ਇਨ੍ਹਾਂ 4 ਪਿੰਡ ਨੂੰ ਅਜੇ ਤੱਕ ਨਹੀਂ ਮਿਲੀਆਂ ਇਹ ਸਹੂਲਤਾਂ, ਲੋਕ ਪਰੇਸ਼ਾਨ

Friday, Jun 30, 2017 - 05:58 PM (IST)

ਇਨ੍ਹਾਂ 4 ਪਿੰਡ ਨੂੰ ਅਜੇ ਤੱਕ ਨਹੀਂ ਮਿਲੀਆਂ ਇਹ ਸਹੂਲਤਾਂ, ਲੋਕ ਪਰੇਸ਼ਾਨ

ਚੁਵਾੜੀ— ਹਿਮਾਚਲ ਪ੍ਰਦੇਸ਼ ਦੇ ਚੁਵਾੜੀ ਖੇਤਰ ਦੇ ਤਹਿਤ ਆਉਣ ਵਾਲੇ ਧਾਮਗਰਾਂ, ਰੁਖੇੜ, ਚੱਕੀ ਅਤੇ ਹਾਥੀਧਾਰ ਪਿੰਡ ਤੱਕ ਸੜਕ ਸਹੂਲਤਾਂ ਨੂੰ ਤਰਸ ਰਹੇ ਹਨ। ਜਿਸ ਕਾਰਨ ਲੋਕਾਂ ਨੂੰ ਆਪਣੇ ਦੈਨਿਕ ਕੰਮਾ ਨੂੰ ਕਰਨ ਲਈ ਕਾਫੀ ਪਰੇਸ਼ਾਨੀ ਆ ਰਹੀ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਨੂੰ ਸਹੂਲਤ ਨਾ ਮਿਲਣ 'ਤੇ ਉਨ੍ਹਾਂ ਨੂੰ 2-3 ਘੰਟੇ ਤਾਂ ਪੈਦਲ ਸਫਰ ਕਰਨਾ ਪੈਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੇ ਲੋਕ 8 ਸਾਲਾਂ ਸਾਬਕਾ ਲੋਕਸਭਾ ਚੋਣਾਂ ਦਾ ਬਾਇਕਾਟ ਵੀ ਕਰ ਚੁੱਕੇ ਹਨ ਪਰੰਤੂ ਉਸ ਦੇ ਬਾਵਜੂਦ ਸਥਿਤੀ ਅਜੇ ਵੀ ਉਸੇ ਤਰ੍ਹਾਂ ਹੀ ਬਣੀ ਹੋਈ ਹੈ। ਇੱਥੋ ਦੇ ਲੋਕ ਕੰਮ ਕਰਨ ਲਈ ਡਲਹੌਜੀ ਜਾਂਦੇ ਹਨ ਤਾਂ ਨਾਲ ਹੀ ਬੱਚਿਆਂ ਨੂੰ ਵੀ ਪੜ੍ਹਾਈ ਲਈ ਵੀ ਡਲਹੌਜੀ ਜਾਣਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਪਹੁੰਚਣ ਲਈ 7 ਤੋਂ 8 ਕਿਲੋਮੀਟਰ ਤੱਕ ਪੈਦਲ ਜੰਗਲੀ ਰਸਤਾ ਤੈਅ ਕਰਨਾ ਪੈਂਦਾ ਹੈ, ਅਜਿਹੇ 'ਚ ਲੋਕ ਸਰਕਾਰ ਦੇ ਢੁੱਕਵੇਂ ਵਿਕਾਸ ਦਰਾਂ ਦੇ ਦਾਅਵੇ ਨੂੰ ਖੋਖਲਾ ਦੱਸ ਰਹੇ ਹਨ।


Related News