ਆਰਥਿਕ ਪੈਕੇਜ ਨਾਲ ਕਾਰੋਬਾਰ ਕਰਨ ਵਾਲਿਆਂ, ਖਾਸ ਕਰਕੇ MSME ਇਕਾਈਆਂ ਨੂੰ ਮਦਦ ਮਿਲੇਗੀ : ਮੋਦੀ
Wednesday, May 13, 2020 - 10:24 PM (IST)

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਵਲੋਂ ਐਲਾਨੇ ਆਰਥਿਕ ਪੈਕੇਜ ਨਾਲ ਆਰਥਿਕਤਾ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਦੇ ਨਾਲ ਹੀ ਇਸ ਪੈਕੇਜ ਨਾਲ ਕੰਪਨੀਆਂ ਖਾਸ ਕਰਕੇ ਮਾਈਕਰੋ, ਲਘੂ ਤੇ ਦਰਮਿਆਨੇ ਉੱਦਮਾਂ (ਐੱਮ. ਐੱਸ. ਐੱਮ. ਈ.) ਨੂੰ ਮਦਦ ਮਿਲੇਗੀ। ਮੋਦੀ ਨੇ ਟਵੀਟ ਕੀਤਾ, ਸਰਕਾਰ ਵਲੋਂ ਐਲਾਨੇ ਗਏ ਕਦਮਾਂ ਨਾਲ ਨਕਦੀ ਵੱਧੇਗੀ, ਉੱਦਮੀਆਂ ਨੂੰ ਸ਼ਕਤੀ ਮਿਲੇਗੀ ਤੇ ਉਸਦੀ ਮੁਕਾਬਲੇਬਾਜ਼ੀ ਯੋਗਤਾ ਵਧਾਈ ਜਾ ਸਕੇਗੀ। ਕੋਵਿਡ-19 ਸੰਕਟ ਤੋਂ ਪ੍ਰਭਾਵਿਤ ਅਰਥਿਕਤਾ 'ਚ ਜਾਨ ਫੂਕਣ ਦੇ ਲਈ ਵਿਤ ਮੰਤਰੀ ਨਿਰਮਲਾ ਸੀਤਾਰਮਨ ਨੇ ਐੱਮ. ਐੱਸ. ਐੱਮ. ਈ. ਸਮੇਤ ਕੰਪਨੀਆਂ ਨੂੰ ਤਿੰਨ ਲੱਖ ਕਰੋੜ ਰੁਪਏ ਦੀ ਲੋਨ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਵੇਰਵਾ ਦਿੰਦੇ ਹੋਏ ਸੀਤਾਰਮਨ ਨੇ ਕਿਹਾ ਕਿ ਇਸ ਨਾਲ 45 ਲੱਖ ਛੋਟੀ ਇਕਾਈਆਂ ਨੂੰ ਲਾਭ ਹੋਵੇਗਾ। ਮੋਦੀ ਨੇ ਟਵਿੱਟਰ 'ਤੇ ਲਿਖਿਆ ਵਿੱਤ ਮੰਤਰੀ ਸੀਤਾਰਮਨ ਨੇ ਅੱਜ ਜੋ ਐਲਾਨ ਕੀਤਾ ਹੈ ਉਸ ਨਾਲ ਕੰਪਨੀਆਂ ਵਿਸ਼ੇਸ਼ਰੂਪ ਨਾਲ ਐੱਮ. ਐੱਸ. ਐੱਮ. ਈ. ਖੇਤਰ ਦੇ ਪਹਿਲਾਂ ਆ ਰਹੀ ਮੁਸ਼ਕਿਲਾਂ ਨੂੰ ਦੂਰ ਕਰਨ 'ਚ ਮਦਦ ਮਿਲੇਗੀ। ਇਸ ਤੋਂ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੰਗਲਵਾਰ ਨੂੰ ਕਿਹਾ ਕਿ ਕੋਵਿਡ-19 ਤੋਂ ਪ੍ਰਭਵਿਤ ਆਰਥਿਕਤਾ ਨੂੰ ਉੱਭਰਨ ਦੇ ਲਈ ਸਰਕਾਰ ਇਕ ਵੱਡੇ ਆਰਥਿਕ ਪੈਕੇਜ ਦਾ ਐਲਾਨ ਕਰੇਗੀ।