ਟਰਾਂਸਫਾਰਮਰ ''ਚ ਅੱਗ ਲੱਗਣ ਕਾਰਨ ਟੁੱਟੀ 11 ਹਜ਼ਾਰ KV ਦੀ ਤਾਰ, ਧੂਹ-ਧੂਹ ਕੇ ਸੜੀ ਕਾਰ

Wednesday, Jan 18, 2023 - 01:52 PM (IST)

ਟਰਾਂਸਫਾਰਮਰ ''ਚ ਅੱਗ ਲੱਗਣ ਕਾਰਨ ਟੁੱਟੀ 11 ਹਜ਼ਾਰ KV ਦੀ ਤਾਰ, ਧੂਹ-ਧੂਹ ਕੇ ਸੜੀ ਕਾਰ

ਪੰਨਾ- ਮੱਧ ਪ੍ਰਦੇਸ਼ ਦੇ ਪੰਨਾ ਸ਼ਹਿਰ ਵਿਚ ਅੱਜ ਯਾਨੀ ਕਿ ਬੁੱਧਵਾਰ ਸਵੇਰੇ 11 ਹਜ਼ਾਰ KV ਬਿਜਲੀ ਦੀ ਤਾਰ ਟੁੱਟ ਕੇ ਸੜਕ ਕਿਨਾਰੇ ਖੜ੍ਹੀ ਇਕ ਕਾਰ 'ਤੇ ਡਿੱਗ ਗਈ। ਜਿਸ ਕਾਰਨ ਕਾਰ ਸੜ ਕੇ ਸੁਆਹ ਹੋ ਗਈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਥਾਣਾ ਕੋਤਵਾਲੀ ਪੰਨਾ 'ਚ ਇਹ ਹਾਦਸਾ ਸਵੇਰ ਦੇ ਸਮੇਂ ਵਾਪਰਿਆ। ਉਸ ਸਮੇਂ ਸੜਕ ਸੁੰਨਸਾਨ ਸੀ, ਜਿਸ ਤੋਂ ਵੱਡਾ ਹਾਦਸਾ ਟਲ ਗਿਆ।

ਸੜ ਕੇ ਸੁਆਹ ਹੋਈ ਕਾਰ ਇਕ ਅਧਿਆਪਕ ਦੀ ਦੱਸੀ ਜਾ ਰਹੀ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਫਾਇਰ ਬ੍ਰਿਗੇਡ ਅਤੇ ਪੁਲਸ ਨੂੰ ਸੂਚਨਾ ਦਿੱਤੀ ਪਰ ਜਦੋਂ ਤੱਕ ਫਾਇਰ ਬ੍ਰਿਗੇਡ ਪਹੁੰਚੀ ਕਾਰ ਸੜ ਚੁੱਕੀ ਸੀ। ਸੜਦੀ ਹੋਈ ਕਾਰ ਤੋਂ ਉਠ ਰਹੀਆਂ ਅੱਗ ਦੀਆਂ ਲਪਟਾਂ ਨੂੰ ਬਾਅਦ ਵਿਚ ਫਾਇਰ ਬ੍ਰਿਗੇਡ ਨੇ ਬੁਝਾ ਕੇ ਸ਼ਾਂਤ ਕੀਤਾ। ਦੱਸਿਆ ਗਿਆ ਹੈ ਕਿ ਸ਼ਹਿਰ ਦੇ ਸਿਵਲ ਲਾਈਨ ਰੋਡ 'ਤੇ ਸਥਿਤ ਟਰਾਂਸਫਾਰਮਰ ਵਿਚ ਸ਼ਾਰਟ ਸਰਕਿਟ ਦੀ ਵਜ੍ਹਾਂ ਕਰ ਕੇ ਅੱਗ ਲੱਗ ਗਈ, ਜਿਸ ਕਾਰਨ 11 ਹਜ਼ਾਰ ਕੇਵੀ ਦੀ ਤਾਰ ਟੁੱਟ ਗਈ ਅਤੇ ਸੜਕ ਕਿਨਾਰੇ ਖੜ੍ਹੀ ਕਾਰ ਇਸ ਦੀ ਲਪੇਟ ਵਿਚ ਆ ਕੇ ਸੁਆਹ ਹੋ ਗਈ।


author

Tanu

Content Editor

Related News