ਭਾਰਤੀ ਜਵਾਨਾਂ ਦਾ ਕਾਰਨਾਮਾ, 10 ਦਿਨਾਂ ''ਚ ਤਿਆਰ ਕਰ ''ਤਾ ਪੁਲ

01/15/2018 3:50:00 AM

ਸੂਡਾਨ — ਭਾਰਤੀ ਸ਼ਾਂਤੀ ਰੱਖਿਅਕ ਦੇ ਫੌਜੀਆਂ ਨੇ ਦੱਖਣੀ ਸੂਡਾਨ 'ਚ ਇਕ ਪੁਲ ਦਾ ਮੁੜ-ਨਿਰਮਾਣ ਕੀਤਾ ਹੈ ਜਿਸ ਨਾਲ ਸਥਾਨਕ ਨਿਵਾਸੀ ਦੂਜੇ ਪਿੰਡ ਤੱਕ ਜਾ ਸਕਣਗੇ। ਪਿਛਲੇ ਸਾਲ ਜੂਨ 'ਚ ਭਾਰੀ ਮੀਂਹ ਦੇ ਚੱਲਦੇ 300 ਮੀਟਰ ਸੜਕ ਵਹਿ ਜਾਣ ਦੇ ਚੱਲਦੇ ਦੱਖਣੀ ਸੂਡਾਨ ਦਾ ਓਕੋਲਾ ਪਿੰਡ ਦਾ ਜ਼ਿਆਦਾਤਰ ਹਿੱਸੇ ਦਾ ਸੜਕ ਨਾਲ ਸੰਪਰਕ ਟੁੱਟ ਗਿਆ ਸੀ। 
ਸੰਯੁਕਤ ਰਾਸ਼ਟਰ ਦੇ ਇਕ ਬਿਆਨ ਮੁਤਾਬਕ ਦੱਖਣੀ ਸੂਡਾਨ ਸਥਿਤ ਸੰਯੁਕਤ ਰਾਸ਼ਟਰ ਮਿਸ਼ਨ (ਯੂ. ਐੱਨ. ਐੱਮ. ਆਈ. ਐੱਸ. ਐੱਸ.) ਨੇ ਸਰਕਾਰ ਦੇ ਸਹਿਯੋਗ ਨਾਲ ਇਸ ਪੁਲ ਨੂੰ ਬਣਾਉਣ ਦਾ ਕੰਮ ਸਿਰਫ 10 ਦਿਨਾਂ 'ਚ ਬਣਾ ਰਿਕਾਰਡ ਕਾਇਮ ਕਰ ਦਿੱਤਾ ਹੈ। ਭਾਰਤੀ ਇੰਜੀਨੀਅਰਿੰਗ ਕੰਪਨੀ ਦੇ ਪ੍ਰਮੁੱਖ ਲੈਫਟੀਨੇਂਟ ਕਰਨਲ ਐੱਨ. ਪੁਰੀ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਇਹ ਕਾਰਜ ਖੇਤਰ 'ਚ ਮਹੱਤਵਪੂਰਣ ਸੜਕਾਂ ਦੀ ਮੁਰੰਮਤ ਲਈ ਜ਼ਰੂਰੀ ਸੀ। ਜ਼ਿਕਰਯੋਗ ਹੈ ਕਿ ਯੂ.ਐੱਨ. ਐੱਮ. ਆਈ. ਐੱਸ. ਐੱਸ. 'ਚ ਭਾਰਤ ਦੀਆਂ ਕਰੀਬ 2,000 ਜਵਾਨਾਂ ਵਾਲੀਆਂ 2 ਬਟਾਲੀਅਨਾਂ ਮੌਜੂਦ ਹਨ।


Related News