ਇੰਡੀਗੋ ਦੀ ਉਡਾਣ 'ਚ ਸਵਾਰ ਨਸ਼ੇ 'ਚ ਟੱਲੀ ਯਾਤਰੀ ਨੇ ਚਾਲਕ ਦਲ ਨਾਲ ਕੀਤੀ ਬਦਸਲੂਕੀ

11/20/2023 3:12:36 PM

ਬੈਂਗਲੁਰੂ (ਭਾਸ਼ਾ)- ਜੈਪੁਰ ਤੋਂ ਬੈਂਗਲੁਰੂ ਦੀ ਇੰਡੀਗੋ ਦੀ ਉਡਾਣ 'ਚ ਸਵਾਰ ਨਸ਼ੇ 'ਚ ਟੱਲੀ ਇਕ ਯਾਤਰੀ ਵਾਰ-ਵਾਰ ਚਿਤਾਵਨੀ ਦੇ ਬਾਵਜੂਦ ਚਾਲਕ ਦਲ ਦੇ ਮੈਂਬਰਾਂ ਨਾਲ ਗਲਤ ਰਵੱਈਆ ਕਰਦਾ ਰਿਹਾ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ 17 ਨਵੰਬਰ ਨੂੰ ਜਹਾਜ਼ ਤੋਂ ਉਤਰਨ ਤੋਂ ਬਾਅਦ 32 ਸਾਲਾ ਯਾਤਰੀ ਨੂੰ ਇੱਥੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁਲਸ ਨੂੰ ਸੌਂਪ ਦਿੱਤਾ ਗਿਆ। 

ਇਹ ਵੀ ਪੜ੍ਹੋ : ਫਲੈਟ ’ਚੋਂ ਇਕੋ ਪਰਿਵਾਰ ਦੇ 4 ਜੀਆਂ ਦੀਆਂ ਸੜੀਆਂ-ਗਲੀਆਂ ਲਾਸ਼ਾਂ ਬਰਾਮਦ

ਉਨ੍ਹਾਂ ਕਿਹਾ,''ਇੰਡੀਗੋ ਤੋਂ ਪ੍ਰਾਪਤ ਸ਼ਿਕਾਇਤ ਦੇ ਆਧਾਰ 'ਤੇ ਅਸੀਂ ਭਾਰਤੀ ਦੰਡਾਵਲੀ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਅਤੇ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ। ਬਾਅਦ 'ਚ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।'' ਇੰਡੀਗੋ ਨੇ ਇਕ ਬਿਆਨ 'ਚ ਕਿਹਾ ਕਿ ਫਲਾਈ '6ਈ 556' 'ਚ ਇਕ ਯਾਤਰੀ ਨਸ਼ੇ ਦੀ ਹਾਲਤ 'ਚ ਸੀ ਅਤੇ ਵਾਰ-ਵਾਰ ਚਿਤਾਵਨੀ ਦੇ ਬਾਵਜੂਦ ਚਾਲਕ ਦਲ ਨਾਲ ਗਲਤ ਰਵੱਈਆ ਕਰਦਾ ਰਿਹਾ। ਹਵਾਬਾਜ਼ੀ ਕੰਪਨੀ ਨੇ ਕਿਹਾ,''ਜਹਾਜ਼ ਦੇ ਇੱਥੇ ਪਹੁੰਚਣ ਤੋਂ ਬਾਅਦ ਯਾਤਰੀ ਨੂੰ ਅੱਗੇ ਦੀ ਕਾਰਵਾਈ ਲਈ ਸਥਾਨਕ ਇਨਫੋਰਸਮੈਂਟ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ। ਸਾਨੂੰ ਹੋਰ ਯਾਤਰੀਆਂ ਨੂੰ ਹੋਈ ਅਸਹੂਲਤ ਲਈ ਦੁਖ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News