ਬੇਹੱਦ ਪਛੜੇ ਵਰਗ ਲਈ ਵੋਟਾਂ ਦੀ ਲੜਾਈ

Tuesday, Jul 16, 2024 - 05:41 PM (IST)

ਨਵੀਂ ਦਿੱਲੀ- ਭਾਜਪਾ ਹੁਣ ਓ. ਬੀ. ਸੀ ਤੇ ਬੇਹੱਦ ਪਛੜੇ ਵਰਗ ਨੂੰ ਲੁਭਾਉਣ ਦੇ ਗੁਰ ਸਿੱਖ ਰਹੀ ਹੈ । ਬਿਹਾਰ ’ਚ ਕੁਸ਼ਵਾਹਾ ਵੋਟਾਂ ਲਈ ਲੜਾਈ ਜ਼ੋਰਾਂ ’ਤੇ ਹੈ। ਪਟਨਾ ਤੋਂ ਆ ਰਹੀਆਂ ਖਬਰਾਂ ’ਤੇ ਭਰੋਸਾ ਕਰੀਏ ਤਾਂ ਭਾਜਪਾ ਲੀਡਰਸ਼ਿਪ ਆਰ. ਐੱਲ. ਪੀ. ਦੇ ਨੇਤਾ ਉਪੇਂਦਰ ਕੁਸ਼ਵਾਹਾ ਨੂੰ ਰਾਜ ਸਭਾ ’ਚ ਭੇਜਣ ਦਾ ਵਾਅਦਾ ਕਰ ਰਹੀ ਹੈ।

ਭਾਜਪਾ ਦੀ ਨਜ਼ਰ ਰਾਜ ਸਭਾ ਦੀਆਂ ਦੋਵਾਂ ਸੀਟਾਂ ’ਤੇ ਹੈ ਜਿੱਥੇ ਉਪ ਚੋਣਾਂ ਹੋਣੀਆਂ ਹਨ। ਮੀਸਾ ਭਾਰਤੀ (ਆਰ. ਜੇ. ਡੀ.) ਅਤੇ ਵਿਵੇਕ ਠਾਕੁਰ (ਭਾਜਪਾ) ਨੇ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਆਪਣੀਆਂ ਰਾਜ ਸਭਾ ਦੀਆਂ ਸੀਟਾਂ ਛੱਡ ਦਿੱਤੀਆਂ ਹਨ।

ਹਾਲਾਂਕਿ, ਭਾਜਪਾ ਰਾਜ ਸਭਾ ਦੀ ਸਿਰਫ ਇਕ ਹੀ ਸੀਟ ਦੀ ਹੱਕਦਾਰ ਹੈ, ਪਰ ਉਸ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਸੌਦੇਬਾਜ਼ੀ ਕੀਤੀ ਤੇ ਰਾਜ ਸਭਾ ਦੀ ਇਕ ਹੋਰ ਸੀਟ ਦੇ ਬਦਲੇ ਜੇ.ਡੀ.(ਯੂ) ਨੂੰ ਵਿਧਾਨ ਪ੍ਰੀਸ਼ਦ ਦੀਆਂ 2 ਸੀਟਾਂ ਦੇ ਦਿੱਤੀਆਂ।

ਦਿਲਚਸਪ ਗੱਲ ਇਹ ਹੈ ਕਿ ਜਨਤਾ ਦਲ (ਯੂ) ਨੇ ਭਗਵਾਨ ਸਿੰਘ ਕੁਸ਼ਵਾਹਾ ਨੂੰ ਵਿਧਾਨ ਪ੍ਰੀਸ਼ਦ ਦੀ ਸੀਟ ਤੋਂ ਉਮੀਦਵਾਰ ਬਣਾਇਆ ਹੈ। ਭਾਜਪਾ ਉਪੇਂਦਰ ਕੁਸ਼ਵਾਹਾ ਨੂੰ ਰਾਜ ਸਭਾ ’ਚ ਭੇਜੇਗੀ ਜੋ 2028 ਤੱਕ 4 ਸਾਲ ਲਈ ਮੈਂਬਰ ਰਹਿਣਗੇ। ਵਿਵੇਕ ਠਾਕੁਰ ਵਲੋਂ ਖਾਲੀ ਕੀਤੀ ਗਈ ਸੀਟ ਦਾ ਕਾਰਜਕਾਲ 2026 ਤੱਕ ਦੋ ਸਾਲਾਂ ਲਈ ਹੈ।

ਇਹ ਸੀਟ ਸਾਬਕਾ ਊਰਜਾ ਮੰਤਰੀ ਆਰ. ਕੇ. ਸਿੰਘ ਨੂੰ ਮਿਲ ਸਕਦੀ ਹੈ ਜੋ ਲੋਕ ਸਭਾ ਦੀ ਚੋਣ ਹਾਰ ਚੁੱਕੇ ਹਨ। ਅਜੇ ਇਹ ਸਪੱਸ਼ਟ ਨਹੀਂ ਕਿ ਕੀ ਆਰ.ਕੇ. ਸਿੰਘ ਨੂੰ ਕਿਸੇ ਕੇਂਦਰ ਸ਼ਾਸਤ ਪ੍ਰਦੇਸ਼ ਦਾ ਐੱਲ. ਜੀ. ਜਾਂ ਕਿਸੇ ਸੂਬੇ ਦੇ ਰਾਜਪਾਲ ਬਣਾਇਆ ਜਾਏਗਾ?


Rakesh

Content Editor

Related News