-ਖੇਡਦਿਆਂ ਗੁਆਂਢੀ ਦੀ ਜ਼ਮੀਨ ’ਤੇ ਲੱਗਾ ਇਕ ਬੂਟਾ ਪੁੱਟ ਲਿਆ ਸੀ। ਗੁਆਂਢੀ ਨੇ ਜਦੋਂ ਬੂਟੇ ਨੂੰ ਦੇਖਿਆ ਤਾਂ ਉਹ ਗੁੱਸੇ ਨਾਲ ਭਰ ਗਿਆ। ਇਸ ਤੋਂ ਬਾਅਦ ਦੋਸ਼ੀ ਅਤੇ ਉਸਦੀ ਪਤਨੀ ਨੇ ਬੱਚੀ ਨੂੰ ਫੜ ਲਿਆ। ਪਹਿਲਾਂ ਉਸਦੀ ਕੁੱਟਮਾਰ ਕੀਤੀ ਫਿਰ ਮਿੱਟੀ ਦਾ ਤੇਲ ਪਾ ਕੇ ਅੱਗ ਦੇ ਹਵਾਲੇ ਕਰ ਦਿੱਤਾ। ਮੌਕੇ ’ਤੇ ਮੌਜੂਦ ਇਕ ਹੋਰ ਗੁਆਂਢੀ ਨੇ ਬੱਚੀ ਹਸਪਤਾਲ ਪਹੁੰਚਾਇਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।

ਇਹ ਖ਼ਬਰ ਪੜ੍ਹੋ- ਰੋਨਾਲਡੋ ਫਿਰ 'ਸਿਰੀ -ਏ ਦੇ ਸਾਲ ਦਾ ਸਰਵਸ੍ਰੇਸ਼ਠ ਖਿਡਾਰੀ' ਚੁਣਿਆ ਗਿਆ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News