ਦੇਵੀ ਲਾਲ ਦੇ ਪਰਿਵਾਰ ਲਈ ਕਿਸੇ ਅਗਨੀ-ਪ੍ਰੀਖਿਆ ਤੋਂ ਘੱਟ ਨਹੀਂ ਇਸ ਵਾਰ ਦੀਆਂ ਉਪ ਚੋਣਾਂ

Friday, Feb 05, 2021 - 01:05 AM (IST)

ਦੇਵੀ ਲਾਲ ਦੇ ਪਰਿਵਾਰ ਲਈ ਕਿਸੇ ਅਗਨੀ-ਪ੍ਰੀਖਿਆ ਤੋਂ ਘੱਟ ਨਹੀਂ ਇਸ ਵਾਰ ਦੀਆਂ ਉਪ ਚੋਣਾਂ

ਇਲਾਨਾਬਾਦ- ਕਿਸਾਨ ਅੰਦੋਲਨ ਦੇ ਚੱਲਦਿਆ ਚੌਧਰੀ ਦੇਵੀ ਲਾਲ ਦਾ ਪਰਿਵਾਰ ਦੋ ਧਿਰ 'ਚ ਵੰਡਿਆ ਦਿਖਾਈ ਦੇ ਰਿਹਾ ਹੈ ਇਕ ਧਿਰ ਤਾਂ ਕਿਸਾਨਾਂ ਦਾ ਪੱਖ ਲੈ ਰਹੀ ਹੈ ਪਰ ਦੂਜੀ ਧਿਰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀ ਹਮਾਇਤ ਕਰ ਰਹੀ ਹੈ। ਕਿਸਾਨ ਅੰਦੋਲਨ ਨੂੰ ਦੇਖਦਿਆਂ ਲੱਗਦਾ ਹੈ ਕਿ ਇਲਾਨਾਬਾਦ 'ਚ ਹੋਣ ਵਾਲੀਆਂ ਉਪ ਚੋਣਾਂ ਬਹੁਤ ਦਿਲਚਸਪ ਹੋਣਗੀਆਂ। 
ਦੱਸਣਯੋਗ ਹੈ ਕਿ ਹਰਿਆਣਾ ਦੇ ਅੰਤ 'ਚ ਰਾਜਸਥਾਨ ਨਾਲ ਲੱਗਦੇ ਇਲਾਨਾਬਾਦ ਵਿਧਾਨ ਸਭਾ ਖੇਤਰ 'ਚ ਹੋਣ ਵਾਲੀ ਉਪ ਚੋਣ ਨੂੰ ਲੈ ਕੇ ਅਜੇ ਤਕ ਉਪ ਚੋਣ ਵਿਭਾਗ ਵੱਲੋਂ ਚੋਣ ਦੀ ਸਹਿਮਤੀ ਨਹੀਂ ਦਿੱਤੀ ਗਈ ਪਰ ਇਸ ਖੇਤਰ 'ਚ ਇਕ ਤਰ੍ਹਾਂ ਦਾ ਰਾਜਨੀਤਿਕ ਜਸ਼ਨ ਦੇਖਣ ਨੂੰ ਮਿਲ ਰਿਹਾ ਹੈ। ਇਥੋਂ 2019 ਦੀਆਂ ਵਿਧਾਨ ਸਭਾ ਚੌਣਾਂ 'ਚ ਇਨੈਲੋ ਤੋਂ ਵਿਧਾਇਕ ਚੁਣੇ ਗਏ ਅਭੈ ਸਿੰਘ ਚੌਟਾਲਾ ਨੇ 27 ਜਨਵਰੀ ਆਪਣੇ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਅਸਤੀਫਾ ਵਿਧਾਨ ਸਭਾ 'ਚ ਮਨਜ਼ੂਰ ਵੀ ਕਰ ਲਿਆ ਗਿਆ। ਇਥੇ ਹੁਣ ਚੋਣਾਂ ਹੋਣੀਆਂ ਹਨ। ਇਲਾਨਾਬਾਦ ਸੀਟ ਜੋ ਕਿ ਚੌਧਰੀ ਦੇਵੀ ਲਾਲ ਪਰਿਵਾਰ ਦਾ ਗੜ੍ਹ ਹੈ, ਪਰ ਇਸ ਵਾਰ ਦੀ ਚੋਣ ਦੇਵੀ ਲਾਲ ਦੇ ਪਰਿਵਾਰ ਦੇ ਮੈਂਬਰਾਂ ਲਈ ਇਕ ਨਵੀਂ ਰਾਜਨੀਤਿਕ ਲੜਾਈ ਦਾ ਮੈਦਾਨ ਬਣਨ ਜਾ ਰਹੀ ਹੈ।
ਅਭੈ ਸਿੰਘ ਚੌਟਾਲਾ ਚੌਧਰੀ ਦੇਵੀ ਲਾਲ ਦਾ ਪੋਤਾ ਹੈ ਅਤੇ ਉਹ ਇਥੋਂ ਲਗਾਤਾਰ ਸਾਲ 2010, 2014 ਅਤੇ 2019 ਦੀਆਂ ਵਿਧਾਨ ਸਭਾ ਚੋਣਾਂ 'ਚ 3 ਵਾਰ ਵਿਧਾਇਕ ਵਜੋਂ ਚੁਣਿਆ ਗਿਆ ਹੈ। ਦੂਜੇ ਪਾਸੇ ਭਾਜਪਾ ਸਰਕਾਰ ਦੇ ਸੰਗਠਨ ਨਾਲ ਵੀ ਦੇਵੀ ਲਾਲ ਦੇ 3 ਪਰਿਵਾਰਕ ਮੈਂਬਰ ਹਨ। 2019 ਦੀਆਂ ਵਿਧਾਨ ਸਭਾ ਚੋਣਾਂ 'ਚ 10 ਸੀਟਾਂ ਜਿੱਤਣ ਵਾਲੀ ਜੇ.ਜੇ.ਪੀ. ਹੁਣ ਸਰਕਾਰ ਦਾ ਹਿੱਸਾ ਹੈ ਅਤੇ ਦੁਸ਼ਯੰਤ ਚੌਟਾਲਾ ਉਪ ਮੁੱਖ ਮੰਤਰੀ ਹਨ। ਦੁਸ਼ਯੰਤ ਚੌਟਾਲਾ ਚੌਧਰੀ ਦੇਵੀ ਲਾਲ ਦੇ ਪੜਪੋਤੇ ਹਨ। ਇਸੇ ਤਰ੍ਹਾਂ ਦੇਵੀ ਲਾਲ ਦੇ ਛੋਟੇ ਬੇਟੇ ਰਣਜੀਤ ਸਿੰਘ ਜੋ ਕਿ ਰਾਣੀਆਂ ਤੋਂ ਪਿਛਲੀ ਚੋਣਾਂ 'ਚ ਆਜ਼ਾਦ ਵਿਧਾਇਕ ਵਜੋਂ ਚੁਣਿਆ ਗਿਆ ਸੀ, ਸਰਕਾਰ 'ਚ ਬਿਜਲੀ ਅਤੇ ਜੇਲ੍ਹ ਮੰਤਰੀ ਹਨ। ਦੇਵੀ ਲਾਲ ਦਾ ਦੂਜਾ ਪੋਤਾ ਅਦਿੱਤਿਆ ਚੌਟਾਲਾ ਭਾਜਪਾ ਦੀ ਸਿਰਸਾ ਜ਼ਿਲ੍ਹਾ ਇਕਾਈ ਦਾ ਪ੍ਰਧਾਨ ਹੈ। ਅਜਿਹੀ ਸਥਿਤੀ 'ਚ ਦੇਵੀ ਲਾਲ ਦੇ ਇਨ੍ਹਾਂ ਪਰਿਵਾਰਕ ਮੈਂਬਰਾਂ ਲਈ ਇਲਾਨਾਬਾਦ ਦੀ ਉਪ ਚੋਣ ਕਿਸੇ ਵੱਡੀ ਲੜਾਈ ਤੋਂ ਘੱਟ ਨਹੀਂ ਹੋਵੇਗੀ। ਜਦੋਂ ਕਿ ਇਲਾਨਾਬਾਦ ਉਪ ਚੋਣਾਂ ਇਨੈਲੋ ਸੁਪਰੀਮੋ ਉਪਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਬੇਟੇ ਅਭੈ ਸਿੰਘ ਚੌਟਾਲਾ ਲਈ ਵੱਕਾਰ ਦਾ ਸਵਾਲ ਹੈ, ਉਥੇ ਦੇਵੀ ਲਾਲ ਪਰਿਵਾਰ ਦੇ ਹੋਰ ਮੈਂਬਰਾਂ ਲਈ ਇਹ ਚੋਣਾਂ ਕਿਸੇ ਅਗਨੀ-ਪ੍ਰੀਖਿਆ ਤੋਂ ਘੱਟ ਨਹੀਂ ਹਨ।


author

Bharat Thapa

Content Editor

Related News