ਪੂਰੇ ਦੇਸ਼ ਨੂੰ ਮੋਦੀ ਦੇ ਗਰੰਟੀ ਕਾਰਡ ''ਤੇ ਹੈ ਭਰੋਸਾ: PM ਮੋਦੀ

Saturday, Nov 18, 2023 - 06:33 PM (IST)

ਪੂਰੇ ਦੇਸ਼ ਨੂੰ ਮੋਦੀ ਦੇ ਗਰੰਟੀ ਕਾਰਡ ''ਤੇ ਹੈ ਭਰੋਸਾ: PM ਮੋਦੀ

ਜੈਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਪੂਰਾ ਦੇਸ਼ ਮੋਦੀ ਦੇ ਗਰੰਟੀ ਕਾਰਡ 'ਤੇ ਭਰੋਸਾ ਕਰਦਾ ਹੈ ਕਿਉਂਕਿ ਇਸ 'ਚ ਜ਼ਮੀਨੀ ਸੱਚਾਈ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ 'ਚ ਕਾਂਗਰਸ ਨੇ 5 ਸਾਲ ਲੋਕਾਂ ਨੂੰ ਧੋਖੇ ਤੋਂ ਇਲਾਵਾ ਕੁਝ ਨਹੀਂ ਦਿੱਤਾ। ਪ੍ਰਧਾਨ ਮੰਤਰੀ ਮੋਦੀ ਰਾਜਸਥਾਨ ਦੇ ਨਾਗੌਰ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਕ ਪਾਸੇ ਕਾਂਗਰਸ ਕੋਲ ਲੁੱਟ ਦਾ ਲਾਇਸੈਂਸ ਹੈ, ਜਦਕਿ ਦੂਜੇ ਪਾਸੇ ਮੋਦੀ ਕੋਲ ਗਰੰਟੀ ਕਾਰਡ ਹੈ। ਤੁਸੀਂ ਕਿਸ 'ਤੇ ਭਰੋਸਾ ਕਰਦੇ ਹੋ?... ਕੁਝ ਠੋਸ ਕਾਰਨ ਹਨ ਕਿਕਿਉਂ ਸਾਰਾ ਦੇਸ਼ ਮੋਦੀ ਦੇ ਗਰੰਟੀ ਕਾਰਡ 'ਤੇ ਭਰੋਸਾ ਕਰਦਾ ਹੈ। ਇਸ ਵਿਚ ਕੋਈ ਹਵਾਬਾਜ਼ੀ ਨਹੀਂ ਹੈ, ਜ਼ਮੀਨੀ ਹਕੀਕਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਆਪਣੇ ਸਮੇਂ ਦਾ ਹਰ ਪਲ, ਦਿਨ ਅਤੇ ਰਾਤ, ਹਰ ਇਕ ਗਰੰਟੀ ਨੂੰ ਪੂਰਾ ਕਰਨ ਲਈ ਖਰਚ ਕਰ ਰਿਹਾ ਹਾਂ। 

ਇਹ ਵੀ ਪੜ੍ਹੋ- ਜਾਅਲੀ ਰਿਕਾਰਡ ਦੇ ਸਹਾਰੇ 26 ਸਾਲ ਕੀਤੀ ਅਧਿਆਪਕ ਦੀ ਨੌਕਰੀ, ਖੁੱਲੀ ਪੋਲ ਤਾਂ ਹੋਇਆ ਬਰਖ਼ਾਸਤ

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਗਰੰਟੀ ਦਿੱਤੀ ਸੀ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਈ ਜਾਵੇਗੀ। ਕੀ ਮੋਦੀ ਨੇ ਗਰੰਟੀ ਪੂਰੀ ਕੀਤੀ ਜਾਂ ਨਹੀਂ? ਇਸ ਸਬੰਧ 'ਚ ਉਨ੍ਹਾਂ ਕਿਹਾ ਕਿ ਉਹ ਅਯੁੱਧਿਆ 'ਚ ਰਾਮ ਮੰਦਰ ਬਣਾਵਾਉਣ, ਤਿੰਨ ਤਲਾਕ ਨੂੰ ਖਤਮ ਕਰਨ ਅਤੇ ਲੋਕ ਸਭਾ ਅਤੇ ਵਿਧਾਨ ਸਭਾ 'ਚ ਔਰਤਾਂ ਨੂੰ ਰਾਖਵਾਂਕਰਨ ਦੇਣ ਦੀਆਂ ਪਹਿਲਕਦਮੀਆਂ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰਾਜਸਥਾਨ 'ਚ ਕਾਂਗਰਸ ਨੇ ਤੁਹਾਨੂੰ ਪਿਛਲੇ 5 ਸਾਲਾਂ 'ਚ ਹਰ ਕਦਮ 'ਤੇ ਧੋਖੇ ਤੋਂ ਇਲਾਵਾ ਕੁਝ ਨਹੀਂ ਦਿੱਤਾ। ਕਾਂਗਰਸ ਨੇ ਤੁਹਾਨੂੰ ਇੱਥੇ ਗੁੰਮਰਾਹਕੁੰਨ ਸਰਕਾਰ ਦਿੱਤੀ। ਕਾਂਗਰਸ ਨੇ ਤੁਹਾਨੂੰ ਇੱਥੇ ਭ੍ਰਿਸ਼ਟ ਅਤੇ ਘੁਟਾਲੇ ਨਾਲ ਭਰੀ ਸਰਕਾਰ ਦਿੱਤੀ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਮੰਚ 'ਤੇ ਆਉਣ ਵੱਲ ਇਸ਼ਾਰਾ ਕਰਦੇ ਹੋਏ ਮੋਦੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ  ਰਾਜਸਥਾਨ ਦੇ ਲੋਕਾਂ ਨੂੰ ਆਪਣੇ ਹਾਲ 'ਤੇ ਛੱਡ ਦਿੱਤਾ। 

ਇਹ ਵੀ ਪੜ੍ਹੋ-  NGT ਨੇ ਹਵਾ ਪ੍ਰਦੂਸ਼ਣ ਨੂੰ ਲੈ ਕੇ 9 ਸੂਬਾ ਸਰਕਾਰਾਂ ਨੂੰ ਲਾਈ ਫਟਕਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News