ਬਦਰੀਨਾਥ ਦੇ ਕਿਵਾੜ 20 ਨਵੰਬਰ ਨੂੰ ਹੋਣਗੇ ਬੰਦ, ਚਾਰਧਾਮ ਯਾਤਰਾ ਦੀ ਵੀ ਹੋਵੇਗੀ ਸਮਾਪਤੀ

10/16/2021 10:06:48 AM

ਦੇਹਰਾਦੂਨ (ਭਾਸ਼ਾ)– ਵਿਸ਼ਵ ਪ੍ਰਸਿੱਧ ਬਦਰੀਨਾਥ ਧਾਮ ਦੇ ਕਿਵਾੜ ਸਰਦੀਆਂ ਦੇ ਮੌਸਮ ਲਈ 20 ਨਵੰਬਰ ਨੂੰ ਬੰਦ ਕਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉੱਚ ਗੜਵਾਲ ਹਿਮਾਲਿਆਈ ਖੇਤਰ ਦੀ ਇਸ ਸਾਲ ਦੀ ਚਾਰਧਾਮ ਯਾਤਰਾ ਦੀ ਸਮਾਪਤੀ ਹੋ ਜਾਵੇਗੀ। ਉੱਤਰਾਖੰਡ ਚਾਰਧਾਮ ਦੇਵਸਥਾਨਮ ਬੋਰਡ ਦੇ ਮੀਡੀਆ ਇੰਚਾਰਜ ਡਾ. ਹਰੀਸ਼ ਨੇ ਸ਼ੁੱਕਰਵਾਰ ਦੱਸਿਆ ਕਿ 20 ਨਵੰਬਰ ਨੂੰ ਸ਼ਾਮ ਪੌਣੇ 7 ਵਜੇ ਮੰਦਰ ਦੇ ਦਰਵਾਜ਼ੇ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਜਾਣਗੇ। 

ਇਹ ਵੀ ਪੜ੍ਹੋ : ਕੋਲਕਾਤਾ ’ਚ ਚਾਕਲੇਟ ਨਾਲ ਬਣਾਈ ਗਈ ਮਾਂ ਦੁਰਗਾ ਦੀ ਮੂਰਤੀ, ਦੁੱਧ ’ਚ ਵਿਸਰਜਨ ਕਰ ਕੀਤਾ ਜਾਵੇਗਾ ਇਹ ਨੇਕ ਕੰਮ

ਚਾਰ ਧਾਮਾਂ ਵਿਚੋਂ ਸਿਰਫ ਇਕ ਬਦਰੀਨਾਥ ਮੰਦਰ ਦੇ ਕਿਵਾੜ ਬੰਦ ਕਰਨ ਦੀ ਹੀ ਮਿਤੀ ਕੱਢੀ ਜਾਂਦੀ ਹੈ, ਜਦੋਂਕਿ ਬਾਕੀ 3 ਧਾਮਾਂ ਦੀ ਮਿਤੀ ਦੀਵਾਲੀ ਦੇ ਤਿਉਹਾਰ ਦੀ ਮਿਤੀ ਮੁਤਾਬਕ ਨਿਰਧਾਰਤ ਹੁੰਦੀ ਹੈ। ਗੰਗੋਤਰੀ ਮੰਦਰ ਦੇ ਕਿਵਾੜ ਦੀਵਾਲੀ ਤੋਂ ਅਗਲੇ ਦਿਨ 5 ਨਵੰਬਰ ਨੂੰ ਬੰਦ ਹੋਣਗੇ। ਕੇਦਾਰਨਾਥ ਤੇ ਯਮੁਨੋਤਰੀ ਦੇ ਕਿਵਾੜ 6 ਨਵੰਬਰ ਨੂੰ ਬੰਦ ਹੋਣਗੇ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਚਾਰਧਾਮ ਯਾਤਰਾ ਦੇ ਸਫ਼ਲ ਸੰਚਾਲਨ ’ਤੇ ਖ਼ੁਸ਼ੀ ਜ਼ਾਹਰ ਕਰਦੇ ਹੋਏ ਉਮੀਦ ਜਤਾਈ ਕਿ ਕਿਵਾੜ ਬੰਦ ਹੋਣ ਤੱਕ ਯਾਤਰਾ ਨਿਰਵਿਘਨ ਚਲੇਗੀ। ਇਸ ਸਾਲ ਕੋਰੋਨਾ ਕਾਰਨ ਚਾਰਧਾਮ ਯਾਤਰਾ 18 ਸਤੰਬਰ ਤੋਂ ਸ਼ੁਰੂ ਹੋ ਸਕੀ ਅਤੇ ਵੀਰਵਾਰ 14 ਅਕਤੂਬਰ ਤੱਕ ਦੇਸ਼ ਭਰ ਤੋਂ 1,14,195 ਸ਼ਰਧਾਲੂ ਧਾਮਾਂ ’ਚ ਦਰਸ਼ਨ ਲਈ ਪਹੁੰਚੇ।

ਇਹ ਵੀ ਪੜ੍ਹੋ : ਸਿੰਘੂ ਸਰਹੱਦ 'ਤੇ ਕਤਲ ਮਾਮਲੇ ’ਚ ਅਣਪਛਾਤੇ ਮੁਲਜ਼ਮਾਂ ’ਤੇ FIR ਦਰਜ, ਕਿਸਾਨ ਮੋਰਚੇ ਨੇ ਬੁਲਾਈ ਹੰਗਾਮੀ ਮੀਟਿੰਗ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ 


DIsha

Content Editor

Related News