ਕੋਰੋਨਾ ਕਾਲ ’ਚ ਬਦਲੀ ਲੋਕਾਂ ਦੀ ਪਸੰਦ, ਫੁੱਟਵੀਅਰ ਇੰਡਸਟਰੀ ਨੂੰ ਮਿਲਿਆ 'ਚੱਪਲਾਂ' ਦਾ ਸਹਾਰਾ
Tuesday, Sep 01, 2020 - 06:23 PM (IST)
ਮੁੰਬਈ – ਕੋਰੋਨਾ ਸੰਕਟ ਦਰਮਿਆਨ ਲੋਕਾਂ ਦੀ ਜ਼ਿੰਦਗੀ ’ਚ ਕਾਫੀ ਬਦਲਾਅ ਆਇਆ ਹੈ, ਜਿਸ ਕਾਰਣ ਉਨ੍ਹਾਂ ਦੀਆਂ ਲੋੜਾਂ ਵੀ ਬਦਲ ਗਈਆਂ ਹਨ। ਸਕੂਲ, ਆਫਿਸ, ਮਾਰਕੀਟ ਸਭ ਬੰਦ ਹਨ, ਜਿਸ ਕਾਰਣ ਫੁੱਟਵੀਅਰ ਇੰਡਸਟਰੀ ਸੇਲਸ ਪੈਟਰਨ ’ਚ ਕਾਫੀ ਬਦਲਾਅ ਦੇਖ ਰਹੀ ਹੈ। ਇੰਡਸਟਰੀ ਦੇ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਲ ’ਚ ਚੱਪਲ ਦੀ ਵਿਕਰੀ ਜ਼ਿਆਦਾ ਹੋ ਰਹੀ ਹੈ, ਜਦੋਂ ਕਿ ਆਫਿਸ ਫਾਰਮਲ ਸ਼ੂਜ਼ ਅਤੇ ਸਪੋਰਟਸ ਸ਼ੂਜ਼ ਦੀ ਵਿਕਰੀ ਹਾਲੇ ਕਾਫੀ ਘੱਟ ਹੈ।
ਬਾਟਾ ਇੰਡੀਆ ਦੇ ਸੀ. ਈ. ਓ. ਸੰਦੀਪ ਕਟਾਰੀਆ ਦਾ ਕਹਿਣਾ ਹੈ ਕਿ ਮਹਾਮਾਰੀ ਕਾਰਣ ਲੋਕਾਂ ਦੀਆਂ ਲੋੜਾਂ ਬਦਲ ਗਈਆਂ ਹਨ, ਜਿਸ ਕਾਰਣ ਸੇਲਸ ਪੈਟਰਨ ’ਚ ਬਦਲਾਅ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 80 ਫੀਸਦੀ ਚੱਪਲਾਂ ਜੋ ਵਿਕ ਰਹੀਆਂ ਹਨ, ਉਹ 500 ਰੁਪਏ ਤੋਂ ਘੱਟ ਕੀਮਤ ਦੀਆਂ ਹਨ। ਹਾਲਾਂਕਿ ਆਨਲਾਈਨ ਮਾਰਕੀਟ ’ਚ 5000 ਤੱਕ ਦੀ ਚੱਪਲਾਂ ਵੀ ਕਾਫੀ ਵਿਕ ਰਹੀਆਂ ਹਨ। ਪ੍ਰਮੁੱਖ ਫੁੱਟਵੀਅਰ ਕੰਪਨੀ ਬਾਟਾ ਇੰਡੀਆ ਨੇ ਕੋਵਿਡ-19 ਮਹਾਮਾਰੀ ਦਰਮਿਆਨ ਵਿੱਤੀ ਸਾਲ 2020-21 ’ਚ ਕਰੀਬ 100 ਨਵੇਂ ਸਟੋਰ ਖੋਲ੍ਹਣ ਦੀ ਯੋਜਨਾ ਬਣਾਈ ਹੈ। ਬਾਟਾ ਇੰਡੀਆ ਦੇ ਚੇਅਰਮੈਨ ਅਸ਼ਵਨੀ ਵਿੰਡਲਾਸ ਨੇ ਦੱਸਿਆ ਕਿ ਅਸੀਂ ਇਸ ਸਾਲ ਕਰੀਬ 100 ਨਵੇਂ ਸਟੋਰ ਖੋਲ੍ਹਾਂਗੇ ਅਤੇ ਇਨ੍ਹਾਂ ’ਚੋਂ 80 ਫੀਸਦੀ ਸਟੋਰ ਟਿਅਰ-2 ਅਤੇ ਟਿਅਰ-3 ਸ਼ਹਿਰਾਂ ’ਚ ਫ੍ਰੈਂਚਾਈਜ ਮਾਡਲ ਰਾਹੀਂ ਖੋਲ ੍ਹੇ ਜਾਣਗੇ।
ਇਹ ਵੀ ਦੇਖੋ : ਵਿਦੇਸ਼ੀ ਬਾਜ਼ਾਰਾਂ ਵਿਚ ਸੋਨੇ ਦੀਆਂ ਕੀਮਤਾਂ 'ਚ ਹੋਇਆ ਭਾਰੀ ਵਾਧਾ, ਜਾਣੋ ਭਾਰਤੀ ਬਾਜ਼ਾਰ 'ਤੇ ਕੀ ਹੋਵੇਗਾ ਅਸਰ!
ਉਨ੍ਹਾਂ ਨੇ ਦੱਸਿਆ ਕਿ ਕੰਪਨੀ ਦੇ ਇਸ ਸਮੇਂ ਦੇਸ਼ ’ਚ ਕਰੀਬ 1,500 ਸਟੋਰ ਹਨ ਅਤੇ ਉਸ ਦੀ ਯੋਜਨਾ 2023 ਤੱਕ 500 ਨਵੇਂ ਸਟੋਰ ਖੋਲ੍ਹ ਕੇ ਅਰਧ-ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ’ਚ ਆਪਣੀ ਹਾਜ਼ਰੀ ਮਜ਼ਬੂਤ ਕਰਨ ਦੀ ਹੈ। ਕੰਪਨੀ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਨੈੱਟਵਰਕ ਵਿਸਤਾਰ ਆਮ ਤੌਰ ’ਤੇ ਗ੍ਰਾਮੀਣ ਖੇਤਰਾਂ ’ਚ ਕੀਤਾ ਜਾਏਗਾ, ਜਿਥੇ ਮੌਜੂਦਾ ਕੋਵਿਡ-19 ਸੰਕਟ ਦੇ ਦੌਰਾਨ ਸ਼ਹਿਰਾਂ ਦੇ ਮੁਕਾਬਲੇ ਆਰਥਿਕ ਸਰਗਰਮੀਆਂ ਬਿਹਤਰ ਰਹੀਆਂ ਹਨ।
ਇਹ ਵੀ ਦੇਖੋ : AGR 'ਤੇ SC ਦਾ ਵੱਡਾ ਫ਼ੈਸਲਾ , ਟੈਲੀਕਾਮ ਕੰਪਨੀਆਂ ਨੇ 10 ਸਾਲ 'ਚ ਕਰਨਾ ਹੋਵੇਗਾ ਭੁਗਤਾਨ
ਸਪੋਰਟਸ ਸ਼ੂਜ਼ ਦੀ ਵਿਕਰੀ ਨੇ ਨਹੀਂ ਫੜ੍ਹੀ ਹਾਲੇ ਰਫਤਾਰ
ਇੰਡਸਟਰੀ ਦੇ ਲੋਕਾਂ ਦਾ ਕਹਿਣਾ ਹੈ ਕਿ ਲੋਕ ਹਾਲੇ ਵੀ ਘਰਾਂ ਤੋਂ ਕੰਮ ਕਰ ਰਹੇ ਹਨ ਅਤੇ ਘਰ ਤੋਂ ਬਹੁਤ ਘੱਟ ਨਿਕਲ ਰਹੇ ਹਨ, ਜਿਸ ਕਾਰਣ ਸੈਂਡਲਸ ਅਤੇ ਚੱਪਲ ਦੀ ਵਿਕਰੀ 80 ਫੀਸਦੀ ਪ੍ਰੀ-ਕੋਵਿਡ ਤੱਕ ਪਹੁੰਚ ਚੁੱਕੀ ਹੈ। ਲੋਕ ਆਪਣੀ ਸਿਹਤ ਨੂੰ ਲੈ ਕੇ ਵੀ ਚੌਕਸ ਹੋਏ ਸਨ। ਇਸ ਦੇ ਕਾਰਣ ਬਹੁਤ ਸਾਰੇ ਲੋਕ ਪਹਿਲੀ ਵਾਰ ਫਿਟਨੈੱਸ ਵੱਲ ਧਿਆਨ ਦੇ ਰਹੇ ਹਨ, ਬਾਵਜੂਦ ਸਪੋਰਟਸ ਸ਼ੂਜ਼ ਦੀ ਵਿਕਰੀ ਹਾਲੇ ਰਫਤਾਰ ਨਹੀਂ ਫੜ੍ਹ ਸਕੀ ਹੈ।
ਇਹ ਵੀ ਦੇਖੋ : ਅਨਲਾਕ ਵਿਗਾੜ ਰਿਹਾ ਰਸੋਈ ਦਾ ਬਜਟ , ਆਲੂ, ਗੰਢੇ ਅਤੇ ਟਮਾਟਰ ਦੀਆਂ ਕੀਮਤਾਂ ਨੂੰ ਲੱਗੀ ਅੱਗ