ਬੰਦ ਹੋਣ ਵਾਲੇ ਕੇਦਾਰਨਾਥ ਅਤੇ ਬਦਰੀਨਾਥ ਧਾਮ ਦੇ ਕਿਵਾੜ, ਤਾਰੀਖ਼ਾਂ ਦਾ ਹੋਇਆ ਐਲਾਨ
Sunday, Oct 20, 2024 - 12:20 PM (IST)
ਨੈਸ਼ਨਲ ਡੈਸਕ- ਦੇਵਭੂਮੀ ਉੱਤਰਾਖੰਡ 'ਚ ਚੱਲ ਰਹੀ ਚਾਰਧਾਮ ਯਾਤਰਾ 'ਚ ਸ਼ਰਧਾਲੂਆਂ ਦਾ ਆਉਣਾ ਜਾਰੀ ਹੈ। ਇਸ ਵਿਚ ਉੱਤਰਾਖੰਡ ਸਰਕਾਰ ਨੇ ਸ਼ਨੀਵਾਰ ਨੂੰ ਚਾਰ ਧਾਮਾਂ ਦੇ ਕਿਵਾੜ ਬੰਦ ਹੋਣ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਦਿੱਤਾ ਹੈ। ਉੱਤਰਾਖੰਡ ਦੇ ਸੈਰ-ਸਪਾਟਾ ਮੰਤਰੀ ਸਤਪਾਲ ਮਹਾਰਾਜ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਨਵੰਬਰ ਮਹੀਨੇ 'ਚ ਚਾਰ ਧਾਮਾਂ ਦੇ ਕਿਵਾੜ ਬੰਦ ਹੋ ਜਾਣਗੇ।
ਗੰਗੋਤਰੀ ਧਾਮ ਦੇ ਕਿਵਾੜ 1 ਨਵੰਬਰ ਨੂੰ ਬੰਦ ਹੋਣਗੇ। ਯਮੁਨੋਤਰੀ ਅਤੇ ਕੇਦਾਰਨਾਥ ਧਾਮ ਦੇ ਕਿਵਾੜ 3 ਨਵੰਬਰ ਨੂੰ ਬੰਦ ਹੋਣਗੇ। ਇਸ ਤੋਂ ਬਾਅਦ ਬਦਰੀਨਾਥ ਧਾਮ ਦੇ ਕਿਵਾੜ 17 ਨਵੰਬਰ ਨੂੰ ਬੰਦ ਕੀਤੇ ਜਾਣਗੇ। ਇਸ ਸਾਲ 10 ਮਈ ਨੂੰ ਚਾਰ ਧਾਮ ਯਾਤਰਾ ਸ਼ੁਰੂ ਹੋਈ ਸੀ। ਹਾਲ ਹੀ 'ਚ ਕੇਦਾਰਨਾਥ ਅਤੇ ਬਦਰੀਨਾਥ ਜਾਣ ਵਾਲੇ ਮਾਰਗਾਂ 'ਤੇ ਪਏ ਮੀਂਹ ਨੇ ਕਾਫ਼ੀ ਤਬਾਹੀ ਕੀਤੀ, ਜਿਸ ਕਾਰਨ ਸ਼ਰਧਾਲੂਆਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8