ਇਨਸਾਨ ਦੇ ਖੂਨ ’ਚ ਪਹਿਲੀ ਵਾਰ ਮਿਲੇ ਪਲਾਸਟਿਕ ਦੇ ਟੁਕੜੇ
Saturday, Mar 26, 2022 - 03:10 AM (IST)
ਨਵੀਂ ਦਿੱਲੀ (ਅਨਸ)- ਨੀਦਰਲੈਂਡ ਦੇ ਵਿਗਿਆਨੀਆਂ ਨੇ ਇਨਸਾਨ ਦੇ ਖੂਨ ਵਿਚ ਮਾਈਕ੍ਰੋਪਲਾਸਟਿਕ ਦੇ ਬੇਹੱਦ ਬਰੀਕ ਕਣ ਪਾਏ ਹਨ। ਇਸ ਖੋਜ ਤੋਂ ਬਾਅਦ ਵਿਗਿਆਨੀ ਹੈਰਾਨ ਹਨ ਕਿ ਅਜਿਹੇ ਕਿਵੇਂ ਹੋ ਸਕਦਾ ਹੈ। ਇਸ ਖੋਜ ਨੇ ਇਕ ਨਵੀਂ ਚਰਚਾ ਨੂੰ ਵੀ ਜਨਮ ਦੇ ਦਿੱਤਾ ਹੈ। ਫਿਲਹਾਲ ਇਸ ’ਤੇ ਅੱਗੇ ਦੀ ਜਾਂਚ ਸ਼ੁਰੂ ਹੋ ਗਈ ਹੈ। ਦਰਅਸਲ, ਦਿ ਗਾਰਜੀਅਨ ਨੇ ਆਪਣੀ ਇਕ ਰਿਪੋਰਟ ਵਿਚ ਦੱਸਿਆ ਹੈ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਅਤੇ ਇਹ ਬੇਹੱਦ ਖਤਰਨਾਕ ਹੈ। ਖੋਜ ਲਈ 22 ਸਿਹਤਮੰਦ ਲੋਕਾਂ ਦੇ ਖੂਨ ਦੇ ਸੈਂਪਲ ਲਏ ਸਨ। ਇਸ ਵਿਚੋਂ 17 ਦੇ ਖੂਨ ਵਿਚ ਮਾਈਕ੍ਰੋਪਲਾਸਟਿਕ ਮਿਲੇ ਹਨ।
ਇਹ ਖ਼ਬਰ ਪੜ੍ਹੋ- BCCI ਨੇ ਰੱਖਿਆ 6 ਟੀਮਾਂ ਦੀ ਮਹਿਲਾ IPL ਦਾ ਪ੍ਰਸਤਾਵ, ਸ਼ੁਰੂਆਤ ਅਗਲੇ ਸਾਲ ਤੋਂ
ਸਾਹ ਲੈਣ ਨਾਲ ਸਰੀਰ 'ਚ ਜਾ ਰਿਹੈ ਪਲਾਸਟਿਕ
ਰਿਪੋਰਟ ਵਿਚ ਨੀਦਰਲੈਂਡ ਦੇ ਪ੍ਰੋਫੈਸਰ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਉਹ ਬਹੁਤ ਹੈਰਾਨ ਕਰਨ ਵਾਲਾ ਹੈ ਕਿਉਂਕਿ ਪ੍ਰਦੂਸ਼ਣ ਕਾਰਨ ਅਜਿਹਾ ਹੋਇਆ ਹੈ ਕਿ ਸਾਹ ਲੈਣ ਦੇ ਨਾਲ ਇਨਸਾਨ ਦੇ ਸਰੀਰ ਦੇ ਅੰਦਰ ਪਲਾਸਟਿਕ ਜਾਣ ਲੱਗਾ ਹੈ। ਇਹ ਧੂੜ ਦੇ ਕਣ ਵਾਂਗ ਬਣਕੇ ਅੰਦਰ ਚਲੇ ਜਾਂਦੇ ਹਨ ਅਤੇ ਇਸ ਤੋਂ ਬਾਅਦ ਬਾਡੀ ਆਰਗਨਸ ਨੂੰ ਅੰਦਰ ਤੋਂ ਜਾਮ ਕਰਨ ਲੱਗਦੇ ਹਨ।
ਇਹ ਖ਼ਬਰ ਪੜ੍ਹੋ-PAK v AUS : ਆਸਟਰੇਲੀਆ ਨੇ ਪਾਕਿ ਨੂੰ ਆਖਰੀ ਟੈਸਟ 'ਚ ਹਰਾਇਆ, 1-0 ਨਾਲ ਜਿੱਤੀ ਸੀਰੀਜ਼
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।